ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ 2024 ’ਚ ਵਿਖਾਈ ਜਾਵੇਗੀ ਅਮਰੀਕਾ ’ਚ ਸਿੱਖ ਫ਼ੌਜੀ ਦੇ ਸੰਘਰਸ਼ ਬਾਰੇ ਲਘੂ ਫਿਲਮ ‘ਕਰਨਲ ਕਲਸੀ’
Published : Jun 18, 2024, 10:21 pm IST
Updated : Jun 18, 2024, 10:21 pm IST
SHARE ARTICLE
Colonel Kalsi
Colonel Kalsi

ਧਾਰਮਕ ਵਿਤਕਰੇ ਵਿਰੁਧ ਅਮਰੀਕੀ ਫੌਜ ਦੇ ਇਕ ਸਿੱਖ ਅਫ਼ਸਰ ਦੀ ਲੜਾਈ ’ਤੇ ਆਧਾਰਤ ਹੈ ਫਿਲਮ

ਮੁੰਬਈ: ਧਾਰਮਕ ਵਿਤਕਰੇ ਵਿਰੁਧ ਅਮਰੀਕੀ ਫੌਜ ਦੇ ਇਕ ਸਿੱਖ ਅਧਿਕਾਰੀ ਦੀ ਲੜਾਈ ’ਤੇ ਆਧਾਰਤ ਭਾਰਤੀ-ਅਮਰੀਕੀ ਲਘੂ ਫਿਲਮ ‘ਕਰਨਲ ਕਲਸੀ’ ਦਾ ਪ੍ਰੀਮੀਅਰ 20 ਜੂਨ ਨੂੰ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮ.ਆਈ.ਐੱਫ.ਐੱਫ.) ’ਚ ਹੋਵੇਗਾ। 

ਇਹ ਲਘੂ ਫਿਲਮ ਅਮਰੀਕੀ ਸਿੱਖ ਫੌਜੀ ਅਧਿਕਾਰੀ ਕਮਲਜੀਤ ਕਲਸੀ ਦੇ ਦੁਆਲੇ ਘੁੰਮਦੀ ਹੈ। ਉਸ ਦੇ ਪਿਤਾ ਭਾਰਤੀ ਹਵਾਈ ਫ਼ੌਜ ’ਚ ਸੇਵਾ ਨਿਭਾ ਰਹੇ ਸਨ ਅਤੇ ਦਾਦਾ ਬਿ੍ਰਟਿਸ਼ ਫੌਜ ’ਚ ਸਨ। ਕਲਸੀ ਨੇ ਅਪਣੀ ਪਰਵਾਰਕ ਪਰੰਪਰਾ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਅਤੇ ਅਮਰੀਕਾ ’ਚ ਰਹਿੰਦੇ ਹੋਏ ਉੱਥੇ ਫੌਜ ’ਚ ਸ਼ਾਮਲ ਹੋ ਗਏ। 

ਅਮਰੀਕੀ ਫੌਜ ਲਈ ਸਿਖਲਾਈ ਦੌਰਾਨ ਉਨ੍ਹਾਂ ਦੀ ਧਾਰਮਕ ਪਛਾਣ ਕੋਈ ਮੁੱਦਾ ਨਹੀਂ ਸੀ, ਪਰ ਜਦੋਂ ਅਫਗਾਨਿਸਤਾਨ ਵਿਚ ਤਾਇਨਾਤ ਕਰਨ ਦਾ ਸਮਾਂ ਆਇਆ, ਤਾਂ ਉਨ੍ਹਾਂ ਨੂੰ ਅਪਣੇ ਵਾਲ ਅਤੇ ਦਾੜ੍ਹੀ ਕੱਟਣ ਲਈ ਕਿਹਾ ਗਿਆ ਕਿਉਂਕਿ ਇਹ ‘ਐਸਪਿ੍ਰਟ ਡੀ ਕੋਰ’ (ਯੂਨਿਟ ਦੀ ਭਾਵਨਾ) ਵਿਚ ਦਖਲਅੰਦਾਜ਼ੀ ਹੁੰਦੀ।

ਸਿੱਖ ਧਰਮ ’ਚ ਵਾਲ ਅਤੇ ਦਾੜ੍ਹੀ ਰਖਣਾ ਧਾਰਮਕ ਪਛਾਣ ਦਾ ਹਿੱਸਾ ਹੈ। ਅਪਣੇ ਵਾਲ ਅਤੇ ਦਾੜ੍ਹੀ ਕੱਟਣ ਦਾ ਹੁਕਮ ਮਿਲਣ ਤੋਂ ਬਾਅਦ ਕਲਸੀ ਨੇ ਅਮਰੀਕੀ ਫੌਜ ’ਤੇ ਅਪਣੇ ਸੰਵਿਧਾਨਕ ਅਧਿਕਾਰ ਨੂੰ ਬਰਕਰਾਰ ਰੱਖਣ ਲਈ ਮੁਕੱਦਮਾ ਦਾਇਰ ਕੀਤਾ। 40 ਮਿੰਟ ਦੀ ਇਸ ਲਘੂ ਫਿਲਮ ਨੂੰ ਪੁਰਸਕਾਰ ਜੇਤੂ ਨਿਰਦੇਸ਼ਕ ਆਨੰਦ ਕਮਲਾਕਰ ਅਤੇ ਗੀਤਾ ਗੰਡਭੀਰ ਨੇ ਬਣਾਇਆ ਹੈ।

ਕਮਲਾਕਰ ਨੇ ਇਸ ਤੋਂ ਪਹਿਲਾਂ ‘ਗਾਰਵਿਨ ਹੋਲੀ’ (ਅਨ), ‘ਹੋਲੀ ਰਿਵਰ’ ਅਤੇ ‘300 ਮਾਈਲਜ਼ ਟੂ ਫਰੀਡਮ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ, ਜਦਕਿ ਗੰਡਾਭੀਰ ਐਮੀ ਅਵਾਰਡ ਜੇਤੂ ਫਿਲਮ ਨਿਰਮਾਤਾ ਹਨ ਜੋ ‘ਆਈ ਐਮ ਐਵੀਡੈਂਸ’, ‘ਕਾਲ ਸੈਂਟਰ ਬਲੂਜ਼’ ਅਤੇ ‘ਲੌਂਡੇਸ ਕਾਊਂਟੀ’ ਅਤੇ ‘ਰੋਡ ਟੂ ਬਲੈਕ ਪਾਵਰ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ। 

‘ਕਰਨਲ ਕਲਸੀ’ ਇਸ ਤੋਂ ਪਹਿਲਾਂ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ ’ਚ ਪ੍ਰਦਰਸ਼ਿਤ ਹੋ ਚੁਕੀ ਹੈ। ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ 15 ਜੂਨ ਨੂੰ ਸ਼ੁਰੂ ਹੋਵੇਗਾ ਅਤੇ 21 ਜੂਨ ਨੂੰ ਸਮਾਪਤ ਹੋਵੇਗਾ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement