Diljit Dosanjh : ਦਿਲਜੀਤ ਦੋਸਾਂਝ ਦੀ ਫ਼ਿਲਮ 'ਰੰਨਾਂ 'ਚ ਧੰਨਾ' ਹੋਈ ਰੱਦ, ਜਾਣੋ ਕੀ ਹੈ ਵਜ੍ਹਾ

By : BALJINDERK

Published : May 19, 2024, 1:47 pm IST
Updated : May 19, 2024, 2:01 pm IST
SHARE ARTICLE
Diljit Dosanjh's film 'Rannan Che Dhanna' cancelled
Diljit Dosanjh's film 'Rannan Che Dhanna' cancelled

Diljit Dosanjh : ਦੋਸਾਂਝ ਦੀ ਇਹ ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜੋ ਨਹੀਂ ਬਣੇਗੀ

Diljit Dosanjh: ਗਲੋਬਲ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਦੁਨੀਆਂ ਭਰ ਵਿਚ ਵਾਹੋ-ਵਾਹੀ ਖੱਟਣ ਵਾਲਾ ਕਲਾਕਾਰ ਦੀ ਫ਼ਿਲਮ  'ਰੰਨਾਂ 'ਚ ਧੰਨਾ' ਨੂੰ ਲੈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਸ ਫ਼ਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਇਸ ਨੂੰ ਹੁਣ ਰੱਦ ਕਰ ਦਿੱਤਾ ਹੈ। ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਇਸ ਫ਼ਿਲਮ ਨੂੰ ਨਹੀਂ ਬਣਾਇਆ ਜਾਏਗਾ। ਆਖਿਰ ਅਜਿਹਾ ਕਿਉਂ ਹੋਇਆ ਇਸ ਬਾਰੇ ਪੰਜਾਬੀ ਫ਼ਿਲਮ ਨਿਰਦੇਸ਼ਕ ਅਮਰਜੀਤ ਸਿੰਘ ਸਰਾਓ ਨੇ ਵੱਡਾ ਖੁਲਾਸਾ ਕੀਤਾ ਹੈ।

ਇਹ ਵੀ ਪੜੋ:Ludhiana News : ਲੁਧਿਆਣਾ 'ਚ ਭਰਾ ਨੇ ਆਪਣੀ ਭੈਣ ਨਾਲ ਕੀਤਾ ਜਬਰ ਜ਼ਨਾਹ  

ਫਿਲਮ ਨਿਰਦੇਸ਼ਕ ਨੇ ਦੱਸਿਆ ਕਿ ਉਨ੍ਹਾਂ ਪੋਸਟ ਸ਼ੇਅਰ ਕਰ ਲਿਖਿਆ, ਮੈਂ ਇੱਕ ਪੋਸਟ ਪਾਈ ਸੀ ਕੱਲ੍ਹ ਪਰਸੋਂ...ਕੀ 'ਰੰਨਾਂ 'ਚ ਧੰਨਾ' ਅਸੀ ਨਹੀਂ ਬਣਾ ਰਹੇ...ਉਸਦਾ ਬਸ ਇਹੀ ਮਤਲਬ ਸੀ ਕਿ ਅਸੀ ਕੁਝ 3 ਮਹੀਨੇ ਪਹਿਲਾਂ ਫੈਸਲਾ ਕਰ ਲਿਆ ਸੀ ਕਿ ਫ਼ਿਲਮ ਨਹੀਂ ਕਰਦੇ...ਤੁਹਾਡੇ ਮੈਸੇਜ ਆਉਂਦੇ ਰਹਿੰਦੇ ਮੈਂ ਬਸ ਅਪਡੇਟ ਹੀ ਦਿੱਤੀ ਸੀ। ਇਸ ਤੋ ਬਿਨਾਂ ਪੋਸਟ ਦਾ ਕੋਈ ਮਤਲਬ ਨਹੀਂ ਸੀ। ਜ਼ਾਹਿਰ ਹੈ, ਜੇਕਰ ਪ੍ਰੋਜੈਕਟ ਨਾ ਹੋਵੇ ਤਾਂ ਮਹਿਸੂਸ ਹੁੰਦਾ ਹੈ, ਪਰ ਅਸੀ ਸਮਝਦੇ ਹਾਂ ਕਿ ਕਈ ਵਾਰ ਚੀਜ਼ਾਂ ਕੰਮ ਨਹੀਂ ਕਰਦੀਆਂ। ਮੈਂ ਅੱਜ ਇਹ ਤਾਂ ਲਿਖਿਆ ਕਿਉਂ ਗੱਲ ਗਲਤ ਪਾਸੇ ਵੱਲ ਤੁਰ ਪਈ ਹੈ। ਜੇਕਰ ਮੈਨੂੰ ਇੰਡਸਟਰੀ ਵਿੱਚ ਕਿਸੇ ਨਾਲ ਗੁੱਸਾ ਹੋਏਗਾ ਤਾਂ ਮੈਂ ਫੋਨ ਕਰ ਲਵਾਂਗਾ ਇੰਨਾ ਕ ਤਾਂ ਸਾਡਾ ਆਪਸ ਵਿੱਚ ਚੱਲਦਾ ਰਹਿੰਦਾ ਹੈ। ਮੈਂ ਇਹ ਸੋਸ਼ਲ ਮੀਡੀਆ ਤੇ ਨਹੀਂ ਪਾਉਂਗਾ ਜੇਕਰ ਗੱਲ ਸੋਸ਼ਲ ਮੀਡੀਆ ਤੇ ਨਈ ਹੈਗੀ...ਇਹ ਸਿਰਫ਼ ਅਪਡੇਟ ਸੀ, ਜੋ ਤੁਸੀ ਰੋਜ਼ ਪੁੱਛ ਰਹੇ ਸੀ। 

ਇਹ ਵੀ ਪੜੋ:Ram Rahim News : ਵੋਟਿੰਗ ਤੋਂ ਪਹਿਲਾਂ ਸੌਦਾ ਸਾਧ ਨੇ ਹਾਈ ਕੋਰਟ ਤੋਂ ਮੰਗੀ ਪੈਰੋਲ 

ਦੱਸ ਦੇਈਏ ਕਿ ਮਲਟੀ-ਸਟਾਰਰ ਫ਼ਿਲਮ ’ਚ ਦਿਲਜੀਤ ਦੁਸਾਂਝ ਤੋਂ ਇਲਾਵਾ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਵਰਗੇ ਸਟਾਰ ਸ਼ਾਮਿਲ ਸੀ। ਜਿੰਨ੍ਹਾਂ ਦੀ ਸ਼ਾਨਦਾਰ ਮੌਜੂਦਗੀ ਨਾਲ ਸਜਾਈ ਜਾਣ ਵਾਲੀ ਇਸ ਫ਼ਿਲਮ ਦੇ ਨਾਂਅ ਬਣਨ ਦਾ ਕਾਰਨ ਇਸ ਦੀ ਨਿਰਮਾਣ ਦੇਰੀ ਨੂੰ ਮੰਨਿਆ ਜਾ ਰਿਹਾ ਹੈ, ਹਾਲਾਂਕਿ ਇਸ ਫ਼ਿਲਮ ਸੰਬੰਧੀ ਸਾਹਮਣੇ ਆਈ ਕੁਝ ਹੋਰ ਜਾਣਕਾਰੀ ਅਨੁਸਾਰ ਅਸਲ ’ਚ ਨਿਰਮਾਣ ਦੇਰੀ ਦੇ ਨਾਲ-ਨਾਲ ਸਭ ਤੋਂ ਜੋ ਵੱਡਾ ਅਤੇ ਅਹਿਮ ਕਾਰਨ ਰਿਹਾ, ਉਹ ਸੀ ਇਸੇ ਸਬਜੈਕਟ ਅਧਾਰਿਤ ਅਤੇ ਮੁਹਾਂਦਰੇ ਦੇ ਇਰਦ-ਗਿਰਦ ਜੁੜੀਆਂ ਦੋ ਹੋਰ ਵੱਡੀਆਂ ਫ਼ਿਲਮਾਂ ਦਾ ਰਿਲੀਜ਼ ਹੋ ਜਾਣਾ।  ਜਿਸ ਕਾਰਨ ਉਕਤ ਫ਼ਿਲਮ ਨਿਰਮਾਣ ਤੋਂ ਪਹਿਲਾਂ ਹੀ ਨਾ ਬਣਾਉਣ ਦਾ ਫੈਸਲਾ ਲੈਣਾ ਪਿਆ, ਜਿਸ ਉਪਰੰਤ ਦਿਲਜੀਤ ਦੋਸਾਂਝ ਦੀ ਇਹ ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜੋ ਨਹੀਂ ਬਣੇਗੀ।

(For more news apart from Diljit Dosanjh's film 'Rannan Che Dhanna' has been cancelled News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement