New Film Christmas Karma : ਗੁਰਿੰਦਰ ਨੇ 'ਕ੍ਰਿਸਮਸ ਕਰਮਾ' ਦਾ ਐਲਾਨ ਕੀਤਾ, ਕੁਨਾਲ ਨਈਅਰ ਅਹਿਮ ਭੂਮਿਕਾ ਨਿਭਾਉਣਗੇ

By : BALJINDERK

Published : Apr 19, 2024, 8:01 pm IST
Updated : Apr 19, 2024, 8:01 pm IST
SHARE ARTICLE
Gurinder Chadha
Gurinder Chadha

New Film Christmas Karma : ਚਾਰਲਸ ਡਿਕਨਜ਼ ਦੀ ਕਲਾਸਿਕ ਏ ਕ੍ਰਿਸਮਸ ਕੈਰਲ ਤੋਂ ਪ੍ਰੇਰਿਤ ਇੱਕ ਸਮਕਾਲੀ ਬਾਲੀਵੁੱਡ ਸੰਗੀਤਕ ਫ਼ਿਲਮ ਹੈ

New Film Christmas Karma : ਮੁੰਬਈ, ਫਿਲਮਸਾਜ਼ ਗੁਰਿੰਦਰ ਚੱਢਾ ਨੇ ਸ਼ੁੱਕਰਵਾਰ ਨੂੰ ਆਪਣੀ ਆਉਣ ਵਾਲੀ ਫ਼ਿਲਮ ‘‘ਕ੍ਰਿਸਮਸ ਕਰਮਾ’’ ਦਾ ਐਲਾਨ ਕੀਤਾ। ਇਹ ਚਾਰਲਸ ਡਿਕਨਜ਼ ਦੀ ਕਲਾਸਿਕ ਏ ਕ੍ਰਿਸਮਸ ਕੈਰਲ ਤੋਂ ਪ੍ਰੇਰਿਤ ਇੱਕ ਸਮਕਾਲੀ ਬਾਲੀਵੁੱਡ ਸੰਗੀਤਕ ਫ਼ਿਲਮ ਹੈ। ‘‘ਕ੍ਰਿਸਮਸ ਕਰਮਾ’’ ਵਿਚ ਅਦਾਕਾਰ ਕੁਣਾਲ ਨਈਅਰ ਅਹਿਮ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ ਈਵਾ ਲੋਂਗੋਰੀਆ, ਬਿਲੀ ਪੋਰਟਰ, ਹਿਊਗ ਬੋਨੇਵਿਲੇ ਬੁਆਏ ਜਾਰਜ, ਲਿਓ ਸੂਟਰ, ਚਰਿੱਤਰ ਚੰਦਰਨ ਪਿਕਸੀ ਲੌਟ, ਡੈਨੀ ਡਾਇਰ, ਬਿਲਾਲ ਹਸਨਾ, ਐਲਨ ਕੋਰਡਿਊਨਰ, ਟਰੇਸੀ-ਐਨ ਓਬਰਮੈਨ, ਰੂਫਸ ਜੋਨਸ ਈਵ ਅਤੇ ਨਿਤਿਨ ਗਨਾਤਰਾ ਵਰਗੇ ਸਟਾਰ ਕਲਾਕਾਰ ਵੀ ਸ਼ਾਮਲ ਹਨ। ਭਾਜੀ ਔਨ ਦ ਬੀਚ ਬੈਂਡ ਇਟ ਲਾਇਕ ਬੇਖਮ ਬ੍ਰਾਈਡ ਐਂਡ ਪ੍ਰੈਜੂਡਿਸ ਐਂਗਸ ਥੌਂਗਸ ਅਤੇ ਪਰਫੈਕਟ ਸਨੌਗਿੰਗ ਚੱਢਾ, ਜੋ ਇਟਸ ਏ ਵੈਂਡਰਫੁੱਲ ਆਫਟਰਲਾਈਫ ਅਤੇ ਵਾਇਸਰਾਏ ਹਾਊਸ ਲਈ ਮਸ਼ਹੂਰ ਹਨ, ਫਿਲਮ ਨੂੰ ਲਿਖ ਰਹੇ ਹਨ ਅਤੇ ਪ੍ਰੋਡਿਊਸ ਕਰ ਰਹੇ ਹਨ।

ਇਹ ਵੀ ਪੜੋ:Maharashtra News: ਪੂਨੇ ਦੇ ਸ਼ਾਪਿੰਗ ਮਾਲ 'ਚ ਲੱਗੀ ਭਿਆਨਕ ਅੱਗ, ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ  

ਇਸ ਤੋਂ ਇਲਾਵਾ ਫਿਲਮ ਵਿੱਚ ਬ੍ਰਿਟਿਸ਼ ਗਾਇਕ-ਗੀਤਕਾਰ ਗੈਰੀ ਬਾਰਲੋ, ਸ਼ੈਜ਼ਨੇ ਲੁਈਸ ਅਤੇ ਨਿਤਿਨ ਸਾਹਨੀ ਦੇ ਲਿਖੇ ਗੀਤ ਹੋਣਗੇ। ਚੱਢਾ ਨੇ ਕਿਹਾ ਕਿ ਕ੍ਰਿਸਮਿਸ ਕਰਮਾ ਦਾ ਉਦੇਸ਼ ਸਾਡੇ ਸਮੇਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਕਲਾਸਿਕ ਬਣਾਉਣਾ ਹੈ। "ਇਤਿਹਾਸ ਦੇ ਸਭ ਤੋਂ ਮਹਾਨ ਨਾਵਲਾਂ ਵਿੱਚੋਂ ਇੱਕ, ਚਾਰਲਸ ਡਿਕਨਜ਼ ਦੀ ਕ੍ਰਿਸਮਸ ਕੈਰੋਲ ਨੂੰ ਅਪਣਾਉਂਦੇ ਹੋਏ,  ਉਸਨੇ ਕਿਹਾ ਮੈਂ ਆਪਣੇ ਵਿਲੱਖਣ ਅਸਲੀ ਦ੍ਰਿਸ਼ਟੀਕੋਣ ਤੋਂ ਇੱਕ ਬ੍ਰਿਟਿਸ਼ ਫ਼ਿਲਮ ਬਣਾ ਰਹੀ ਹਾਂ,"।

ਇਹ ਵੀ ਪੜੋ:IPL 2024 : ਆਈਪੀਐੱਲ ਦੇ ਇਸ ਸੀਜ਼ਨ 'ਚ ਰਿਸ਼ਭ ਪੰਤ ਦੀ ਹੋਵੇਗੀ ਭਾਵੁਕ ਵਾਪਸੀ 

(For more news apart from Gurinder announced 'Christmas Karma', Kunal Nayyar will play important role News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement