
ਦ੍ਰਿਸ਼ਾ ਦੇ ਪਿਤਾ ਸੁਮਿਤ ਅਚਾਰੀਆ ਬੀਸੀਡੀ ਟਰੈਵਲਜ਼ ਯੂਏਈ ਦੇ ਮੈਨੇਜਿੰਗ ਡਾਇਰੈਕਟਰ ਹਨ
ਮੁੰਬਈ: ਭਾਰਤੀ ਫ਼ਿਲਮ ਅਭਿਨੇਤਾ ਸਨੀ ਦਿਓਲ ਦੇ ਘਰ ਖ਼ੁਸ਼ੀਆਂ ਨੇ ਦਸਤਕ ਦਿਤੀ ਹੈ। ਹਾਲ ਹੀ ਵਿਚ ਦਿਓਲ ਪਰਿਵਾਰ ਦੇ ਬੇਟੇ ਕਰਨ ਦਿਓਲ ਘੋੜੀ ਚੜ੍ਹੇ ਹਨ। ਕਰਨ ਆਪਣੇ ਹਮਸਫ਼ਰ ਨਾਲ ਕਾਫੀ ਕਿਊਟ ਲੱਗ ਰਹੇ ਹਨ। ਇਸ ਮੇਡ ਫੋਰ ਇਚ ਅਦਰ ਕਪਲ ਨੇ ਆਪਣੇ ਰਿਸ਼ਤੇ ਨੂੰ ਬੜੇ ਲੰਬੇ ਸਮੇਂ ਤੋਂ ਗੁਪਤ ਰੱਖਿਆ ਹੋਇਆ ਸੀ। ਦੱਸ ਦਈਏ ਬੀਤੀ 18 ਜੂਨ ਨੂੰ ਇਹ ਜੋੜੀ ਮੁੰਬਈ ਦੇ “ਤਾਜ ਲੈਂਡਸ ਐਂਡ ਹੋਟਲ” ਵਿਚ ਵਿਆਹ ਦੇ ਬੰਧਨ ਵਿਚ ਬੰਝ ਗਈ ਹੈ। ਲਾਲ ਰੰਗ ਦੇ ਪਹਿਰਾਵੇ ਵਿਚ ਦ੍ਰਿਸ਼ਾ ਅਤੇ ਕਰੀਮ ਰੰਗ ਦੀ ਸ਼ੇਰਵਾਨੀ ਵਿਚ ਲਾੜੇ ਰਾਜਾ ਕਰਨ ਦੀਆਂ ਤਸਵੀਰਾਂ ਨੇ ਧੂਮ ਮਚਾ ਰੱਖੀ ਹੈ ।
ਜਾਣੋ ਕੌਣ ਹੈ ਸਨੀ ਦਿਓਲ ਦੇ ਘਰ ਦੀ ਨੂੰਹ
ਦ੍ਰਿਸ਼ਾ ਆਚਾਰਿਆ ਕੁੱਝ ਮਹੀਨਿਆਂ ਪਹਿਲਾਂ ਕਰਨ ਦਿਉਲ ਦੀ ਮਿਸਟਰੀ ਗਰਲ ਵੱਜੋਂ ਵਾਇਰਲ ਹੋਈ ਸੀ। ਦੱਸਣਯੋਗ ਹੈ ਕਿ ਦਿਓਲ ਪਰਿਵਾਰ ਦੀ ਨੂੰਹ ਮਸ਼ਹੂਰ ਫ਼ਿਲਮਕਾਰ ਬਿਮਲ ਰੌਏ ਦੀ ਪੜਪੋਤਰੀ ਹੈ। ਦ੍ਰਿਸ਼ਾ ਸੁਮਿਤ ਆਚਾਰਿਆ ਅਤੇ ਚਿਮੂ ਬੀ. ਆਚਾਰਿਆ ਦੀ ਬੇਟੀ ਹੈ। ਦ੍ਰਿਸ਼ਾ ਆਚਾਰਿਆ ਦਾ ਜਨਮ 25 ਫਰਵਰੀ 1991 ਨੂੰ ਮੁੰਬਈ, ਭਾਰਤ ਵਿਚ ਹੋਇਆ ਸੀ। ਉਸਨੇ ਆਪਣੇ ਅਕਾਦਮਿਕ ਕਰੀਅਰ ਦੀ ਸ਼ੁਰੂਆਤ ਦੁਬਈ, ਯੂਏਈ ਦੇ ਜੁਮੇਰਾਹ ਕਾਲਜ ਤੋਂ ਕੀਤੀ।
ਦ੍ਰਿਸ਼ਾ ਦੇ ਪਿਤਾ ਸੁਮਿਤ ਅਚਾਰੀਆ ਬੀਸੀਡੀ ਟਰੈਵਲਜ਼ ਯੂਏਈ ਦੇ ਮੈਨੇਜਿੰਗ ਡਾਇਰੈਕਟਰ ਹਨ ਜਦੋਂ ਕਿ ਦ੍ਰਿਸ਼ਾ ਦੀ ਮਾਂ ਵੈਡਿੰਗ ਸਟਾਈਲਿਸਟ ਅਤੇ ਕੋਆਰਡੀਨੇਟਰ ਹੈ। ਦ੍ਰਿਸ਼ਾ ਅਚਾਰੀਆ ਅਤੇ ਕਰਨ ਦਿਓਲ ਨੇ ਆਪਣੇ ਦਾਦਾ-ਦਾਦੀ ਧਰਮਿੰਦਰ ਅਤੇ ਪ੍ਰਕਾਸ਼ ਕੌਰ ਦੀ ਵਿਆਹ ਦੀ ਵਰ੍ਹੇਗੰਢ 'ਤੇ ਮੰਗਣੀ ਕੀਤੀ ਸੀ। ਖਬਰਾਂ ਮੁਤਾਬਕ ਦੁਬਈ 'ਚ ਰਹਿਣ ਵਾਲੀ ਦ੍ਰਿਸ਼ਾ ਇਕ ਟਰੈਵਲ ਏਜੰਸੀ 'ਚ ਮੈਨੇਜਰ ਦੇ ਤੌਰ 'ਤੇ ਕੰਮ ਕਰਦੀ ਹੈ।
ਦ੍ਰਿਸ਼ਾ ਦਾ ਫ਼ਿਲਮੀ ਕਨੈਕਸ਼ਨ
ਦ੍ਰਿਸ਼ਾ ਮਸ਼ਹੂਰ ਫਿਲਮਕਾਰ ਬਿਮਲ ਰੌਏ ਦੀ ਪੜਪੋਤਰੀ ਹੈ। ਬਿਮਲ ਰਾਏ ਨੇ ਆਪਣੇ ਫਿਲਮੀ ਕਰੀਅਰ ਵਿਚ ਦੋ ਬੀਘਾ ਜ਼ਮੀਨ, ਸੁਜਾਤਾ, ਪਰਿਣੀਤਾ, ਦੇਵਦਾਸ ਅਤੇ ਮਧੂਮਤੀ ਵਰਗੀਆਂ ਸ਼ਾਨਦਾਰ ਫਿਲਮਾਂ ਬਣਾਈਆਂ। ਇਸ ਤੋਂ ਇਲਾਵਾ 60 ਸਾਲ ਪਹਿਲਾਂ ਉਨ੍ਹਾਂ ਨੇ ਕਰਨ ਦਿਓਲ ਦੇ ਦਾਦਾ ਧਰਮਿੰਦਰ ਨਾਲ ਫਿਲਮ ਬੰਦਿਨੀ ਵੀ ਕੀਤੀ ਸੀ। ਦ੍ਰਿਸ਼ਾ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ ਅਤੇ ਸੋਸ਼ਲ ਮੀਡੀਆ ਵਿਚ ਵੀ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦੀ। ਕਰਨ ਅਤੇ ਦ੍ਰਿਸ਼ਾ ਦਾ ਰਿਸ਼ਤਾ ਦੋਸਤੀ ਦੇ ਤੌਰ ’ਤੇ ਸ਼ੁਰੂ ਹੋਇਆ ਸੀ ਅਤੇ ਹੌਲੀ ਹੌਲੀ ਪਿਆਰ ਵਿਚ ਬਦਲ ਗਿਆ।
ਮਤਰੇਈ ਮਾਂ ਹੇਮਾ ਨਹੀਂ ਹੋਈ ਹਾਜ਼ਰ
ਹੇਮਾ ਮਾਲਿਨੀ ਦਿਓਲ ਪਰਿਵਾਰ ਦੀ ਖੁਸ਼ੀ ਦੀ ਘੜੀ ਵਿਚ ਸ਼ਾਮਲ ਨਹੀਂ ਹੋਈ। ਉਹ ਕਰਨ ਦਿਓਲ ਦੀ ਰੋਕਾ ਸੈਰੇਮਨੀ ਵਿਚ ਵੀ ਨਜ਼ਰ ਨਹੀਂ ਆਈ ਸੀ। ਹੇਮਾ ਨੇ ਹਮੇਸ਼ਾ ਦਿਓਲ ਪਰਿਵਾਰ ਤੋਂ ਦੂਰੀ ਬਣਾਈ ਰੱਖੀ ਹੈ।