
ਮੰਗੇਤਰ ਨੇ ਆਸਿਮ ਨਾਲ ਨੇੜਤਾ ਵਧਾਉਣ ਕਾਰਨ ਤੋੜੀ ਮੰਗਣੀ
ਮੁੰਬਈ- Bigg Boss 13 'ਚ ਕੰਟੈਸਟੈਂਟਸ ਦੀ ਪ੍ਰਫਾਰਮੈਂਸ ਕਰਕੇ ਇਸ ਸ਼ੋਅ ਦੀ ਹਰ ਪਾਸੇ ਕਾਫੀ ਚਰਚਾ ਹੋ ਰਹੀ ਹੈ। ਸ਼ੋਅ 'ਚ ਹਰ ਦਿਨ ਕੁਝ ਨਾ ਕੁਝ ਬਦਲਾਅ ਦੇਖਣ ਨੂੰ ਮਿਲਦੇ ਹਨ। ਸ਼ੋਅ ਅੰਦਰ ਕੰਟੈਸਟੈਂਟਸ ਦੇ ਝਗੜੇ ਹਫਤੇ ਦੇ ਸ਼ੁਰੂਆਤ ਤੋਂ ਹਫਤੇ ਦੇ ਅੰਤ ਤੱਕ ਜਾਰੀ ਰਹਿੰਦੇ ਹਨ।
File Photo
ਹੁਣ ਸ਼ਨੀਵਾਰ ਦੇ 'ਵੀਕੈਂਡ ਕਾ ਵਾਰ' ਐਪੀਸੋਡ 'ਚ ਸ਼ੋਅ ਦੇ ਹੋਸਟ ਸਲਮਾਨ ਨੇ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਬਾਰੇ ਗੱਲ ਕੀਤੀ ਗਈ। ਪਿਛਲੇ ਐਪੀਸੋਡ 'ਚ ਸਲਮਾਨ ਨੇ ਖੁਲਾਸਾ ਕੀਤਾ ਸੀ ਕਿ ਹਿਮਾਂਸ਼ੀ ਦੀ ਮੰਗੇਤਰ ਨੇ ਮੰਗਣੀ ਤੋੜ ਦਿੱਤੀ ਹੈ।
File Photo
ਉਸ ਨੇ ਦੱਸਿਆ ਕਿ ਉਸ ਦੀ ਮੰਗੇਤਰ ਨੇ ਆਸਿਮ ਨਾਲ ਨੇੜਤਾ ਵਧਾਉਣ ਕਾਰਨ ਉਸ ਨਾਲੋਂ ਮੰਗਣੀ ਤੋੜੀ ਹੈ। ਸਲਮਾਨ ਨੇ ਹਿਮਾਂਸ਼ੀ ਦੀ ਕੁੜਮਾਈ ਤੋੜਨ ਲਈ ਆਸਿਮ ਨੂੰ ਦੋਸ਼ੀ ਠਹਿਰਾਇਆ ਹੈ। ਦੱਸ ਦਈਏ ਕਿ ਹਿਮਾਂਸ਼ੀ ਨੇ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਘਰ 'ਚ ਦਾਖਲ ਹੋਣ ਤੋਂ ਪਹਿਲਾਂ ਉਹ ਕਿਸੇ ਰਿਸ਼ਤੇ 'ਚ ਸੀ।
File Photo
ਉਸ ਨੇ ਆਸਿਮ ਸਾਹਮਣੇ ਆਪਣੇ ਪ੍ਰੇਮੀ ਬਾਰੇ ਵੀ ਗੱਲ ਕੀਤੀ ਸੀ। ਜਦੋਂਕਿ, ਇਹ ਸਭ ਜਾਣਨ ਤੋਂ ਬਾਅਦ ਆਸਿਮ ਆਪਣੇ-ਆਪ ਨੂੰ ਹਿਮਾਂਸ਼ੀ ਦੇ ਪਿਆਰ 'ਚ ਗ੍ਰਿਫਤਾਰ ਹੋਣ ਤੋਂ ਨਹੀਂ ਰੋਕ ਸਕਿਆ। ਹੁਣ ਖਬਰਾਂ ਆ ਰਹੀਆਂ ਹਨ ਕਿ ਹਿਮਾਂਸ਼ੀ ਖੁਰਾਨਾ ਇਕ ਵਾਰ ਫਿਰ ਸ਼ੋਅ 'ਚ ਐਂਟਰੀ ਮਾਰ ਸਕਦੀ ਹੈ। ਦੱਸਣਯੋਗ ਹੈ ਕਿ ਸਲਮਾਨ ਨੇ ਹਿਮਾਂਸ਼ੀ ਖੁਰਾਨਾ ਦੇ ਬ੍ਰੇਕਅਪ ਲਈ ਆਸਿਮ ਰਿਆਜ਼ ਨੂੰ ਹੀ ਦੋਸ਼ੀ ਮੰਨਿਆ ਹੈ।
File Photo
ਸਲਮਾਨ ਦੱਸਦੇ ਹਨ ਕਿ ਇਹ ਸੱਚ ਹੈ ਕਿ ਹਿਮਾਂਸ਼ੀ ਨੇ ਵਿਆਹ ਨਹੀਂ ਕਰਵਾਇਆ, ਜਿਸ ਤੋਂ ਬਾਅਦ ਸਲਮਾਨ ਆਸਿਮ ਨੂੰ ਕਹਿੰਦੇ ਹਨ ਕਿ ਮੰਗਣੀ ਟੁੱਟਣ ਦਾ ਕਾਰਨ ਆਸਿਮ ਹੀ ਹੈ। ਉਹ ਆਸਿਮ ਨੂੰ ਕਹਿੰਦੇ ਹਨ ਕਿ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨਾਲ ਪਿਆਰ ਕਰਨਾ ਗਲਤ ਹੈ, ਜਿਸ ਦੀ ਮੰਗਣੀ ਹੋਈ ਹੋਵੇ ਤੇ ਜਲਦ ਹੀ ਵਿਆਹ ਹੋਣ ਵਾਲਾ ਹੋਵੇ।