Urvashi Rautela Video Leak: ਉਰਵਸ਼ੀ ਰੌਤੇਲਾ ਦਾ ਬਾਥਰੂਮ ਵਾਲਾ ਵੀਡੀਓ ਲੀਕ, ਭੜਕੀ ਅਦਾਕਾਰਾ, ਕਿਹਾ- ਇਹ ਚੀਜ਼ਾਂ ਬਾਹਰ ਕਿਵੇਂ ਆ ਰਹੀਆਂ?
Published : Jul 19, 2024, 10:22 am IST
Updated : Jul 19, 2024, 11:00 am IST
SHARE ARTICLE
Urvashi Rautela Video Leak News
Urvashi Rautela Video Leak News

Urvashi Rautela Video Leak News: ਕਈ ਯੂਜ਼ਰਸ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਹੇ ਹਨ,

Urvashi Rautela Video Leak News: ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਆਪਣੇ ਇਕ ਵਾਇਰਲ ਵੀਡੀਓ ਕਾਰਨ ਸੁਰਖੀਆਂ 'ਚ ਹੈ। ਉਨ੍ਹਾਂ ਦਾ ਇਕ ਬਾਥਰੂਮ ਵਾਲਾ ਵੀਡੀਓ ਲੀਕ ਹੋਇਆ ਹੈ। ਕਈ ਯੂਜ਼ਰਸ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਹੇ ਹਨ, ਜਿਸ 'ਚ ਇਕ ਮਸ਼ਹੂਰ ਫੋਟੋਗ੍ਰਾਫਰ ਦਾ ਇੰਸਟਾਗ੍ਰਾਮ ਅਕਾਊਂਟ ਵੀ ਸ਼ਾਮਲ ਹੈ। ਇਸ ਵੀਡੀਓ ਨੂੰ ਲੈ ਕੇ ਕੁਝ ਯੂਜ਼ਰਸ ਕਹਿ ਰਹੇ ਹਨ ਕਿ ਕਿਸੇ ਦੀ ਨਿੱਜੀ ਵੀਡੀਓ ਨੂੰ ਇਸ ਤਰ੍ਹਾਂ ਸ਼ੇਅਰ ਕਰਨਾ ਨਿਯਮਾਂ ਦੇ ਖਿਲਾਫ ਹੈ, ਉਥੇ ਹੀ ਕੁਝ ਨੇਟਿਜ਼ਨ ਇਸ ਨੂੰ ਪੀਆਰ ਸਟੰਟ ਵੀ ਕਹਿ ਰਹੇ ਹਨ।

 

 

ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਰਵਸ਼ੀ ਦੀ ਇਕ ਆਡੀਓ ਕਲਿੱਪ ਵੀ ਵਾਇਰਲ ਹੋਣ ਲੱਗੀ ਹੈ, ਜਿਸ 'ਚ ਉਹ ਆਪਣੇ ਮੈਨੇਜਰ 'ਤੇ ਗੁੱਸੇ ਕਰਦੀ ਨਜ਼ਰ ਆ ਰਹੀ ਹੈ। ਰਿਕਾਰਡਿੰਗ 'ਚ ਉਰਵਸ਼ੀ ਨੂੰ ਆਪਣੇ ਮੈਨੇਜਰ ਤੋਂ ਪੁੱਛਦਿਆਂ ਸੁਣਿਆ ਜਾ ਸਕਦਾ ਹੈ, 'ਕੀ ਤੁਸੀਂ ਵੀਡੀਓ ਦੇਖਿਆ ਹੈ? ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਚੀਜ਼ਾਂ ਕਿਵੇਂ ਬਾਹਰ ਆ ਰਹੀਆਂ ਹਨ? ਮੈਨੂੰ ਤੁਰੰਤ ਕਾਲ 'ਤੇ ਉਸ ਨਾਲ ਗੱਲ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ: Punjab Weather Update News : ਪੰਜਾਬ ਵਿਚ ਹੁਣ ਨਹੀਂ ਪਵੇਗਾ ਮੀਂਹ, ਵਧੇਗੀ ਹੋਰ ਗਰਮੀ, ਤਾਪਮਾਨ 38 ਡਿਗਰੀ ਤੋਂ ਪਹੁੰਚਿਆ ਪਾਰ 

ਇਸ ਤੋਂ ਬਾਅਦ ਉਨ੍ਹਾਂ ਦੇ ਮੈਨੇਜਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਅਭਿਨੇਤਰੀ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਉਹ ਸਮਝਦਾ ਹੈ ਕਿ 'ਇਹ ਇਕ ਦੁਖਦਾਈ ਸਥਿਤੀ ਹੈ', ਉਨ੍ਹਾਂ ਨੂੰ ਵਿਅਕਤੀਗਤ ਤੌਰ 'ਤੇ ਗੱਲ ਕਰਨੀ ਚਾਹੀਦੀ ਹੈ ਅਤੇ ਕਾਲ 'ਤੇ ਗੱਲ ਕਰਨ ਤੋਂ ਬਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Fazilka News: ਪਾਣੀ ਦੀ ਵਾਰੀ ਲਗਾ ਰਹੇ ਪਿਓ-ਪੁੱਤ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਇਸ ਦੇ ਨਾਲ ਹੀ ਜਦੋਂ ਉਰਵਸ਼ੀ ਰੌਤੇਲਾ ਨੇ ਆਪਣੇ ਮੈਨੇਜਰ ਨੂੰ ਪੁੱਛਿਆ ਕਿ ਉਸ ਨੂੰ ਕਾਲ 'ਤੇ ਗੱਲ ਕਿਉਂ ਨਹੀਂ ਕਰਨੀ ਚਾਹੀਦੀ ਤਾਂ ਉਸ ਦੇ ਮੈਨੇਜਰ ਕੋਲ ਕੋਈ ਸਪੱਸ਼ਟ ਜਵਾਬ ਨਹੀਂ ਸੀ। ਉਸ ਸਮੇਂ ਉਹ ਸ਼ਾਂਤ ਨਜ਼ਰ ਆ ਰਿਹਾ ਸੀ। ਹੁਣ ਸਵਾਲ ਉੱਠ ਰਹੇ ਹਨ ਕਿ ਕੀ ਉਰਵਸ਼ੀ ਦਾ ਫੋਨ ਵੀ ਟੈਪ ਹੋ ਰਿਹਾ ਹੈ? ਖੈਰ, ਸੱਚ ਜੋ ਵੀ ਹੋਵੇ, ਉਹ ਜਲਦੀ ਹੀ ਸਾਹਮਣੇ ਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਨੂੰ ਲੈ ਕੇ ਖਬਰ ਆਈ ਸੀ ਕਿ ਉਹ ਹੈਦਰਾਬਾਦ 'ਚ ਸ਼ੂਟਿੰਗ ਦੌਰਾਨ ਜ਼ਖ਼ਮੀ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹਾਈ-ਓਕਟੇਨ ਸੀਨ ਦੀ ਸ਼ੂਟਿੰਗ ਦੌਰਾਨ ਉਸ ਨੂੰ ਫ੍ਰੈਕਚਰ ਹੋ ਗਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Urvashi Rautela Video Leak News: , stay tuned to Rozana Spokesman)

 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement