
ਆਲੀਆ ਦੇ ਨਾਲ ਨਾਲ ਵਿੱਕੀ ਕੌਸ਼ਲ ਅਹਿਮ ਕਿਰਦਾਰ ਨਿਭਾਅ ਰਹੇ ਹਨ
ਬਾਲੀਵੁਡ ਦੀ ਚੁਲਬੁਲੀ ਅਦਾਕਾਰ ਆਲੀਆ ਭੱਟ ਦੀ ਆਉਣ ਨਵੀਂ ਫ਼ਿਲਮ 'ਰਾਜ਼' ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿਚ ਹੈ। ਹਾਲ ਹੀ 'ਚ ਫ਼ਿਲਮ ਦਾ ਟਰੇਲਰ ਰਲੀਜ਼ ਹੋਇਆ ਸੀ, ਜਿਸ ਵਿਚ ਆਲੀਆ ਦੀ ਦਮਦਾਰ ਅਦਾਕਾਰੀ ਦੀ ਝਲਕ ਦੇਖਣ ਨੂੰ ਮਿਲੀ ਸੀ। ਟਰੇਲਰ ਤੋਂ ਬਾਅਦ ਹੁਣ ਇਸ ਫ਼ਿਲਮ ਦਾ ਪਹਿਲਾ ਗੀਤ ਰਲੀਜ਼ ਹੋ ਗਿਆ ਹੈ , 'ਏ ਵਤਨ'| ਇਸ ਗੀਤ ਨੂੰ ਸੁਰੀਲੀ ਆਵਾਜ਼ ਦਿਤੀ ਹੈ ਅਰਿਜੀਤ ਸਿੰਘ ਨੇ, ਤੇ ਇਸ ਲਿਖਤੀ ਹੈ ਗੁਲਜ਼ਾਰ ਸਾਹਿਬ ਦੀ । 'ਏ ਵਤਨ' ਗੀਤ ਤੁਹਾਨੂੰ ਦੇਸ਼ ਭਗਤੀ ਦੇ ਰੰਗ 'ਚ ਰੰਗਦਾ ਹੈ ਇਸ ਨੂੰ ਸੁਨ ਕੇ ਹੀ ਦਿਲ ਅਤੇ ਦਿਮਾਗ ਚੁੱਕਣਾ ਹੋ ਜਾਂਦਾ ਹੈ।
ਗੀਤ ਤੋਂ ਬਾਅਦ ਗੱਲ ਕਰੀਏ ਫ਼ਿਲਮ ਦੀ ਤਾਂ ਤੁਹਾਨੂੰ ਦਸ ਦਈਏ ਕਿ 'ਰਾਜ਼ੀ' ਅਜਿਹੀ ਭਾਰਤੀ ਜਾਸੂਸ ਲੜਕੀ ਦੀ ਕਹਾਣੀ ਹੈ, ਜੋ ਅਪਣੇ ਦੇਸ਼ ਦੀ ਖ਼ਾਤਿਰ ਇਕ ਪਾਕਿਸਤਾਨੀ ਆਰਮੀ ਅਫ਼ਸਰ ਨਾਲ ਵਿਆਹ ਕਰਵਾ ਲੈਂਦੀ ਹੈ ਅਤੇ ਉਥੇ ਰਹਿ ਕੇ ਦੁਸ਼ਮਣਾਂ ਦੇ ਮਨਸੂਬਿਆਂ 'ਤੇ ਪਾਣੀ ਫੇਰਦੀ ਹੈ। ਤੁਹਾਨੂੰ ਦਸ ਦਈਏ ਕਿ ਰਾਜ਼ੀ ਦੀ ਕਹਾਣੀ 1971 ਦੀ ਭਾਰਤ ਪਾਕਿਸਤਾਨ ਲੜਾਈ 'ਤੇ ਅਧਾਰਿਤ ਸੱਚੀ ਘਟਨਾ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ 'ਚ ਆਲੀਆ ਦੇ ਨਾਲ ਨਾਲ ਵਿੱਕੀ ਕੌਸ਼ਲ ਅਹਿਮ ਕਿਰਦਾਰ ਨਿਭਾਅ ਰਹੇ ਹਨ ਜੋ ਕਿ ਪਾਕਿਸਤਾਨੀ ਅਫ਼ਸਰ ਅਤੇ ਫ਼ਿਲਮ 'ਚ ਆਲੀਆ ਦੇ ਪਤੀ ਦਾ ਕਿਰਦਾਰ ਨਿਭਾਉਣਗੇ। ਇਸ ਤੋਂ ਇਲਾਵਾ ਆਲੀਆ ਦੀ ਮਾਂ ਦਾ ਕਿਰਦਾਰ ਉਨ੍ਹਾਂ ਦੀ ਰੀਅਲ ਮਾਂ ਸੋਨੀ ਰਾਜਦਾਨ ਨੇ ਨਿਭਾਇਆ ਹੈ । ਫ਼ਿਲਮ ਨੂੰ ਡਾਇਰੈਕ ਕੀਤਾ ਹੈ ਗੁਲਜ਼ਾਰ ਦੀ ਬੇਟੀ ਮੇਘਨਾ ਗੁਲਜ਼ਾਰ ਨੇ । ਮੇਘਨਾ ਇਸ ਤੋਂ ਪਹਿਲਾ 'ਤਲਵਾਰ' ਫਿਲਮ ਨੂੰ ਡਾਇਰੈਕਟ ਕਰ ਚੁੱਕੀ ਹੈ। ਫ਼ਿਲਮ 11 ਮਈ ਨੂੰ ਸਿਨੇਮਾ ਘਰਾਂ 'ਚ ਰਲੀਜ਼ ਹੋਵੇਗੀ