
ਜਦੋਂ ਤੋਂ ਅਦਾਕਾਰਾ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਸੁਸ਼ਾਂਤ ਕੇਸ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ, ਉਹ ਸੁਰਖੀਆਂ ਵਿਚ ਆਈ ਹੋਈ ਹੈ।
ਨਵੀਂ ਦਿੱਲੀ- ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇਕ ਮਹੀਨਾ ਹੋ ਗਿਆ ਹੈ। ਇੱਕ ਮਹੀਨੇ ਵਿਚ ਇਸ ਕੇਸ ਵਿਚ ਕਾਫੀ ਸੱਚ ਸਾਹਮਣੇ ਆਏ ਹਨ। ਜਦੋਂ ਤੋਂ ਅਦਾਕਾਰਾ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਸੁਸ਼ਾਂਤ ਕੇਸ ਵਿਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ, ਉਹ ਸੁਰਖੀਆਂ ਵਿਚ ਆਈ ਹੋਈ ਹੈ। ਉਸਦੀ ਇਕ ਭਾਵੁਕ ਪੋਸਟ ਨੇ ਇਸ ਮਾਮਲੇ ਨੂੰ ਹੋਰ ਗੁੰਝਲਦਾਰ ਬਣਾਇਆ ਹੈ।
Sushant rajput and Rhea chakraborty
ਰੀਆ ਨੇ ਸੁਸ਼ਾਂਤ ਦੀ ਯਾਦ ਵਿਚ ਇਕ ਪੋਸਟ ਲਿਖੀ ਸੀ, ਪਰ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਭਿਨੇਤਰੀ ਨੂੰ ਟਰੋਲ ਕੀਤਾ ਹੈ। ਸਥਿਤੀ ਅਜਿਹੀ ਬਣ ਗਈ ਕਿ ਕੁਝ ਯੂਜ਼ਰਸ ਨੇ ਅਭਿਨੇਤਰੀ ਨੂੰ ਜਾਨ ਤੋਂ ਮਾਰਨ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਧਮਕੀ ਵੀ ਦਿੱਤੀ । ਰੀਆ ਨੇ ਕੁਝ ਸਮਾਂ ਪਹਿਲਾਂ ਉਸ ਟਿੱਪਣੀ ਦਾ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਸੀ ਅਤੇ ਕਾਰਵਾਈ ਦੀ ਮੰਗ ਕੀਤੀ ਸੀ।
File Photo
ਰੀਆ ਦੀ ਸ਼ਿਕਾਇਤ ਤੋਂ ਬਾਅਦ ਸਾਂਤਾ ਕਰੂਜ਼ ਥਾਣੇ ਵਿਖੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੋਵਾਂ ਵਿਅਕਤੀਆਂ 'ਤੇ ਅਸ਼ਲੀਲ ਸੰਦੇਸ਼ਾਂ ਅਤੇ ਧਮਕੀਆਂ ਦਾ ਦੋਸ਼ ਲਗਾਇਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਇਸ ਬਾਰੇ ਦੱਸਿਆ ਹੈ ਰੀਆ ਚੱਕਰਵਰਤੀ ਦੇ ਕਹਿਣ 'ਤੇ, ਦੋ ਇੰਸਟਾਗ੍ਰਾਮ ਹੋਲਡਰਜ਼ ਦੇ ਖਿਲਾਫ਼ ਸ਼ਾਂਤਾਕਰੂਜ਼ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਸ਼ਿਕਾਇਤ ਆਈਪੀਸੀ ਦੀ ਧਾਰਾ 507, 509 ਅਤੇ ਆਈ ਟੀ ਐਕਟ ਦੀ ਧਾਰਾ 66 ਤਹਿਤ ਦਰਜ ਕੀਤੀ ਗਈ ਹੈ।
sushant rajput with rhea chakraborty
ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਰੀਆ ਚੱਕਰਵਰਤੀ ਨੇ ਸ਼ਨੀਵਾਰ ਨੂੰ ਸਾਂਤਾ ਕਰੂਜ਼ ਪੁਲਿਸ ਥਾਣੇ ਵਿੱਚ ਇਨ੍ਹਾਂ ਦੋਵਾਂ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਰੀਆ ਚੱਕਰਵਰਤੀ ਸੁਸ਼ਾਂਤ ਦੀ ਮੌਤ ਤੋਂ ਬਾਅਦ ਬਹੁਤ ਪਰੇਸ਼ਾਨ ਹੈ ਪਰ ਜਦੋਂ ਸੋਸ਼ਲ ਮੀਡੀਆ 'ਤੇ ਉਸਦੇ ਖਿਲਾਫ਼ ਕਈ ਇਤਰਾਜ਼ ਯੋਗ ਗੱਲਾਂ ਬੋਲੀਆਂ ਗਈਆਂ,
Rhea Chakraborty
ਤਦ ਅਭਿਨੇਤਰੀ ਨੂੰ ਗੁੱਸਾ ਆਇਆ ਅਤੇ ਉਸਨੇ ਯੂਜ਼ਰਸ ਦੀ ਕਲਾਸ ਵੀ ਲਗਾਈ। ਵੈਸੇ, ਬਾਲੀਵੁੱਡ ਵੀ ਇਸ ਸਾਈਬਰ ਧੱਕੇਸ਼ਾਹੀ ਖ਼ਿਲਾਫ਼ ਇਕਜੁੱਟ ਖੜ੍ਹਾ ਨਜ਼ਰ ਆ ਰਿਹਾ ਹੈ। ਇਸ ਸਮੇਂ, #IndiaAgainstAbuse ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ, ਹਰ ਬਾਲੀਵੁੱਡ ਸੈਲੀਬ੍ਰਿਟੀ ਔਰਤਾਂ ਵਿਰੁੱਧ ਸਾਈਬਰ ਧੱਕੇਸ਼ਾਹੀ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਹੈ। ਸੋਨਮ ਕਪੂਰ ਤੋਂ ਲੈ ਕੇ ਦੀਆ ਮਿਰਜ਼ਾ ਤੱਕ, ਸਾਰਿਆਂ ਨੇ ਇਸ ਸਬੰਧ ਵਿਚ ਇਕ ਪਟੀਸ਼ਨ 'ਤੇ ਦਸਤਖਤ ਵੀ ਕੀਤੇ ਹਨ।