
ਕਾਮੇਡੀ ਤੇ ਖ਼ਲਨਾਇਕ ਦੀ ਭੂਮਿਕਾ ਕਾਰਨ ਸਨ ਮਸ਼ਹੂਰ
Telugu Actor Fish Venkat Passes Away at the Age of 53 Latest News in Punjabi ਤੇਲਗੂ ਫ਼ਿਲਮ ਇੰਡਸਟਰੀ ਤੋਂ ਇਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਵੈਂਕਟ ਰਾਜ ਜੋ ਫਿਸ਼ ਵੈਂਕਟ ਨਾਮ ਨਾਲ ਜਾਣੇ ਜਾਂਦੇ ਹਨ, ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 18 ਜੁਲਾਈ ਨੂੰ 53 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਿਆ। ਇਹ ਅਦਾਕਾਰ ਕਈ ਮਹੀਨਿਆਂ ਤੋਂ ਗੁਰਦੇ ਦੀ ਸਮੱਸਿਆ ਤੋਂ ਪੀੜਤ ਸੀ। ਫਿਸ਼ ਵੈਂਕਟ 'ਗੱਬਰ ਸਿੰਘ' ਤੇ 'ਡੀਜੇ ਟਿੱਲੂ' ਵਰਗੀਆਂ ਫ਼ਿਲਮਾਂ ਲਈ ਜਾਣੇ ਜਾਂਦੇ ਹਨ।
ਫਿਸ਼ ਵੈਂਕਟ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲ ਤੋੜ ਦਿਤੇ ਹਨ। ਉਹ ਕਈ ਮਹੀਨਿਆਂ ਤੋਂ ਗੁਰਦੇ ਦਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦਾ ਡਾਇਲਸਿਸ ਚੱਲ ਰਿਹਾ ਸੀ। ਬੀਮਾਰੀ ਕਾਰਨ ਉਹ ਕਮਜ਼ੋਰ ਹੋ ਗਏ ਸਨ, ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਅਦਾਕਾਰ ਨੂੰ ਗੁਰਦੇ ਟ੍ਰਾਂਸਪਲਾਂਟ ਦੀ ਲੋੜ ਸੀ।
ਦੱਸ ਦਈਏ ਕਿ ਫਿਸ਼ ਵੈਂਕਟ ਵਿੱਤੀ ਤੰਗੀਆਂ ਨਾਲ ਜੂਝ ਰਿਹਾ ਸੀ। ਇਹੀ ਕਾਰਨ ਸੀ ਕਿ ਪਵਨ ਕਲਿਆਣ ਅਤੇ ਵਿਸ਼ਵ ਸੇਨ ਨੇ ਉਨ੍ਹਾਂ ਨੂੰ ਇਲਾਜ ਲਈ ਵਿੱਤੀ ਮਦਦ ਦਿਤੀ। ਇਲਾਜ ਦੌਰਾਨ ਉਨ੍ਹਾਂ ਨੂੰ ਕੋਈ ਗੁਰਦਾ ਦਾਨੀ ਨਹੀਂ ਮਿਲਿਆ, ਜਿਸ ਕਾਰਨ ਹੈਦਰਾਬਾਦ ਦੇ ਪੀ.ਆਰ.ਕੇ. ਹਸਪਤਾਲ ਵਿਚ ਗੁਰਦੇ ਫੇਲ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
(For more news apart from Telugu Actor Fish Venkat Passes Away at the Age of 53 Latest News in Punjabi stay tuned to Rozana Spokesman.)