
Rapper Badshah News: ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਗੁਰੂਗ੍ਰਾਮ ਪੁਲਿਸ ਨੇ ਕੱਟਿਆ ਚਲਾਨ
Rapper Badshah News: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਦਸ਼ਾਹ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਗੁਰੂਗ੍ਰਾਮ 'ਚ ਭਾਰੀ ਜੁਰਮਾਨਾ ਭਰਨਾ ਪਿਆ ਸੀ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਰੈਪਰ ਦੀ ਕਾਫੀ ਚਰਚਾ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਰੈਪਰ ਬਾਦਸ਼ਾਹ ਆਪਣੇ ਕੰਸਰਟ ਲਈ ਗੁਰੂਗ੍ਰਾਮ ਪਹੁੰਚ ਰਹੇ ਸਨ, ਜੋ ਕਿ ਏਰੀਆ ਮਾਲ 'ਚ ਸੀ। ਉੱਥੇ ਪਹੁੰਚਣ ਲਈ ਬਾਦਸ਼ਾਹ ਨੇ ਗੱਡੀ ਨੂੰ ਗਲਤ ਸਾਈਡ ਚਲਾਉਣ ਲੱਗੇ, ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੋਕ ਲਿਆ ਅਤੇ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਿਆ।
ਇਹ ਘਟਨਾ ਬਾਦਸ਼ਾਹ ਨਾਲ 15 ਦਸੰਬਰ 2024 (ਐਤਵਾਰ) ਨੂੰ ਵਾਪਰੀ। ਬਾਦਸ਼ਾਹ ਦਾ ਸਮਾਗਮ ਉਸੇ ਦਿਨ ਗੁਰੂਗ੍ਰਾਮ ਦੇ ਏਰੀਆ ਮਾਲ ਵਿੱਚ ਆਯੋਜਿਤ ਕੀਤਾ ਗਿਆ ਸੀ। ਬਾਦਸ਼ਾਹ ਨੂੰ ਇਸ ਕੰਸਰਟ ਲਈ ਜਾਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ 'ਤੇ 15 ਹਜ਼ਾਰ ਰੁਪਏ ਦਾ ਜੁਰਮਾਨਾ ਭਰਨਾ ਪਿਆ।
ਤੁਹਾਨੂੰ ਦੱਸ ਦੇਈਏ ਕਿ ਬਾਦਸ਼ਾਹ ਕੋਈ ਪਹਿਲੀ ਸੈਲੀਬ੍ਰਿਟੀ ਨਹੀਂ ਹੈ ਜਿਸ ਨੂੰ ਇਸ ਤਰ੍ਹਾਂ ਦੇ ਗਲਤ ਕੰਮ ਕਰਨ ਲਈ ਜੁਰਮਾਨਾ ਭਰਨਾ ਪਿਆ ਹੈ। ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਪਹੁੰਚੇ ਸਨ ਅਤੇ ਨੋ-ਪਾਰਕਿੰਗ ਜ਼ੋਨ 'ਚ ਆਪਣਾ ਲੈਂਬੋਰਗਿਨੀ ਉਰਸ ਪਾਰਕ ਕੀਤਾ ਸੀ। ਇਸ ਤੋਂ ਬਾਅਦ ਅਦਾਕਾਰ ਦੀ ਕਾਰ ਦਾ ਵੱਡਾ ਚਲਾਨ ਵੀ ਜਾਰੀ ਕੀਤਾ ਗਿਆ।