Bollywood Tadka: ਸਲਮਾਨ ਖ਼ਾਨ ਨੇ ਕੈਟਰੀਨਾ ਕੈਫ਼ ਦੇ ਘਰਵਾਲੇ ਵਿੱਕੀ ਕੌਸ਼ਲ ਬਾਰੇ ਕੀਤੀ ਟਿੱਪਣੀ 

By : SNEHCHOPRA

Published : Nov 18, 2023, 1:36 pm IST
Updated : Nov 18, 2023, 1:36 pm IST
SHARE ARTICLE
File Photo
File Photo

ਕਿਹਾ, 'ਇਕ ਲੜਕਾ ਲੜਕੇ ਲਈ ਗੁਲਦਸਤਾ ਲੈ ਕੇ ਆਇਆ ਹੈ'

Bollywood News: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਦੀ ਫਿਲਮ 'ਟਾਈਗਰ 3' ਨੂੰ ਰਿਲੀਜ਼ ਹੋਏ 6 ਦਿਨ ਹੋ ਗਏ ਹਨ। ਇਹ ਫ਼ਿਲਮ ਲਗਾਤਾਰ ਚੰਗੀ ਕਮਾਈ ਕਰ ਰਹੀ ਹੈ।

ਫ਼ਿਲਮ 'ਟਾਈਗਰ 3' ਨੇ ਤਕਰੀਬਨ 200 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫ਼ਿਲਮ ਦੀ ਸਫਲਤਾ ਨੂੰ ਲੈ ਕੇ ਸਿਤਾਰੇ ਕਾਫ਼ੀ ਖੁਸ਼ ਹਨ ਅਤੇ ਬੀਤੇ ਸ਼ੁੱਕਰਵਾਰ ਨੂੰ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਇਵੈਂਟ 'ਚ ਸਲਮਾਨ ਖ਼ਾਨ, ਕੈਟਰੀਨਾ ਕੈਫ਼ ਅਤੇ ਇਮਰਾਨ ਹਾਸ਼ਮੀ ਪਹੁੰਚੇ ਅਤੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਈਵੈਂਟ ਦੌਰਾਨ ਸਲਮਾਨ ਖ਼ਾਨ ਨੇ ਖੂਬ ਮਸਤੀ ਕੀਤੀ। ਸਲਮਾਨ ਖ਼ਾਨ ਨੇ ਆਪਣੀ ਗੱਲਬਾਤ ਦੌਰਾਨ ਕੈਟਰੀਨਾ ਕੈਫ਼ ਦੇ ਘਰਵਾਲੇ ਵਿੱਕੀ ਕੌਸ਼ਲ 'ਤੇ ਨਿਸ਼ਾਨਾ ਸਾਧਿਆ।

ਦਰਅਸਲ, ਇੱਕ ਫੈਨ ਗੁਲਦਸਤਾ ਲੈ ਕੇ ਆਇਆ ਸੀ ਅਤੇ ਸਲਮਾਨ ਖ਼ਾਨ ਨੇ ਪੁੱਛਿਆ ਕਿ ਉਹ ਕਿਸ ਲਈ ਲਿਆਏ ਹਨ। ਇਸ 'ਤੇ ਫੈਨ ਨੇ ਕਿਹਾ ਕਿ ਮੈਂ ਇਹ ਤੁਹਾਡੇ ਲਈ ਲੈ ਕੇ ਆਇਆ ਹਾਂ। ਇਸ 'ਤੇ ਸਲਮਾਨ ਖ਼ਾਨ ਨੇ ਪ੍ਰਸ਼ਸੰਕਾ ਨੂੰ ਕਿਹਾ, 'ਮੇਰੇ ਲਈ ਉਹ ਪਾਗਲ ਹੋ ਗਿਆ ਹੈ, ਇਕ ਲੜਕਾ ਲੜਕੇ ਲਈ ਗੁਲਦਸਤਾ ਲੈ ਕੇ ਆਇਆ ਹੈ। ਮੈਨੂੰ ਲੱਗਾ ਜਿਵੇਂ ਤੁਸੀਂ ਕੈਟਰੀਨਾ ਕੈਫ਼ ਲਈ ਗੁਲਦਸਤਾ ਲੈ ਕੇ ਆਏ ਹੋ ਅਤੇ ਕੈਟਰੀਨਾ ਵੱਲ ਵੇਖਦੇ ਹੋਏ ਕਿਹਾ ਕਿ ਇਹ ਬਹੁਤ ਲੰਬਾ ਅਤੇ ਚੌੜਾ ਹੈ ਅਤੇ ਤੁਹਾਨੂੰ ਸਖ਼ਤ ਮਾਰ ਦੇਵੇਗਾ। ਇਸ ਤਰ੍ਹਾਂ ਸਲਮਾਨ ਖ਼ਾਨ ਨੇ ਵਿੱਕੀ ਕੌਸ਼ਲ 'ਤੇ ਟਿੱਪਣੀ ਕੀਤੀ ਹੈ।

ਸਲਮਾਨ ਖ਼ਾਨ, ਕੈਟਰੀਨਾ ਕੈਫ਼ ਅਤੇ ਇਮਰਾਨ ਹਾਸ਼ਮੀ ਦੀ ਫਿਲਮ 'ਟਾਈਗਰ 3' ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਨੇ ਕੀਤਾ ਹੈ। ਫ਼ਿਲਮ 'ਟਾਈਗਰ 3' 'ਚ ਜਿੱਥੇ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦਾ ਰੋਮਾਂਸ ਦਿਖਾਇਆ ਗਿਆ ਹੈ, ਉਥੇ ਹੀ ਸਲਮਾਨ ਖ਼ਾਨ ਅਤੇ ਇਮਰਾਨ ਹਾਸ਼ਮੀ ਵਿਚਾਲੇ ਟਕਰਾਅ ਹੋ ਗਿਆ ਹੈ। ਫ਼ਿਲਮ 'ਟਾਈਗਰ 3' 'ਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ਼ ਨੇ ਪਤੀ-ਪਤਨੀ ਦੀ ਭੂਮਿਕਾ ਨਿਭਾਈ ਹੈ ਅਤੇ ਇਮਰਾਨ ਹਾਸ਼ਮੀ ਵਿਲੇਨ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।

(For more news apart from Salman Khan commented on Katrina Kaif's husband, stay tuned to Rozana Spokesman)

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement