ਬਾਲੀਵੁੱਡ ਅਭਿਨੇਤਾ ਨੀਲ ਨਿਤਿਨ ਮੁਕੇਸ਼ ਅਤੇ ਅਰਜੁਨ ਰਾਮਪਾਲ ਕੋਰੋਨਾ ਪਾਜ਼ੇਟਿਵ
Published : Apr 18, 2021, 8:51 am IST
Updated : Apr 18, 2021, 9:16 am IST
SHARE ARTICLE
Arjun Rampal and Neil Nitin Mukesh
Arjun Rampal and Neil Nitin Mukesh

ਟਵੀਟ ਕਰਕੇ ਦਿੱਤੀ ਜਾਣਕਾਰੀ

ਮੁੰਬਈ: ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੇ ਹਨ। ਬਾਲੀਵੁੱਡ ਅਭਿਨੇਤਾਵਾਂ ਦਾ ਕੋਰੋਨਾ ਵਾਇਰਸ ਦੇ ਦੂਜੇ ਵੈੱਬ ਵਿੱਚ ਸੰਕਰਮਿਤ  ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ ਬਾਲੀਵੁੱਡ ਦੇ ਚਾਰ ਅਭਿਨੇਤਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਨੀਲ ਨਿਤਿਨ ਮੁਕੇਸ਼ ਅਤੇ ਅਰਜੁਨ ਰਾਮਪਾਲ ਵਾਇਰਸ ਟੈਸਟ ਨਾਲ ਸੰਕਰਮਿਤ ਪਾਏ ਗਏ। ਸਾਰਿਆਂ ਨੇ ਆਪਣੇ ਆਪ ਕੁਆਰੰਟਾਈਨ  ਕਰ ਲਿਆ ਹੈ।

Arjun Rampal Arjun Rampal

ਅਰਜੁਨ ਰਾਮਪਾਲ ਨੇ ਟਵੀਟ  ਕਰਦਿਆਂ ਲਿਖਿਆ, 'ਮੈਂ ਟੈਸਟ ਵਿਚ ਕੋਵਿਡ -19 ਪਾਜ਼ੀਟਿਵ ਆਇਆ ਹੈ। ਹਾਲਾਂਕਿ ਮੈਨੂੰ ਕੋਈ ਲੱਛਣ ਮਹਿਸੂਸ ਨਹੀਂ ਹੋਏ, ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਮੈਂ ਪੂਰੀ ਡਾਕਟਰੀ ਦੇਖਭਾਲ ਕਰ ਰਿਹਾ ਹਾਂ।

Arjun Rampal Arjun Rampal

 ਮੈਂ ਸਾਰੇ ਜ਼ਰੂਰੀ ਨਿਯਮਾਂ ਦੀ ਪਾਲਣਾ ਕਰ ਰਿਹਾ ਹਾਂ। ਪਿਛਲੇ 10 ਦਿਨਾਂ ਵਿੱਚ ਜੋ ਵੀ ਲੋਕ ਮੇਰੇ ਨਾਲ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਆਪਣਾ ਧਿਆਨ ਰੱਖਣਾ। ਇਹ ਬਹੁਤ ਡਰਾਉਣਾ ਸਮਾਂ ਹੈ ਪਰ ਸਾਨੂੰ ਜਾਗਰੂਕ ਰਹਿਣਾ ਹੈ ਅਤੇ ਥੋੜੇ ਸਮੇਂ ਲਈ ਆਪਣੀ ਦੇਖਭਾਲ ਕਰਨੀ ਪਵੇਗੀ। ਇਸ ਦਾ ਬਹੁਤ ਫਾਇਦਾ ਹੋਏਗਾ। ਇਕੱਠੇ ਰਹਿ ਕੇ ਅਸੀਂ ਕੋਰੋਨਾ ਨਾਲ ਲੜ ਸਕਦੇ ਹਾਂ। '

 

 

ਹਾਲ ਹੀ ਵਿੱਚ ਅਦਾਕਾਰ ਨੀਲ ਨਿਤਿਨ ਮੁਕੇਸ਼ ਨੇ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਅਤੇ ਉਸਦੇ ਪਰਿਵਾਰਕ ਮੈਂਬਰ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਨੀਲ ਨੇ ਇਕ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਹਰ ਤਰ੍ਹਾਂ ਦੀ ਰੱਖਿਆ ਕਰਨ ਅਤੇ ਘਰ ਰਹਿਣ ਤੋਂ ਬਾਅਦ ਵੀ  ਮੈਂ ਤੇ ਮੇਰੇ ਪਰਿਵਾਰ ਦੇ ਮੈਂਬਰ ਕੋਰੋਨਾ  ਸੰਕਰਮਿਤ ਹੋ ਗਏ।

 

 

ਅਸੀਂ ਸਾਰੇ ਘਰ ਵਿਚ ਕੁਆਰੰਟਾਈਨ ਹੋ ਗਏ ਹਾਂ ਅਤੇ ਡਾਕਟਰਾਂ ਦੁਆਰਾ ਦਿੱਤੀਆਂ ਦਵਾਈਆਂ ਵੀ ਲੈ ਰਹੇ ਹਾਂ। ਤੁਹਾਡੇ ਪਿਆਰ ਲਈ ਤੁਹਾਡਾ ਬਹੁਤ ਧੰਨਵਾਦ।ਖਿਆਲ ਰੱਖੋ ਅਤੇ ਸੁਰੱਖਿਅਤ ਰਹੋ। ਇਸਦੇ ਨਾਲ ਹੀ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ, ‘ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ। ਸਥਿਤੀ ਦੀ ਗੰਭੀਰਤਾ ਨੂੰ ਸਮਝੋ। ਇਸਨੂੰ ਹਲਕੇ ਵਿਚ ਨਾ ਲਓ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement