ਖ਼ਬਰਾਂ |

ਤਾਜ਼ਾ |

ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

By : JAGDISH

Published : Mar 17, 2026, 4:09 pm IST
Updated : Mar 17, 2026, 4:09 pm IST
SHARE ARTICLE
Punjabi singer Gippy Grewal receives death threat
Punjabi singer Gippy Grewal receives death threat

ਗੋਲਡੀ ਬਰਾੜ ਦੇ ਨਾਮ ਨਾਲ ਕੀਤੀ ਗਈ ਧਮਕੀ ਭਰੀ ਕਾਲ, ਸੋਸ਼ਲ ਮੀਡੀਆ 'ਤੇ ਆਡੀਓ ਹੋ ਰਿਹਾ ਵਾਇਰਲ

ਮੋਹਾਲੀ : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਧਮਕੀ ਭਰੀ ਕਾਲ ਆਈ ਹੈ । ਕਾਲ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਗੋਲਡੀ ਬਰਾੜ ਦੱਸਿਆ ਹੈ ਅਤੇ ਕਿਹਾ ਹੈ ਕਿ ਜੇਕਰ ਮੈਸੇਜ਼ ਨੂੰ ਇਗਨੋਰ ਕੀਤਾ ਤਾਂ ਗੋਲੀਆਂ ਨਹੀਂ ਸੰਭਾਲ ਪਾਵੇਂਗਾ। ਧਮਕੀ ਭਰੀ ਕਾਲ ਦਾ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਆਡੀਓ ਮੁਤਾਬਕ ਕਾਲ ਕਰਨ ਵਾਲਾ ਕਹਿ ਰਿਹਾ ਹੈ ਕਿ ਗਿੱਪੀ ਮੈਂ ਤੈਨੂੰ ਥੋੜ੍ਹੇ ਦਿਨ ਪਹਿਲਾਂ ਵੀ ਮੈਸੇਜ ਭੇਜਿਆ ਸੀ, ਪਰ ਅਜੇ ਤੱਕ ਕੋਈ ਜਵਾਬ ਨਹੀਂ ਆਇਆ। ਐਲੇ ਭਾਨੇ ਨੂੰ ਵੀ ਮੈਸੇਜ ਛੱਡਿਆ ਸੀ, ਤੁਹਾਡੇ ਦੋਹਾਂ ਨਾਲ ਕੰਮ ਹੈ ਅਤੇ ਗੱਲ ਕਰਨੀ ਹੈ। ਇਗਨੋਰ ਕੀਤਾ ਤਾਂ ਬਹੁਤ ਬੁਰਾ ਅੰਜਾਮ ਹੋਵੇਗਾ। ਤੂੰ ਫਿਲਮ ਬਣਾ ਰਿਹਾ ਹੈਂ ਅਤੇ ਫਿਰ ਕਿਤੇ ਮੋਹਾਲੀ ਵਿੱਚ ਤੇਰੀ ਹੀ ਫਿਲਮ ਨਾ ਬਣਾਉਣੀ ਪੈ ਜਾਵੇ।

ਇਸ ਸਬੰਧੀ ਮੋਹਾਲੀ ਦੇ ਡੀਐੱਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਕਿਹਾ ਹੈ ਕਿ ਅਜੇ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ ਹੈ ਅਤੇ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈਕਿ ਗਿੱਪੀ ਗਰੇਵਾਲ ਕੈਨੇਡਾ ’ਚ ਵੈਨਕੂਵਰ ਦੇ ਵ੍ਹਾਈਟ ਰਾਕ ਇਲਾਕੇ ’ਚ ਰਹਿੰਦਾ ਹੈ। ਪਿਛਲੇ ਸਾਲ 25 ਨਵੰਬਰ ਨੂੰ ਇਥੇ ਵੀ ਇਨ੍ਹਾਂ ਦੇ ਘਰ ’ਤੇ ਫਾਈਰਿੰਗ ਹੋਈ ਸੀ। ਇਸ ਫਾਈਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਵੱਲੋਂ ਲਈ ਗਈ ਅਤੇ ਇਸ ਜ਼ਿੰਮੇਵਾਰੀ ਲਾਰੈਂਸ ਨੇ ਪੋਸਟ ਲਿਖ ਕੇ ਨਾ ਸਿਰਫ਼ ਜ਼ਿੰਮੇਵਾਰੀ ਲਈ ਸੀ, ਬਲਕਿ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਸੀ। ਪਰ ਰੋਜ਼ਾਨਾ ਸਪੋਕਸਮੈਨ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement