
ਇੰਡੀਅਨ ਟੈਲਿਵਿਜ਼ਨ ਦੇ ਸੱਭ ਤੋਂ ਮਸ਼ਹੂਰ ਨਾਟਕਾਂ ਵਿਚੋਂ ਇਕ 'ਭਾਭੀ ਜੀ ਘਰ ਪਰ ਹੈਂ' ਵਿਚ ਅਨੀਤਾ ਭਾਬੀ ਦਾ ਕਿਰਦਾਨ ਨਿਭਾਉਣ ਵਾਲੀ ਅਦਾਕਾਰਾ ਸੌਮਿਆ ਟੰਡਨ ਸ਼ੁਕਰਵਾਰ...
ਮੁੰਬਈ : ਇੰਡੀਅਨ ਟੈਲਿਵਿਜ਼ਨ ਦੇ ਸੱਭ ਤੋਂ ਮਸ਼ਹੂਰ ਨਾਟਕਾਂ ਵਿਚੋਂ ਇਕ 'ਭਾਭੀ ਜੀ ਘਰ ਪਰ ਹੈਂ' ਵਿਚ ਅਨੀਤਾ ਭਾਬੀ ਦਾ ਕਿਰਦਾਨ ਨਿਭਾਉਣ ਵਾਲੀ ਅਦਾਕਾਰਾ ਸੌਮਿਆ ਟੰਡਨ ਸ਼ੁਕਰਵਾਰ 18 ਜਨਵਰੀ 2019 ਨੂੰ ਮਾਂ ਬਣ ਗਈ ਹਨ।
ਉਨ੍ਹਾਂ ਨੇ ਬੇਟੇ ਨੂੰ ਜਨਮ ਦਿਤਾ ਹੈ ਅਤੇ ਹੁਣ ਉਨ੍ਹਾਂ ਨੇ ਅਪਣੇ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਫੈਂਸ ਦੇ ਨਾਲ ਸ਼ੇਅਰ ਕੀਤੀ ਹੈ। ਸੌਮਿਆ ਦੀ ਸ਼ੇਅਰ ਦੀ ਹੋਈ ਤਸਵੀਰ ਵਿਚ ਉਹ ਅਤੇ ਉਨ੍ਹਾਂ ਦੇ ਪਤੀ ਅਪਣੇ ਨਵੇਂ ਜੰਮੇ ਬੱਚੇ ਨੂੰ ਫੜੇ ਵਿਖਾਈ ਦੇ ਰਹੇ ਹਨ।
ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਸਾਡੀ ਖੁਸ਼ੀਆਂ ਦਾ ਖਜ਼ਾਨਾ। ਸੌਮਿਆ ਅਤੇ ਉਨ੍ਹਾਂ ਦੇ ਪਤੀ ਸੌਰਭ ਦੇਵੇਂਦਰ ਸਿੰਘ ਇਸ ਸਮੇਂ ਉਨ੍ਹਾਂ ਦੀ ਫੈਮਿਲੀ ਵਿਚ ਨਵੇਂ ਮੈਂਬਰ ਦੇ ਆਉਣ ਨਾਲ ਬੇਹੱਦ ਖੁਸ਼ ਹਨ। ਸੌਮਿਆ ਤੋਂ ਇਲਾਵਾ ਐਕਟਰ ਕਰਨ ਗਰੋਵਰ ਨੇ ਵੀ ਸੌਮਿਆ ਦੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਹੈ।
Saumya Tondon new born Baby
ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ, ਵਧਾਈ ਹੋਵੇ ਸੌਮਿਆ ਅਤੇ ਸੌਰਭ। ਪੈਰੇਂਟਸ ਬਣਨ ਨੂੰ ਇੰਜਾਏ ਕਰੋ। ਛੋਟੇ ਬੱਚੇ ਧਰਤੀ 'ਤੇ ਤੁਹਾਡਾ ਸਵਾਗਤ ਹੈ। ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੋ। ਤਸਵੀਰ ਵਿਚ ਸਾਰੇ ਲੋਕ ਬੱਚੇ ਦੇ ਚਾਰਾਂ ਪਾਸੇ ਪੋਜ਼ ਕਰਦੇ ਵਿਖਾਈ ਦੇ ਰਹੇ ਹਨ।