Radhika apte maternity photoshoot News : ਅਦਾਕਾਰਾ ਰਾਧਿਕਾ ਆਪਟੇ ਦਾ ਮਾਂ ਬਣਨ ਤੋਂ ਬਾਅਦ ਸਾਹਮਣੇ ਆਇਆ ਮੈਟਰਨਿਟੀ ਫ਼ੋਟੋਸ਼ੂਟ

By : BALJINDERK

Published : Dec 18, 2024, 1:11 pm IST
Updated : Dec 18, 2024, 1:11 pm IST
SHARE ARTICLE
Radhika apte maternity photoshoot
Radhika apte maternity photoshoot

Radhika apte maternity photoshoot News : ਰਾਧਿਕਾ ਨੇ ਇਕ ਹਫ਼ਤਾ ਪਹਿਲਾਂ ਨੈੱਟ ਪਾ ਕੇ ਕਰਵਾਇਆ ਸੀ ਮੈਟਰਨਿਟੀ ਫ਼ੋਟੋਸ਼ੂਟ

Radhika apte maternity photoshoot News : ਰਾਧਿਕਾ ਆਪਟੇ ਵਿਆਹ ਦੇ 12 ਸਾਲ ਬਾਅਦ ਮਾਂ ਬਣ ਗਈ ਹੈ। ਅਦਾਕਾਰਾ ਨੇ ਹਾਲ ਹੀ ’ਚ ਆਪਣੀ ਬੇਟੀ ਨੂੰ ਦੁੱਧ ਪਿਲਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਪੋਸਟ ਕੀਤੀ ਸੀ। ਅਦਾਕਾਰਾ ਰਾਧਿਕਾ ਆਪਟੇ ਦੇ ਮੈਟਰਨਿਟੀ ਫ਼ੋਟੋਸ਼ੂਟ ਨੇ ਸੋਸ਼ਲ ਮੀਡੀਆ ਯੂਜਰਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

1

ਰਾਧਿਕਾ ਆਪਟੇ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਸਫ਼ਰ ਬਾਰੇ ਕੁਝ ਵੱਡੇ ਖੁਲਾਸੇ ਕੀਤੇ ਹਨ। ਅਦਾਕਾਰਾ ਰਾਧਿਕਾ ਆਪਟੇ ਮੈਟਰਨਿਟੀ ਫ਼ੋਟੋਸ਼ੂਟ ’ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਸ ਫ਼ੋਟੋਸ਼ੂਟ ’ਚ ਉਸ ਦੇ 3 ਲੁੱਕ ਨਜ਼ਰ ਆਏ ਹਨ।

ਡਿਲੀਵਰੀ ਤੋਂ ਬਾਅਦ ਰਾਧਿਕਾ ਆਪਟੇ ਦੇ ਗਲੈਮਰਸ ਮੈਟਰਨਿਟੀ ਫ਼ੋਟੋਸ਼ੂਟ ਦਾ ਹੋਇਆ ਖੁਲਾਸਾ

ਜੇਕਰ ਪਹਿਲੇ ਲੁੱਕ ਦੀ ਗੱਲ ਕਰੀਏ ਤਾਂ ਰਾਧਿਕਾ ਆਪਟੇ ਗਲੈਮਰਸ ਨੈੱਟ ਡਰੈੱਸ ਪਾ ਕੇ ਫੋਟੋ ਖਿਚਵਾਉਂਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਐਕਸਪ੍ਰੈਸ਼ਨ ਕਾਫ਼ੀ ਤਿੱਖੇ ਨਜ਼ਰ ਆ ਰਹੇ ਹਨ। ਦੂਸਰੀ ਫੋਟੋ ’ਚ ਰਾਧਿਕਾ ਇੱਕ ਹੌਟ ਬਰਾਊਨ ਰਿਵੀਲਿੰਗ ਡਰੈੱਸ ’ਚ ਨਜ਼ਰ ਆ ਰਹੀ ਹੈ।

1

ਆਖਰੀ ਲੁੱਕ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਸਫੇਦ ਪਹਿਰਾਵੇ ’ਚ ਦਿਖਾਈ ਦੇ ਰਹੀ ਹੈ, ਡਰੈੱਸ ’ਚ ਬੇਬੀ ਬੰਪ ਏਰੀਏ ’ਤੇ ਕੱਟ ਹੈ ਅਤੇ ਅਭਿਨੇਤਰੀ ਇਸ ਨੂੰ ਫਲਾਂਟ ਕਰ ਰਹੀ ਹੈ। ਇਹ ਤਸਵੀਰਾਂ ਜਿੰਨੀਆਂ ਜ਼ਬਰਦਸਤ ਹਨ।

ਮਾਂ ਬਣਨ ਤੋਂ ਇਕ ਹਫ਼ਤਾ ਪਹਿਲਾਂ ਕਰਵਾਇਆ ਸੀ ਫ਼ੋਟੋਸ਼ੂਟ

ਅਦਾਕਾਰਾ ਰਾਧਿਕਾ ਨੇ ਕਿਹਾ ਕਿ ਮੈਂ ਬੱਚੇ ਨੂੰ ਜਨਮ ਦੇਣ ਤੋਂ ਇਕ ਹਫ਼ਤਾ ਪਹਿਲਾਂ ਇਹ ਫੋਟੋਸ਼ੂਟ ਕਰਵਾਇਆ ਸੀ। ਸੱਚ ਤਾਂ ਇਹ ਹੈ ਕਿ ਉਸ ਸਮੇਂ ਮੈਨੂੰ ਆਪਣੀ ਦਿੱਖ ਨੂੰ ਸਵੀਕਾਰ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ ਸੀ।

1

ਮੈਂ ਆਪਣਾ ਭਾਰ ਇੰਨਾ ਵਧਦਾ ਕਦੇ ਨਹੀਂ ਦੇਖਿਆ ਸੀ। ਮੇਰਾ ਸਰੀਰ ਸੁੱਜਿਆ ਹੋਇਆ ਸੀ, ਮੇਰੇ ਪੇਡੂ ਵਿੱਚ ਬਹੁਤ ਦਰਦ ਸੀ ਅਤੇ ਨੀਂਦ ਦੀ ਕਮੀ ਨੇ ਹਰ ਚੀਜ਼ ਬਾਰੇ ਮੇਰਾ ਨਜ਼ਰੀਆ ਵਿਗਾੜ ਦਿੱਤਾ ਸੀ। ਹੁਣ ਮਾਂ ਬਣੇ ਦੋ ਹਫ਼ਤੇ ਵੀ ਨਹੀਂ ਹੋਏ ਸਨ ਕਿ ਮੇਰਾ ਸਰੀਰ ਫਿਰ ਤੋਂ ਪਹਿਲਾਂ ਵਰਗਾ ਦਿਖਣ ਲੱਗਾ ਹੈ।

(For more news apart from Radhika Apte maternity photo shoot came out after becoming mother News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement