
'ਤੂੰ ਆਸ਼ਕੀ' 'ਚੋਂ ਬਾਹਰ ਹੋਈ ਜੰਨਤ ਨੂੰ ਮਿਲਿਆ ਵੱਡੀ ਫ਼ਿਲਮ ਦਾ ਆਫ਼ਰ
ਬੀਤੇ ਕੁਝ ਦਿਨਾਂ ਤੋਂ ਟੀ.ਵੀ.ਦੀ ਮਸ਼ਹੂਰ ਅਦਾਕਾਰਾ 'ਜੰਨਤ ਜੁਬੇਰ ਰਹਿਮਾਨੀ' ਸੀਰੀਅਲ 'ਚ ਆਪਣੇ ਕਿੱਸ ਸੀਨ ਨੂੰ ਲੈ ਕੇ ਕਾਫੀ ਚਰਚਾ 'ਚ ਬਣੀ ਹੋਈ ਹੈ। ਦਰਅਸਲ 16 ਸਾਲ ਦੀ ਅਦਾਕਾਰਾ ਜੰਨਤ ਨੂੰ ਸੀਰੀਅਲ 'ਤੂੰ ਆਸ਼ਿਕੀ' 'ਚ ਮੇਕਰਜ਼ ਨੇ ਆਪਣੇ ਕੋ-ਸਟਾਰ ਨਾਲ ਲਵ ਸੀਨ ਫਿਲਮਾਉਂਦੇ ਹੋਏ ਕਿੱਸ ਕਰਨ ਲਈ ਕਿਹਾ ਸੀ । ਇਸ ਤੋਂ ਬਾਅਦ ਅਦਾਕਾਰਾ ਦੀ ਮਾਂ ਵਲ਼ੋਂ ਹੰਗਾਮਾ ਕੀਤਾ ਗਿਆ ਸੀ ।
jannat
ਪਰ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਜੰਨਤ ਦੀ ਮਾਂ ਦੇ ਸ਼ੋਅ 'ਚ ਦਖਲਅੰਦਾਜ਼ੀ ਕਰਨ ਤੋਂ ਬਾਅਦ ਸ਼ੋਅ ਮੇਕਰਜ਼ ਨੇ ਜੰਨਤ ਨੂੰ ਸ਼ੋਅ ਤੋਂ ਕੱਢ ਦਿੱਤਾ ਹੈ। ਇਸ ਬਾਰੇ ਬੋਲਦਿਆਂ ਜੰਨਤ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ ਉਹ ਕਿਸੇ ਵੀ ਹਾਲ 'ਚ ਆਪਣੀ ਧੀ ਨੂੰ ਟੀਵੀ ਤੇ ਅਜਿਹਾ ਕੁਝ ਨਹੀਂ ਕਰਨ ਦੇਣਗੇ ਜਿਸ ਨਾਲ ਉਹਨਾਂ ਦੀ ਧੀ ਦੀ ਸ਼ਵੀ ਦਰਸ਼ਕਾਂ 'ਚ ਖਰਾਬ ਹੋਵੇ। ਉਹ ਅਜੇ ਨਬਾਲਗ ਹੈ, ਅਤੇ ਉਸ ਦੇ ਫੈਨਜ਼ ਵਿਚ ਬੱਚੇ ਅਤੇ ਬਜ਼ੁਰਗ ਵੀ ਹਨ। ਨਾਲ ਹੀ ਜੰਨਤ ਦੇ ਪਿਤਾ ਨੇ ਕਿਹਾ ਕਿ ਸਾਨੂੰ ਜੰਨਤ ਦੀ ਕਾਬਲੀਅਤ ਤੇ ਪੂਰਾ ਭਰੋਸਾ ਹੈ , ਅਤੇ ਉਸਨੂੰ ਉਸ ਦੀ ਕਾਬਲੀਅਤ ਦੇ ਸਦਕਾ ਹੋਰ ਬਹੁਤ ਕੰਮ ਮਿਲ ਜਾਵੇਗਾ।
jannat
ਦੱਸ ਦੇਈਏ ਕਿ ਜੰਨਤ ਦੇ ਪਿਤਾ ਦੀ ਇਹ ਗੱਲ ਸੱਚ ਹੋ ਗਈ ਹੈ, ਅਤੇ ਜੰਨਤ ਨੂੰ ਸ਼ੋਅ ਤੋਂ ਬਾਅਦ ਹੁਣ ਬਾਲੀਵੁਡ ਦੀ ਇੱਕ ਬਹੁਤ ਵੱਡੀ ਫ਼ਿਲਮ 'ਚ ਦੇਖਿਆ ਜਾਵੇਗਾ। ਇਹ ਫ਼ਿਲਮ ਹੈ ਯਸ਼ ਰਾਜ ਬੈਨਰ ਹੇਠ ਬਣੀ ਫਿਲਮ ਹਿਚਕੀ , ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਫਿਲਮ ਹਿਚਕੀ 'ਚ ਕੰਮ ਕਰ ਰਹੀ ਹੈ। ਪਰ ਫ਼ਿਲਹਾਲ ਇਸ ਦਾ ਖੁਲਾਸਾ ਨਹੀਂ ਹੋਇਆ ਕਿ ਉਸ ਦਾ ਫਿਲਮ ਵਿਚ ਕਿਰਦਾਰ ਕੀ ਹੈ।
jannat
ਜੰਨਤ ਦਾ ਰੋਲ ਕੀ ਹੋਵੇਗਾ, ਇਸ ਗੱਲ ਦਾ ਫਿਲਹਾਲ ਖੁਲਾਸਾ ਨਹੀਂ ਹੋ ਸਕਿਆ ਹੈ। ਜਾਣਕਾਰੀ ਮੁਤਾਬਕ ਜੰਨਤ ਦੇ ਪਿਤਾ ਨੇ ਕਿਹਾ, ''ਪ੍ਰੋਡਕਸ਼ਨ ਟੀਮ ਨਾਲ ਸਾਡੀ ਇਕ ਮੀਟਿੰਗ ਹੋਣੀ ਸੀ ਪਰ ਉਸ ਤੋਂ ਪਹਿਲਾਂ ਉਨ੍ਹਾਂ ਨੇ ਲੀਡ ਰੋਲ ਲਈ ਕਿਸੇ ਹੋਰ ਦਾ ਆਡੀਸ਼ਨ ਲੈਣਾ ਸ਼ੁਰੂ ਕਰ ਦਿੱਤਾ।