ਜਨਮਦਿਨ ਵਿਸ਼ੇਸ਼ : ਕਿਹੋ ਜਿਹਾ ਰਿਹਾ ਅਰਸ਼ਦ ਦਾ ਸੇਲਜ਼ਮੈਨ ਤੋਂ ਸਰਕਿਟ ਤਕ ਦਾ ਸਫ਼ਰ 
Published : Apr 19, 2018, 12:56 pm IST
Updated : Apr 19, 2018, 12:56 pm IST
SHARE ARTICLE
Arshad warsi
Arshad warsi

ਅਰਸ਼ਦ 'ਗੋਲਮਾਲ', 'ਗੋਲਮਾਲ ਰਿਟਰੰਸ', 'ਗੋਲਮਾਲ ਅਗੇਨ' ਵਰਗੀ ਕਾਮੇਡੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ

ਜਬਰਦਸਤ ਕਾਮੇਡੀ ਅਤੇ ਅਦਾਕਾਰੀ ਨਾਲ ਬਾਲੀਵੁੱਡ 'ਚ ਅਪਣੀ ਪਹਿਚਾਣ ਬਣਾਉਣ ਵਾਲੇ ਸਰਕਿਟ ਯਾਨੀ ਕਿ ਅਰਸ਼ਦ ਵਾਰਸੀ ਦੀ ਅੱਜ ਗੋਲਡਨ ਜੁਬਲੀ ਹੈ। ਜੀ ਹਾਂ ਅੱਜ ਮੁਨਾਂ ਭਾਈ ਦਾ ਸਰਕਿਟ 50 ਸਾਲ ਦਾ ਹੋ ਗਿਆ ਹੈ। ਉਨ੍ਹਾਂ ਦਾ ਜਨਮ 19 ਅਪ੍ਰੈਲ 1968 ਮੁੰਬਈ 'ਚ ਹੋਇਆ ਸੀ ।Arshad warsi ਨੂੰ

1996 'ਚ ਅਮਿਤਾਭ ਬੱਚਨ ਦੀ ਕੰਪਨੀ ਦੀ ਫਿਲਮ 'ਤੇਰੇ ਮੇਰੇ ਸਪਨੇ' ਤੋਂ ਅਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੇ ਅਰਸ਼ਦ ਨੂੰ ਸਾਲ 2003 'ਚ ਆਈ ਫ਼ਿਲਮ 'ਮੁੰਨਾਬਾਈ ਐੱਮ. ਬੀ. ਬੀ. ਐੱਸ.' ਅਤੇ 2006 'ਚ 'ਲੱਗੇ ਰਹੋ ਮੁੰਨਾ ਭਾਈ ' ਵਿਚ 'ਸਰਕਿਟ' ਦੇ ਕਿਰਦਾਰ ਨਾਲ ਬੇਸ਼ੁਮਾਰ ਮਸ਼ਹੂਰੀ ਮਿਲੀ |Arshad warsiArshad warsiਇਸ ਤੋਂ ਇਲਾਵਾ ਅਰਸ਼ਦ 'ਗੋਲਮਾਲ', 'ਗੋਲਮਾਲ ਰਿਟਰੰਸ', 'ਗੋਲਮਾਲ ਅਗੇਨ' ਵਰਗੀ ਕਾਮੇਡੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ। ਅਦਾਕਾਰੀ ਚ ਵੱਖਰੀ ਪਹਿਚਾਣ ਬਣਾਉਣ ਵਾਲੇ ਅਰਸ਼ਦ ਇੱਕ ਅਦਾਕਾਰ ਹੋਣ ਦੇ ਨਾਲ ਨਾਲ ਇਕ ਚੰਗੇ ਕੋਰੀਓਗਰਾਫਰ ਵੀ ਹਨ। ਅਰਸ਼ਦ ਨੂੰ ਸ਼ੁਰੂ ਤੋਂ ਹੀ ਡਾਂਸ ਅਤੇ ਕੋਰੀਓਗਰਾਫੀ ਵਿਚ ਦਿਲਸੀ ਚਸਪੀ ਸੀ । ਸਾਲ 1993 'ਚ ਉਨ੍ਹਾਂ ਨੂੰ 'ਰੂਪ ਕੀ ਰਾਣੀ ਚੋਰਾਂ ਕਾ ਰਾਜਾ' ਦਾ ਟਾਇਟਲ ਟ੍ਰੈਕ ਕੋਰੀਓਗਰਾਫ ਕਰਨ ਦਾ ਮੌਕਾ ਮਿਲਿਆ ਸੀ।Arshad warsiArshad warsiਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕਿ ਅੱਜ ਚਾਹੇ ਹੀ ਅਰਸ਼ਦ ਵਾਰਸੀ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ ਪਰ ਇਕ ਵੇਲਾ ਅਜਿਹਾ ਵੀ ਸੀ ਜਦੋਂ ਉਨ੍ਹਾਂ ਦੀ ਆਰਥਿਕ ਹਲਾਤ ਵਧੀਆ ਨਹੀਂ ਸਨ ਅਤੇ ਉਨ੍ਹਾਂ ਕੋਲ ਅਪਣੇ ਪਿਤਾ ਦੇ ਇਲਾਜ ਲਈ ਵੀ ਪੈਸੇ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੇ ਕੈਂਸਰ  ਨਾਲ ਪੀੜਤ ਪਿਤਾ ਨੂੰ ਖੌਅ ਦਿਤਾ ਸੀ। ਇਨਾਂ ਹੀ ਨਹੀਂ ਪਿਤਾ ਦੀ ਮੌਤ ਤੋਂ ਦੋ ਸਾਲ ਬਾਅਦ ਹੀ ਉਨ੍ਹਾਂ ਦੀ ਮਾਂ ਦਾ ਵੀ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਉਨਾਂ ਨੇ ਅਪਣੇ  ਨਵੇਂ ਜੀਵਨ ਦੀ ਸ਼ੁਰੂਆਤ ਕੀਤੀ।  ਇਸ ਦੇ ਲਈ ਉਨ੍ਹਾਂ ਨੇ ਕਾਸਮੈਟਿਕ ਸੇਲਸਮੈਨ ਦਾ ਕੰਮ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਫੋਟੋ ਲੈਬ 'ਚ ਵੀ ਕੰਮ ਕੀਤਾ।Arshad warsiArshad warsi ਦਸ ਦਈਏ ਕਿ ਸਾਲ 2010 ਰਲੀਜ਼ ਹੋਈ ਫ਼ਿਲਮ 'ਇਸ਼ਕੀਆ' ਅਰਸ਼ਦ ਵਾਰਸੀ ਦੇ ਕਰੀਅਰ ਦੀ ਮਹੱਤਵਪੂਰਣ ਫਿਲਮਾਂ 'ਚ ਸ਼ੁਮਾਰ ਹੈ। ਇਸ ਫਿਲਮ 'ਚ ਅਰਸ਼ਦ ਵਾਰਸੀ ਨੇ ਨਸੀਰੁੱਦੀਨ ਸ਼ਾਹ ਨਾਲ ਜੋੜੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਸਾਲ 2013 ਵਿਚ ਆਈ ਫਿਲਮ 'ਜਾਲੀ ਐੱਲ. ਐੱਲ. ਬੀ.' ਲਈ ਵੀ ਅਰਸ਼ਦ ਨੂੰ ਖੂਬ ਤਾਰੀਫਾਂ ਮਿਲੀਆਂ। ਹਾਲ ਦੇ ਸਮੇਂ 'ਚ ਅਰਸ਼ਦ ਫਿਲਮ 'ਗੁੱਡੂ ਰੰਗੀਲਾ' ਵਿਚ ਨਜ਼ਰ ਆਏ ਸਨ, ਹਾਲਾਂਕਿ ਇਸ ਫ਼ਿਲਮ ਨੇ ਬਾਕਸ ਆਫ਼ਿਸ 'ਤੇ ਕੁਝ ਖਾਸ ਕਮਾਲ ਨਾ ਦਿਖਾਇਆ। Arshad warsiArshad warsiਫ਼ਿਲਮੀ ਕਰੀਅਰ ਤੋਂ ਬਾਅਦ ਗੱਲ ਕਰੀਏ ਅਰਸ਼ਦ ਵਾਰਸੀ ਦੇ ਨਿਜੀ ਜੀਵਨ ਦੀ ਤਾਂ ਦਸ ਦਈਏ ਕਿ ਅਰਸ਼ਦ ਵਾਰਸੀ ਨੇ 1999 'ਚ ਮਾਰਿਆ ਗੋਰੇਟੀ ਨਾਲ ਵਿਆਹ ਕਰਵਾਈ ਸੀ।  ਜਿਸ ਵਿਚ ਉਨ੍ਹਾਂ ਦੇ ਦੋ ਬੱਚੇ ਵੀ ਹਨ।  ਇਸ ਤੋਂ ਇਲਾਵਾ ਅਰਸ਼ਦ ਨੂੰ ਸਪੋਰਟਸ ਗੱਡੀਆਂ ਦਾ ਕਾਫ਼ੀ ਸ਼ੌਕ ਹੈ, ਹਾਲ ਹੀ 'ਚ ਉਨ੍ਹਾਂ ਨੇ 'ਡੁਕਾਟੀ ਮਾਂਸਟਰ' ਖਰੀਦੀ ਹੈ ਜਿਸ ਦੀ ਕੀਮਤ ਲੱਗਭੱਗ 8 ਲੱਖ ਰੁਪਏ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ Indian Scout Bobber , Harley Davidson Dayna Softail , Royal Enfield ਮੋਟਰਸਾਈਕਿਲ ਖਰੀਦ ਚੁੱਕੇ ਹਨ।Arshad warsiArshad warsi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement