
Diljit Dosanjh American show : ਦੋਸਾਂਝ ਗਲੋਬਲ ਲੈਵਲ ਦੇ ਬਣੇ ਸਟਾਰ, ਪੰਜਾਬੀਆਂ ਲਈ ਮਾਣ ਵਾਲੀ ਗੱਲ
Diljit Dosanjh American show : ਪੰਜਾਬ ਦੇ ਮਸ਼ਹੂਰ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਗਲੋਬਲ ਲੈਵਲ ਦੇ ਸਟਾਰ ਬਣ ਗਏ ਹਨ। ਹਾਲ ਹੀ 'ਚ ਉਨ੍ਹਾਂ ਦੇ ਇਕ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦਿਲਜੀਤ ਦੋਸਾਂਝ ਆਪਣੀਆਂ ਫ਼ਿਲਮਾਂ ਤੇ ਗੀਤਾਂ ਕਰਕੇ ਅਕਸਰ ਸੁਰਖੀਆਂ ’ਚ ਰਹਿੰਦੇ ਹਨ। ਉਨ੍ਹਾਂ ਨੇ ਬਾਲੀਵੁੱਡ ਦੇ ਨਾਲ- ਨਾਲ ਅੰਤਰਾਸ਼ਟਰੀ ਪੱਧਰ ’ਤੇ ਵੀ ਬਹੁਤ ਨਾਂ ਕਮਾਇਆ ਹੈ।
ਪ੍ਰਦਰਸ਼ਨ ਤੋਂ ਬਾਅਦ ਜਿੰਮੀ ਫੈਲਨ ਨੇ ਦਿਲਜੀਤ ਦੋਸਾਂਝ ਨਾਲ ਸਟੇਜ 'ਤੇ ਜੁੜਦੇ ਹਨ ਅਤੇ ਕਹਿੰਦੇ ਹਨ, "ਆਓ! ਦਿਲਜੀਤ ਦੋਸਾਂਝ ਤੁਹਾਡਾ ਬਹੁਤ- ਬਹੁਤ ਧੰਨਵਾਦ।'' “ਤੁਸੀਂ ਸਾਡੇ ਅਗਲੇ ਮਹਿਮਾਨ ਨੂੰ ਉਨ੍ਹਾਂ ਦੇ ਦਿਲ-ਲੂਮੀਨਾਟੀ ਵਰਲਡ ਟੂਅਰ ’ਤੇ ਵੇਖ ਸਕਦੇ ਹੋ, ਉਹ ਅਮਰੀਕੀ ਟੀਵੀ ’ਤੇ ਪਹਿਲੀ ਵਾਰੀ ਪਰਫ਼ਾਰਮ ਕਰ ਰਹੇ ਹਨ।
ਸ਼ੋਅ ਦੌਰਾਨ ਜੇਕਰ ਦਿਲਜੀਤ ਦੀ ਲੁੱਕ ਦੀ ਗੱਲ ਕਰੀਏ ਤਾਂ ਉਹ ਚਿੱਟੇ ਰੰਗ ਦਾ ਕੁੜਤਾ ਚਾਦਰਾ ਅਤੇ ਮੈਚਿੰਗ ਪੱਗ ’ਚ ਨਜ਼ਰ ਆ ਰਹੇ ਹਨ। ਦਿਲਜੀਤ ਨੇ ਹੱਥ ’ਤੇ ਹੀਰੇ ਨਾਲ ਜੜੀ ਘੜੀ ਬੰਨੀ ਹੋਈ ਸੀ ਜਿਸ ਦੀ ਕੀਮਤ 1.2 ਕਰੋੜ ਰੁਪਏ ਹੈ।
ਹਾਲ ਹੀ 'ਚ ਅਮਰੀਕੀ ਹੋਸਟ ਜਿੰਮੀ ਫੈਲਨ ਦੇ ਇੱਕ ਸ਼ੋਅ 'ਚ ਦਿਲਜੀਤ ਦੋਸਾਂਝ ਨਜ਼ਰ ਆਏ। ਦਿਲਜੀਤ ਨੇ 'ਜਿੰਮੀ ਫੈਲਨ ਦ ਟੂਨਾਈਟ ਸ਼ੋਅ' 'ਚ ਆਪਣੇ ਮਸ਼ਹੂਰ ਗੀਤਾਂ ਅਤੇ ਭੰਗੜੇ ਰਾਹੀਂ ਲੋਕਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਦੇ ਇਸ ਸ਼ੋਅ ਦਾ ਵੀਡੀਓ ਸੋਸ਼ਲ ਮੀਡਿਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਦਿਲਜੀਤ ਨੇ ਸਭ ਤੋਂ ਪਹਿਲਾਂ ਅਮਰੀਕੀ ਚੈਟ ਸ਼ੋਅ ’ਚ ਆਪਣਾ ਗੀਤ ਬੌਰਨ ਟੂ ਸ਼ਾਈਨ (Born to Shine) ਪੇਸ਼ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਗੀਤ 'G.O.A.T.' ਦਾ ਪ੍ਰਦਰਸ਼ਨ ਵੀ ਕੀਤਾ।
ਜ਼ਿਕਰਯੋਗ ਹੈ ਕਿ 27 ਜੂਨ ਨੂੰ ਦਿਲਜੀਤ ਅਤੇ ਨੀਰੂ ਬਾਜਵਾ ਦੀ ਫ਼ਿਲਮ ‘‘ਜੱਟ ਐਂਡ ਜੂਲੀਅਟ 3’’ ਰਿਲੀਜ਼ ਹੋਵੇਗੀ। ਇੱਕ ਰੁਮਾਂਟਿਕ ਕਾਮੇਡੀ ਫ਼ਿਲਮ 'ਜੱਟ ਐਂਡ ਜੂਲੀਅਟ’’ ਪਹਿਲੀ ਵਾਰ 2012 ’ਚ ਰਿਲੀਜ਼ ਹੋਈ ਸੀ। ਇੱਕ ਸਾਲ ਬਾਅਦ ਦੂਜਾ ਭਾਗ ਜਾਰੀ ਕੀਤਾ ਗਿਆ ਸੀ, ਦੂਜੀ ਵਾਰ ਵੀ ਦਿਲਜੀਤ ਅਤੇ ਨੀਰੂ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਸੀ, ਪਰ ਕਹਾਣੀ ਨੂੰ ਪਿਛਲੀ ਫ਼ਿਲਮ ਨਾਲ ਸਿੱਧਾ ਨਹੀਂ ਜੋੜਿਆ ਗਿਆ ਸੀ।
ਦੱਸ ਦੇਈਏ ਕਿ ਬੀਤੇ ਸਾਲ ਅਪ੍ਰੈਲ 2023 ’ਚ ਦਿਲਜੀਤ ਨੇ 'ਕੋਚੈਲਾ ਸੰਗੀਤ ਫੈਸਟੀਵਲ' ’ਚ ਗਾਇਆ ਸੀ। ਇਸ ਫੈਸਟੀਵਲ ’ਚ ਗਾਉਣ ਵਾਲੇ ਉਹ ਪਹਿਲੇ ਪੰਜਾਬੀ ਕਲਾਕਾਰ ਸਨ।
(For more news apart from Diljit Dosanjh American show video is going viral on social media News in Punjabi, stay tuned to Rozana Spokesman)