
ਜਿਸ ਦੀ ਹਰ ਥਾਂ 'ਤੇ ਤਾਰੀਫ਼ ਹੋ ਰਹੀ ਹੈ
ਮੁੰਬਈ- ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਕ ਪਿਆਰੀ ਧੀ ਦਾ ਪਿਤਾ ਬਣ ਗਿਆ ਹੈ। ਉਨ੍ਹਾਂ ਨੂੰ ਹਰ ਪਾਸਿਓਂ ਬਹੁਤ-ਬਹੁਤ ਵਧਾਈਆਂ ਮਿਲ ਰਹੀਆਂ ਹਨ। ਉਸਦੇ ਪ੍ਰਸ਼ੰਸਕ ਉਸਦੀ ਛੋਟੀ ਧੀ ਦੀ ਇਕ ਝਲਕ ਦਾ ਇੰਤਜ਼ਾਰ ਕਰ ਰਹੇ ਸਨ, ਜੋ ਪੂਰੀ ਹੋ ਗਈ। ਕਪਿਲ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ' ਚ ਉਹ ਆਪਣੀ ਬੇਟੀ ਨੂੰ ਆਪਣੀ ਗੋਦ 'ਚ ਬਿਠਾਉਂਦੇ ਹੋਏ ਨਜ਼ਰ ਆ ਰਹੇ ਹਨ।
File
ਨਨ੍ਹੀਂ ਪਰੀ ਆਪਣੇ ਪਿਤਾ ਵੱਲ ਵੇਖ ਰਹੀ ਹੈ। ਇਹ ਤਸਵੀਰ ਬਹੁਤ ਪਿਆਰੀ ਹੈ, ਜੋ ਬਹੁਤ ਵਾਇਰਲ ਹੋ ਰਹੀ ਹੈ। ਕਾਮੇਡੀਅਨ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਆਪਣੀ ਬੇਟੀ ਦਾ ਨਾਂ ਅਨਾਇਰਾ ਸ਼ਰਮਾ ਰੱਖਿਆ। ਹੁਣ ਕਪਿਲ ਤੇ ਗਿੰਨੀ ਆਪਣੀ ਬੇਟੀ ਲਈ ਕੁਝ ਖ਼ਾਸ ਕਰਦੇ ਨਜ਼ਰ ਆ ਰਹੇ ਹਨ, ਜਿਸ ਦੀ ਹਰ ਥਾਂ 'ਤੇ ਤਾਰੀਫ਼ ਹੋ ਰਹੀ ਹੈ।
File
ਦਰਅਸਲ ਕਪਿਲ ਨੇ ਸੈਲੇਬ੍ਰਿਟੀ ਇੰਪ੍ਰੈਸ਼ਨ ਕਲਾਕਾਰ ਭਾਵਨਾ ਜਸਰਾ ਨੂੰ ਆਪਣੀ ਰਾਜਕੁਮਾਰੀ ਅਨਾਇਰਾ ਸ਼ਰਮਾ ਦੇ ਹੱਥ ਤੇ ਪੈਰ ਦੇ ਕਲੇਅ ਇੰਪ੍ਰੈਸ਼ਨ ਲੈਣ ਲਈ ਬੁਲਾਇਆ ਸੀ। ਇਸ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਕਪਿਲ ਸ਼ਰਮਾ ਕਲੇਅ ਨੂੰ ਹੱਥ 'ਚ ਫੜ੍ਹੇ ਨਜ਼ਰ ਆ ਰਹੇ ਹਨ।
File
ਜਿਸ 'ਚ ਅਨਾਇਰਾ ਦੇ ਛੋਟੇ-ਛੋਟੇ ਹੱਥ ਪਾਏ ਹੋਏ ਹਨ। ਅਨਾਇਰਾ ਆਪਣੀ ਮੰਮੀ ਦੀ ਗੋਦੀ 'ਚ ਸੁੱਤੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਕਪਿਲ ਦੇ ਨਾਲ ਭਾਵਨਾ ਵੀ ਨਜ਼ਰ ਆ ਰਹੀ ਹੈ। ਹਰ ਕੋਈ ਕਪਿਲ ਸ਼ਰਮਾ ਤੇ ਗਿੰਨੀ ਦੀ ਬੇਟੀ ਅਨਾਇਰਾ ਦੀ ਝਲਕ ਦੇਖਣ ਲਈ ਬੇਤਾਬ ਨਜ਼ਰ ਆ ਰਿਹਾ ਸੀ।
File
ਜਦ ਪਹਿਲੀ ਵਾਰ ਕਪਿਲ ਨੇ ਆਪਣੀ ਬੇਟੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਤਾਂ ਉਹ ਪਲ਼ ਉਨ੍ਹਾਂ ਦੇ ਫੈਂਸ ਲਈ ਬੇਹੱਦ ਖ਼ਾਸ ਪਲ਼ ਸੀ।