Bigg Boss 13- ਅਰਹਾਨ ਖਾਨ ਦੀਆਂ ਵਧ ਸਕਦੀਆਂ ਨੇ ਮੁਸ਼ਕਲਾਂ
Published : Dec 30, 2019, 12:52 pm IST
Updated : Apr 9, 2020, 9:39 pm IST
SHARE ARTICLE
File
File

ਕਾਨੂੰਨੀ ਪਚੜੇ ਵਿਚ ਫਸ ਸਕਦੇ ਹਨ ਅਰਹਾਨ ਖਾਨ 

ਮੁੰਬਾਈ- Bigg Boss 13 ਦੇ ਕੰਟੇਸਟੇਂਟ ਅਰਹਾਨ ਖਾਨ ਸ਼ੋਅ ਵਿਚ ਐਂਟਰੀ ਕਰਨ ਤੋਂ ਬਾਅਦ ਹੀ ਚਰਚਾ ਵਿਚ ਬਣੇ ਹੋਏ ਹਨ। ਕਦੇ ਰਸ਼ਮਿ ਦੇਸਾਈ ਨਾਲ ਅਫੇਅਰ ਦੇ ਚਰਚੇ ਤਾਂ ਕਦੇ ਐਕਸ ਗਰਲਫਰੈਂਡ ਨੂੰ ਧੋਖਾ ਦੇਣ ਨੂੰ ਲੈ ਕੇ ਅਰਹਾਨ ਖਾਨ ਨੇ ਖੂਬ ਸੁਰਖੀਆਂ ਬਟੋਰੀਆਂ। ਅਰਹਾਨ ਖਾਨ ਇਸ ਹਫ਼ਤੇ ਘਰ ਤੋਂ ਬੇਘਰ ਹੋਣ ਦੇ ਨਾਮਿਨੇਟੇਡ ਹਨ। 

ਹਾਲਾਂਕਿ, ਅਰਹਾਨ ਤਾਂ ਖੁਦ ਸ਼ੋਅ ਤੋਂ ਆਊਟ ਨਹੀਂ ਹੋਣਾ ਚਾਹੁੰਦੇ ਹਨ ਪਰ ਘਰ ਦੇ ਬਾਹਰ ਕੋਈ ਇੱਕ ਅਜਿਹਾ ਸ਼ਖਸ ਹੈ ਜੋ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਦੱਸ ਦਈਏ ਕਿ ਇਹ ਸ਼ਖਸ ਕੋਈ ਹੋਰ ਨਹੀਂ ਸਗੋਂ ਅਰਹਾਨ ਖਾਨ ਦੀ ਐਕਸ ਗਰਲਫਰੈਂਡ ਅਮ੍ਰਿਤਾ ਧਨੋਆ ਹੈ। 

ਇਸ ਹਫ਼ਤੇ ਅਰਹਾਨ ਖਾਨ ਦਾ ਸਫ਼ਰ ਸ਼ੋਅ ਵਿੱਚ ਖਤਮ ਹੋ ਸਕਦਾ ਹੈ। ਉਨ੍ਹਾਂ ਦੀ ਐਕਸ ਗਰਲਫਰੈਂਡ ਹੁਣ ਉਨ੍ਹਾਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਹੈ ਤਾਂਕਿ ਉਹ ਅਰਹਾਨ ਤੋਂ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈ ਸਕੇ। 

ਸਪਾਟਬਾਏ ਨਾਲ ਗੱਲ ਕਰਦੇ ਹੋਏ ਅਮ੍ਰਿਤਾ ਧਨੋਆ ਨੇ ਕਿਹਾ- ਮੈਂ ਉਸ ਨੂੰ ਛੱਡਣਾ ਨਹੀਂ, ਉਸਨੂੰ ਮੇਰੇ ਸਾਰੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਅਤੇ ਮੇਰੇ ਪੈਸੇ ਵਾਪਸ ਕਰਨੇ ਪੈਣਗੇ, ਨਹੀਂ ਤਾਂ ਮੈਂ ਉਸ ਉੱਤੇ ਪੁਲਿਸ ਦੀ ਮਦਦ ਨਾਲ ਐਕਸ਼ਨ ਲੈਣਾ ਸ਼ੁਰੂ ਕਰ ਦਵਾਂਗੀ। ਹੁਣ ਤੱਕ ਮੈਂ ਹੋਲਡ ਉੱਤੇ ਰੱਖਿਆ ਹੈ, ਪਰ ਹੁਣ ਹੋਰ ਨਹੀਂ। 

ਦੱਸ ਦਈਏ ਕਿ ਅਮ੍ਰਿਤਾ ਧਨੋਆ ਨੇ ਅਰਹਾਨ ਖਾਨ ਉੱਤੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਠੱਗਣ ਦੇ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ ਅਰਹਾਨ ਦੇ ਖਿਲਾਫ਼ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕਰਾਈ ਸੀ। ਪਰ Bigg Boss ਦੇ ਘਰ ਵਿਚ ਹੋਣ ਦੀ ਵਜ੍ਹਾ ਨਾਲ ਉਹ ਅਰਹਾਨ ਨਾਲ ਗੱਲ ਨਹੀਂ ਕਰ ਪਾਈ ਸੀ। ਅਰਹਾਨ ਦੇ Bigg Boss ਦੇ ਘਰ ਤੋਂ ਨਿਕਲਣ  ਤੋਂ ਬਾਅਦ ਉਨ੍ਹਾਂ ਦੀ ਮੁਸ਼ਕਲਾਂ ਵੱਧਦੀ ਨਜ਼ਰ ਆ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement