ਨੇਹਾ ਧੂਪੀਆ ਨੇ ਸ਼ੇਅਰ ਕੀਤੀ ਬੇਟੀ ਦੀ ਪਹਿਲੀ ਤਸਵੀਰ 
Published : Nov 20, 2018, 5:50 pm IST
Updated : Nov 20, 2018, 5:50 pm IST
SHARE ARTICLE
Neha Dhupia - Angad Bedi
Neha Dhupia - Angad Bedi

ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਘਰ 18 ਨਵੰਬਰ ਨੂੰ ਹੀ ਇਕ ਧੀ ਨੇ ਜਨਮ ਲਿਆ ਹੈ। ਅੱਜ ਨੇਹਾ ਨੇ ਆਪਣੀ ਨੰਨ੍ਹੀ ਪਰੀ ਦੀ ਇਕ ਝਲਕ ਸੋਸ਼ਲ ਮੀਡੀਆ ...

ਮੁੰਬਈ (ਭਾਸ਼ਾ) :- ਬਾਲੀਵੁਡ ਅਦਾਕਾਰਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਘਰ 18 ਨਵੰਬਰ ਨੂੰ ਹੀ ਇਕ ਧੀ ਨੇ ਜਨਮ ਲਿਆ ਹੈ। ਅੱਜ ਨੇਹਾ ਨੇ ਆਪਣੀ ਨੰਨ੍ਹੀ ਪਰੀ ਦੀ ਇਕ ਝਲਕ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਧੀ ਦਾ ਨਾਮਕਰਣ ਵੀ ਕਰ ਦਿੱਤਾ ਹੈ। ਨੇਹਾ ਨੇ ਮੰਗਲਵਾਰ ਨੂੰ ਇੰਸਟਾਗਰਾਮ ਉੱਤੇ ਬੱਚੀ ਦੇ ਪੈਰਾਂ ਦੀ ਇਕ ਤਸਵੀਰ ਸ਼ੇਅਰ ਕਰਦੇ  ਹੋਏ ਲਿਖਿਆ,ਹੈਲੋ ਵਰਲਡ। ਨੇਹਾ ਨੇ ਬੇਟੀ ਦੀ ਤਸਵੀਰ ਸ਼ੇਅਰ ਕਰ ਨਾਮ ਦਾ ਖੁਲਾਸਾ ਕੀਤਾ ਹੈ।

View this post on Instagram

Mehr Dhupia Bedi says hello to the world ... ❤️

A post shared by Neha Dhupia (@nehadhupia) on

ਨੇਹਾ ਨੇ ਟਵੀਟ ਕਰ ਬੇਟੀ ਦੇ ਪੈਰਾਂ ਦੀ ਤਸਵੀਰ ਪੋਸਟ ਕੀਤੀ ਹੈ, ਇੰਨਾ ਹੀ ਨਹੀਂ ਨੇਹਾ ਨੇ ਲਿਖਿਆ ਹੈ ਕਿ ਦੁਨੀਆ ਉਨ੍ਹਾਂ ਦੀ ਬੇਟੀ ਨੂੰ 'ਮੇਹਰ ਧੂਪੀਆ ਬੇਦੀ' ਦੇ ਨਾਮ ਨਾਲ ਜਾਣੇਗੀ। ਨੇਹਾ ਅਤੇ ਅੰਗਦ ਨੇ ਬੇਟੀ ਦੇ ਲਈ ਪਰਸ਼ਿਅਨ ਨਾਮ ਚੁਣਿਆ ਹੈ ਜਿਸ ਦਾ ਮਤਲਬ ਹੁੰਦਾ ਹੈ ‘ ਕ੍ਰਿਪਾ’। ਨੇਹਾ ਨੇ ਬੇਟੀ ਦੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਉਹ ਟੋਜ ਪਾਏ ਨਜ਼ਰ ਆ ਰਹੀ ਹੈ। ਉਸ ਦੇ ਟੋਜ ਤੇ ਲਿਖਿਆ ਹੈ hallo world, ਇਸ ਦੇ ਨਾਮ ਨਾਲ ਨੇਹਾ ਨੇ ਉਸਦੇ ਨਾਮ ਦਾ ਵੀ ਖੁਲਾਸਾ ਵੀ ਕੀਤਾ ਹੈ।

Neha DhupiaNeha Dhupia

ਜਿਸ ਤਰ੍ਹਾਂ ਹੀ ਨੇਹਾ ਨੇ ਬੇਟੀ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਤਾਂ ਉਨ੍ਹਾਂ ਦੇ ਫੈਨਜ਼ ਨੇ ਬੇਟੀ ਨੂੰ ਆਸ਼ੀਰਵਾਦ ਦੇਣਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਨੇਹਾ ਅਤੇ ਅੰਗਦ ਬੇਦੀ ਨੇ ਇਸ ਸਾਲ 10 ਮਈ ਨੂੰ ਸੀਕ੍ਰੇਟ ਵੈਡਿੰਗ ਕੀਤੀ ਸੀ ਅਤੇ ਉਦੋਂ ਤੋਂ ਅਟਕਲਾਂ ਲਗਾਈਆਂ ਜਾਣ ਲਗੀਆਂ ਸਨ ਕਿ ਨੇਹਾ ਪ੍ਰੈਗਨੈਂਟ ਹੈ। ਇਹ ਖਬਰ ਅੱਗ ਦੀ ਤਰ੍ਹਾਂ ਫੈਲੀ ਸੀ ਪਰ ਕਪਲ ਨੇ ਇਸ ਤੇ ਹਾਮੀ ਭਰਨ ਤੋਂ ਮਨ੍ਹਾਂ ਕਰ ਦਿੱਤਾ ਸੀ।

ਖਬਰ ਸੀ ਕਿ ਨੇਹਾ ਵਿਆਹ ਤੋਂ ਪਹਿਲਾਂ ਪ੍ਰੈਗਨੈਂਟ ਹੋ ਗਈ ਸੀ। ਇਸ ਲਈ ਉਨ੍ਹਾਂ ਨੇ ਜਲਦਬਾਜੀ ਵਿਚ ਅੰਗਦ ਨਾਲ ਵਿਆਹ ਕਰ ਲਿਆ। ਨੇਹਾ ਦੇ ਪਿਤਾ ਨੇ ਵੀ ਇਸ ਖਬਰ ਨੂੰ ਇਕ ਅਫਵਾਹ ਕਹਿ ਕੇ ਸਾਫ ਮਨ੍ਹਾਂ ਕਰ ਦਿੱਤਾ ਸੀ। ਨੇਹਾ ਅਤੇ ਅੰਗਦ ਨੇ ਇਸ ਨੂੰ ਜਨਤਕ ਦੱਸਣ ਨੂੰ ਪਹਿਲਾਂ ਕਾਫੀ ਸਾਰਾ ਸਮਾਂ ਲਿਆ। ਨੇਹਾ ਨੇ ਇਕ ਇੰਟਰਵਿਊ ਦੇ ਦੌਰਾਨ ਇਸ ਦਾ ਕਾਰਨ ਵੀ ਦੱਸਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement