ਦੇਹ ਵਪਾਰ 'ਚ ਰੰਗੇ ਹੱਥੀਂ ਫੜੀ ਗਈ ਇਹ ਨਿਰਦੇਸ਼ਕ; ਮੁੰਬਈ ਪੁਲਿਸ ਨੇ 2 ਮਾਡਲਾਂ ਨੂੰ ਛੁਡਵਾਇਆ, FIR ਦਰਜ
Published : Apr 19, 2023, 7:18 am IST
Updated : Apr 19, 2023, 5:12 pm IST
SHARE ARTICLE
photo
photo

ਮੁੰਬਈ ਦੀ ਕ੍ਰਾਈਮ ਬ੍ਰਾਂਚ ਯੂਨਿਟ-11, ਦਿੰਦੋਸ਼ੀ ਪੁਲਿਸ ਨੇ ਗੋਰੇਗਾਂਵ ਇਲਾਕੇ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ

 

 ਮੁੰਬਈ : ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਨੂੰ ਕਾਸਟਿੰਗ ਡਾਇਰੈਕਟਰ ਅਤੇ ਅਭਿਨੇਤਰੀ ਆਰਤੀ ਮਿੱਤਲ ਨੂੰ ਗ੍ਰਿਫਤਾਰ ਕੀਤਾ ਹੈ। ਮਹਿਲਾ ਨਿਰਦੇਸ਼ਕ 'ਤੇ ਫਿਲਮ ਇੰਡਸਟਰੀ 'ਚ ਸੈਕਸ ਰੈਕੇਟ ਚਲਾਉਣ, ਗਾਹਕਾਂ ਨੂੰ ਮਾਡਲ ਸਪਲਾਈ ਕਰਨ ਦਾ ਦੋਸ਼ ਹੈ। ਮੁੰਬਈ ਦੀ ਕ੍ਰਾਈਮ ਬ੍ਰਾਂਚ ਯੂਨਿਟ 11, ਦਿੰਦੋਸ਼ੀ ਪੁਲਿਸ ਨੇ ਗੋਰੇਗਾਂਵ ਇਲਾਕੇ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਮੁੱਢਲੀ ਜਾਂਚ ਤੋਂ ਬਾਅਦ ਆਰਤੀ ਮਿੱਤਲ ਖ਼ਿਲਾਫ਼ ਆਈਪੀਸੀ ਦੀ ਧਾਰਾ 370 ਅਤੇ ਗ਼ੈਰ-ਕਾਨੂੰਨੀ ਤਸਕਰੀ ਅਤੇ ਵੇਸਵਾਗਮਨੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਨੇ ਖੁਦ ਖੇਤਰ ਵਿੱਚ ਫਰਜ਼ੀ ਗਾਹਕ ਭੇਜੇ ਸਨ ਜਿਨ੍ਹਾਂ ਨੇ ਪੂਰੀ ਘਟਨਾ ਨੂੰ ਰਿਕਾਰਡ ਕੀਤਾ ਸੀ। ਇਸ ਤੋਂ ਬਾਅਦ ਸਬੂਤਾਂ ਦੇ ਤਹਿਤ ਡਾਇਰੈਕਟਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਰੈਕੇਟ 'ਚ ਦੋ ਹੋਰ ਮਾਡਲ ਵੀ ਫੜੀਆਂ  ਗਈਆਂ ਹਨ, ਜਿਨ੍ਹਾਂ ਨੂੰ ਪੁਲਿਸ ਨੇ ਰੀਹੈਬ ਸੈਂਟਰ ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਆਰਤੀ ਨੇ ਔਰਤਾਂ ਨੂੰ ਪੈਸਿਆਂ ਦੇ ਨਾਂ 'ਤੇ ਵਰਗਲਾਇਆ ਸੀ।

ਇਕ ਨਿਊਜ਼ ਰਿਪੋਰਟ ਮੁਤਾਬਕ ਇਸ ਮਾਮਲੇ ਦੀ ਜਾਂਚ ਸਮਾਜ ਸੇਵੀ ਸ਼ਾਖਾ ਵੱਲੋਂ ਕੀਤੀ ਗਈ। ਮਨੋਜ ਸੁਤਾਰ ਨਾਂ ਦੇ ਇੰਸਪੈਕਟਰ ਨੂੰ ਉਥੇ ਚੱਲ ਰਹੇ ਸੈਕਸ ਰੈਕੇਟ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਆਰਤੀ ਮਿੱਤਲ ਨੂੰ ਗਾਹਕ ਵਜੋਂ ਮਿਲਿਆ। ਉਹ ਆਪਣੇ ਦੋਸਤਾਂ ਲਈ ਦੋ ਕੁੜੀਆਂ ਦਾ ਪ੍ਰਬੰਧ ਕਰਨ ਲਈ ਆਰਤੀ ਨਾਲ ਸੰਪਰਕ ਕਰਦਾ ਹੈ।

ਆਰਤੀ ਨੇ ਗੋਰੇਗਾਂਵ ਅਤੇ ਜੁਹੂ ਦੇ ਹੋਟਲਾਂ ਵਿੱਚ ਮਿਲਣ ਲਈ ਕਹਿਣ ਵਾਲੇ ਉਸਦੇ ਸੰਦੇਸ਼ ਦਾ ਜਵਾਬ ਦਿੱਤਾ। ਡਾਇਰੈਕਟਰ ਨੇ ਮਨੋਜ ਸੁਤਾਰ ਨੂੰ ਹੋਟਲ ਬੁੱਕ ਕਰਨ ਲਈ ਕਿਹਾ ਅਤੇ 60,000 ਰੁਪਏ ਦੀ ਮੰਗ ਕੀਤੀ।

ਰਿਪੋਰਟਾਂ ਮੁਤਾਬਕ ਆਰਤੀ ਮਿੱਤਲ ਨੇ ਕਮਰਿਆਂ 'ਚ ਜਾਣ ਤੋਂ ਪਹਿਲਾਂ ਗਾਹਕਾਂ ਨੂੰ ਕੁਝ ਕੰਡੋਮ ਦਿੱਤੇ ਅਤੇ ਪੁਲਿਸ ਨੇ ਸਬੂਤ ਵਜੋਂ ਪੂਰੀ ਘਟਨਾ ਨੂੰ ਕੈਮਰੇ 'ਚ ਕੈਦ ਕਰ ਲਿਆ।

ਗ੍ਰਿਫਤਾਰ ਕੀਤੀਆਂ ਮਾਡਲਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੂੰ ਪਤਾ ਲੱਗਾ ਕਿ ਆਰਤੀ ਮਿੱਤਲ ਨੇ ਦੋਵਾਂ ਨੂੰ 15,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ।
ਆਰਤੀ ਮਿੱਤਲ ਇੱਕ ਕਾਸਟਿੰਗ ਡਾਇਰੈਕਟਰ ਅਤੇ ਅਭਿਨੇਤਰੀ ਹੈ। ਇਸ ਤੋਂ ਇਲਾਵਾ ਉਹ ਟੀਵੀ ਸੀਰੀਅਲ 'ਅਪਨ' 'ਚ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ Zee5 ਦੀ ਸੀਰੀਜ਼ ਐਕਸਪਲੋਸਿਵ ਵਿੱਚ ਵੀ ਨਜ਼ਰ ਆ ਚੁੱਕੀ ਹੈ। ਕੁਝ ਸਮਾਂ ਪਹਿਲਾਂ ਆਰਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਉਹ ਐਕਟਰ ਆਰ ਮਾਧਵਨ ਨਾਲ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਹਾਲਾਂਕਿ ਹੁਣ ਉਹ ਪੁਲਿਸ ਦੀ ਗ੍ਰਿਫਤ 'ਚ ਹੈ, ਪੁਲਸ ਇਸ ਰੈਕੇਟ 'ਚ ਸ਼ਾਮਲ ਬਾਕੀ ਲੋਕਾਂ ਦੀ ਤਲਾਸ਼ ਕਰ ਰਹੀ ਹੈ।

SHARE ARTICLE

ਏਜੰਸੀ

Advertisement
Advertisement

ਪਿਓ ਦੇ ਰੈਂਕ ਬਰਾਬਰ ਪਾਈ ਬੈਠੀ ਨਾਲ ਅੱਜ ਵਰਦੀ! 22 ਸਾਲਾ ਕੁੜੀ ਬਣੀ Punjab Police 'ਚ Officer

03 Oct 2023 11:14 AM

ਸੱਸ-ਨੂੰਹ ਨੂੰ ਲੁਟੇਰਿਆਂ ਨੇ ਸ਼ਰੇਆਮ ਲੁੱਟਿਆ, ਸਕੂਟੀ ਨੂੰ ਮਾਰਿਆ ਧੱਕਾ, ਫਿਰ ਪਰਸ ਖੋਹ ਕੇ ਹੋਏ ਰਫੂ ਚੱਕਰ

03 Oct 2023 11:13 AM

ਆਹ ਪਿੰਡ 'ਚ ਲੱਗਦੀ ਸੀ ਚਿੱਟੇ ਦੀ ਮੰਡੀ! ਰੋਜ਼ 5-5 ਲੱਖ ਦਾ ਵਿਕਦਾ ਸੀ ਨਸ਼ਾ!

02 Oct 2023 12:17 PM

ਕਿਸਾਨਾਂ ਨੇ ਫੜੇ ਬਾਸਮਤੀ ਦੇ 5 ਟਰੱਕ, Haryana ਤੋਂ Punjab ਆਏ ਸੀ ਵੇਚਣ

02 Oct 2023 11:10 AM

Auto ਵਾਲੇ ਨੇ ਕੁਚਲੇ ਸੀ 2 Cycle ਚਾਲਕ, Viral ਹੋਈ CCTV ਬਾਰੇ ਨਵੇਂ ਖੁਲਾਸੇ

02 Oct 2023 11:09 AM