
ਪੂਨਮ ਢਿਲੋਂ ਨੇ ਮੁੰਬਈ ਦੇ ਜੁਹੂ 'ਚ ਜਨਮਦਿਨ ਦੀ ਪਾਰਟੀ ਵੀ ਰੱਖੀ
ਬੀਤੇ ਜ਼ਮਾਨੇ ਦੀ ਖ਼ੂਬਸੂਰਤ ਅਦਾਕਾਰਾ ਪੂਨਮ ਢਿੱਲੋਂ ਦਾ ਅੱਜ 56 ਸਾਲ ਦੀ ਹੋ ਗਈ ਹੈ । ਉਨ੍ਹਾਂ ਦਾ ਜਨਮ 18 ਅਪ੍ਰੈਲ,1962 ਨੂੰ ਕਾਨਪੁਰ 'ਚ ਹੋਇਆ ਸੀ। ਪੂਨਮ ਢਿੱਲੋਂ ਨੇ ਬਹੁਤ ਛੋਟੀ ਉਮਰ 'ਚ ਹੀ ਅਪਣਾ ਨਾਮ ਕਮਾ ਲਿਆ ਸੀ। ਪੂਨਮ ਨੇ ਮਹਿਜ਼ 16 ਸਾਲ ਦੀ ਉਮਰ 'ਚ ਮਿਸ ਇੰਡੀਆ ਦਾ ਖ਼ਿਤਾਬ ਜਿੱਤ ਲਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਨਵਾਂ ਮੋੜ ਆਇਆ ਅਤੇ ਉਨ੍ਹਾਂ ਨੂੰ ਅੱਜ ਤੱਕ ਲੋਕ ਇਕ ਕਾਮਯਾਬ ਅਦਾਕਾਰਾ ਦੇ ਤੌਰ ਤੇ ਉਨ੍ਹਾਂ ਨੂੰ ਜਾਣਦੇ ਹਨ।
Poonam Dhillon's Bdayਦਸ ਦਈਏ ਕਿ 56 ਸਾਲ ਦੀ ਹੋਣ ਤੇ ਪੂਨਮ ਢਿਲੋਂ ਨੇ ਮੁੰਬਈ ਦੇ ਜੁਹੂ 'ਚ ਜਨਮਦਿਨ ਦੀ ਪਾਰਟੀ ਵੀ ਰੱਖੀ |
Poonam Dhillon's Bdayਜਿਸ ਵਿਚ ਕਈ ਫ਼ਿਲਮੀ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਮਹਿਮਾਨਾਂ ਦੇ ਵਿਚ ਗਾਇਕਾ ਆਸ਼ਾ ਭੋਸਲੇ , ਅਦਾਕਾਰਾ ਅਚਿੰਤ ਕੌਰ , ਮਸ਼ਹੂਰ ਡਾਇਰੈਕਟਰ ਅਤੇ ਹੋਰ ਵੀ ਕਈ ਸ਼ਖਸੀਅਤਾਂ ਮੌਜੂਦ ਰਹੀਆਂ।
Poonam Dhillon's Bdayਪੂਨਮ ਢਿੱਲੋਂ ਦੇ ਜਨਮ ਦਿਨ ਤੇ ਤੁਹਾਨੂੰ ਉਨ੍ਹਾਂ ਬਾਰੇ ਕੁੱਝ ਦਿਲਚਸਪ ਗੱਲਾਂ ਤੋਂ ਜਾਣੂ ਕਰਵਾਉਂਦੇ ਹਾਂ। ਦਸ ਦਈਏ ਕਿ 1977 'ਚ 16 ਸਾਲ ਦੀ ਉਮਰ 'ਚ ਮਿਸ ਇੰਡੀਆ ਦਾ ਖਿਤਾਬ ਜਿੱਤਣ ਵਾਲੀ ਪੂਨਮ ਢਿੱਲੋਂ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਯਸ਼ ਚੋਪੜਾ ਦੇ ਘਰ 'ਚ ਰਹਿੰਦੀ ਹੁੰਦੀ ਸੀ। ਜ਼ਿਕਰਯੋਗ ਹੈ ਕਿ ਪੂਨਮ ਨੇ 'ਸੋਨੀ ਮਹਿਵਾਲ', 'ਤੇਰੀ ਮਹਿਰਬਾਨੀਆਂ', 'ਨਾਮ', 'ਯੇ ਵਾਅਦਾ ਰਹਾ', 'ਦਰਦ', 'ਕਰਮਾ', 'ਪੱਥਰ ਦੇ ਇਨਸਾਨ', 'ਹਿੰਮਤ ਔਰ ਮਿਹਨਤ', 'ਸੋਨੇ ਪੇ ਸੁਹਾਗਾ', 'ਗ੍ਰਿਫਤਾਰ', 'ਹਿਸਾਬ ਖੂਨ ਕਾ', 'ਸ਼ਿਵਾ ਦਾ ਇਨਸਾਫ', ਰਮੱਈਆ ਵਸਤਾਵਈਆ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ।
Poonam Dhillon's Bdayਦੱਸ ਦਈਏ ਕਿ ਪੂਨਮ ਦੀ ਖੂਬਸੂਰਤੀ ਕਾਰਨ ਨਿਰਮਾਤਾ ਨਿਰਦੇਸ਼ਕ ਯਸ਼ ਚੋਪੜਾ ਨੇ ਉਨ੍ਹਾਂ ਆਪਣੀ ਫ਼ਿਲਮ 'ਤ੍ਰਿਸ਼ੂਲ' 'ਚ ਕੰਮ ਕਰਨ ਦਾ ਆਫਰ ਦਿੱਤਾ ਸੀ ਪਰ ਉਸ ਸਮੇਂ ਪੂਨਮ ਨੇ ਫਿਲਮ 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਹਾਲਾਂਕਿ ਕਈ ਦਿਨਾਂ ਤੱਕ ਸਮਝਾਉਣ ਤੋਂ ਬਾਅਦ ਪੂਨਮ ਇਸ ਫਿਲਮ ਨੂੰ ਕਰਨ ਲਈ ਹਾਂ ਕਰ ਦਿਤੀ ਪਰ ਉਨ੍ਹਾਂ ਨੇ ਇਸ ਲਈ ਇਕ ਸ਼ਰਤ ਰੱਖੀ ।
Poonam Dhillon's Bdayਪੂਨਮ ਨੇ ਸ਼ਰਤ ਰੱਖੀ ਸੀ ਕਿ ਉਹ ਫ਼ਿਲਮ ਦੀ ਸ਼ੂਟਿੰਗ ਸਕੂਲ ਦੀਆਂ ਛੁੱਟੀਆਂ 'ਚ ਹੀ ਕਰੇਗੀ। ਆਪਣੀ ਪਹਿਲੀ ਹੀ ਫ਼ਿਲਮ 'ਚ ਪੂਨਮ ਨੇ ਅਮਿਤਾਭ ਬੱਚਨ, ਸੰਜੀਵ ਕੁਮਾਰ ਅਤੇ ਸ਼ਸ਼ੀ ਕਪੂਰ ਵਰਗੇ ਵੱਡੇ ਸਟਾਰਜ਼ ਨਾਲ ਕੰਮ ਕੀਤਾ। ਫ਼ਿਲਮ ਸੁਪਰਹਿੱਟ ਸਿੱਧ ਹੋਈ ਅਤੇ ਪੂਨਮ ਵੀ ਇਸ ਫ਼ਿਲਮ ਰਾਹੀਂ ਮਸ਼ਹੂਰ ਹੋ ਗਈ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਮੁੱਢ ਕੇ ਵਾਪਿਸ ਨਹੀਂ ਦੇਖਿਆ ਅਤੇ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ 'ਚ ਉਨ੍ਹਾਂ ਨੇ ਅਦਾਕਾਰੀ ਦਾ ਲੋਹਾ ਮਨਵਾਇਆ।
Poonam Dhillon's Bdayਇਹ ਤਾਂ ਰਹੀ ਪੂਨਮ ਦੀ ਅਦਾਕਾਰੀ ਅਤੇ ਕਰੀਅਰ ਦੀ ਗਲ੍ਹ । ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਤੋਂ ਪਹਿਲਾਂ ਪੂਨਮ ਡਾਕਟਰ ਬਣਨਾ ਚਾਹੁੰਦੀ ਸੀ। ਤੁਹਾਨੂੰ ਦਸ ਦਈਏ ਕਿ ਅਦਾਕਾਰਾ ਪੂਨਮ ਢਿੱਲੋਂ ਡਾਕਟਰੀ ਦੇ ਪੇਸ਼ੇ ਵਿਚ ਆਉਣਾ ਚਾਹੁੰਦੀ ਸੀ ਪਰ ਮਿਸ ਇੰਡੀਆ ਬਣਨ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ਦੇ ਕਾਫੀ ਆਫਰ ਨੇ ਸ਼ੁਰੁ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੇ ਅਦਾਕਾਰਾ ਵਜੋਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਇਸੀ ਦੌਰਾਨ ਉਨ੍ਹਾਂ ਨੇ 1988 ਵਿੱਚ ਫ਼ਿਲਮ ਪ੍ਰੋਡਿਊਸਰ ਅਸ਼ੋਕ ਠਕੇਰਿਆ ਨਾਲ ਵਿਆਹ ਕਰਵਾ ਲਿਆ। ਹਾਲਾਂਕਿ ਵਿਆਹ ਦੇ ਕੁਝ ਸਾਲਾਂ ਬਾਅਦ ਦੋਹੇਂ ਵੱਖ ਹੋ ਗਏ।ਇਸ ਵਿਆਹ ਚੋਂ ਦੋਹਾਂ ਦੇ ਦੋ ਬੱਚੇ ਹਨ ਬੇਟਾ ਅਨਮੋਲ ਅਤੇ 21 ਸਾਲ ਦੀ ਬੇਟੀ ਪਲੋਮਾ ਠਕਾਰਿਆ ਜੋ ਸੋਸ਼ਲ ਮੀਡਿਆ ਉੱਤੇ ਕਾਫ਼ੀ ਏਕਟਿਵ ਰਹਿੰਦੀਆਂ ਹਨ ।