ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, ਇਹ ਰਖਿਆ ਪੁੱਤਰ ਦਾ ਨਾਂ
Published : Feb 20, 2024, 9:51 pm IST
Updated : Feb 20, 2024, 9:51 pm IST
SHARE ARTICLE
Virak Kohli and Anushka Sharma
Virak Kohli and Anushka Sharma

ਕੋਹਲੀ ਨਿੱਜੀ ਕਾਰਨਾਂ ਕਰ ਕੇ ਇੰਗਲੈਂਡ ਵਿਰੁਧ ਚੱਲ ਰਹੀ ਟੈਸਟ ਸੀਰੀਜ਼ ’ਚ ਨਹੀਂ ਖੇਡ ਰਹੇ ਹਨ ਕੋਹਲੀ

ਨਵੀਂ ਦਿੱਲੀ: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾ ਨੇ ਇਕ ਬੇਟੇ ਨੂੰ ਜਨਮ ਦਿਤਾ ਹੈ। ਉਸ ਦੀ ਪਤਨੀ ਨੇ 15 ਫ਼ਰਵਰੀ ਨੂੰ ਇਕ ਬੇਟੇ ਨੂੰ ਜਨਮ ਦਿਤਾ। ਕੋਹਲੀ ਅਤੇ ਅਨੁਸ਼ਕਾ ਪਹਿਲਾਂ ਹੀ ਤਿੰਨ ਸਾਲ ਦੀ ਬੇਟੀ ਵਾਮਿਕਾ ਦੇ ਮਾਤਾ-ਪਿਤਾ ਹਨ। 

ਕੋਹਲੀ ਨੇ ਇੰਸਟਾਗ੍ਰਾਮ ’ਤੇ ਕੀਤੀ ਪੋਸਟ ’ਚ ਇਹ ਜਾਣਕਾਰੀ ਦਿਤੀ, ‘‘ਬਹੁਤ ਖੁਸ਼ੀ ਅਤੇ ਪਿਆਰ ਦੇ ਨਾਲ, ਸਾਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ 15 ਫ਼ਰਵਰੀ ਨੂੰ, ਅਸੀਂ ਅਪਣੇ ਬੇਟੇ ਅਤੇ ਵਾਮਿਕਾ ਦੇ ਛੋਟੇ ਭਰਾ ਅਕਾਯਾ ਦਾ ਇਸ ਦੁਨੀਆਂ ’ਚ ਸਵਾਗਤ ਕੀਤਾ।’’

ਉਨ੍ਹਾਂ ਅੱਗੇ ਕਿਹਾ, ‘‘ਅਸੀਂ ਅਪਣੀ ਜ਼ਿੰਦਗੀ ਦੇ ਇਨ੍ਹਾਂ ਖੂਬਸੂਰਤ ਪਲਾਂ ’ਤੇ ਤੁਹਾਡਾ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਚਾਹੁੰਦੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਸਮੇਂ ਸਾਡੀ ਪਰਦੇਦਾਰੀ ਦਾ ਆਦਰ ਕਰੋ।’’ ਕੋਹਲੀ ਨਿੱਜੀ ਕਾਰਨਾਂ ਕਰ ਕੇ ਇੰਗਲੈਂਡ ਵਿਰੁਧ ਚੱਲ ਰਹੀ ਟੈਸਟ ਸੀਰੀਜ਼ ’ਚ ਨਹੀਂ ਖੇਡ ਰਹੇ ਹਨ। ਭਾਰਤ ਪੰਜ ਮੈਚਾਂ ਦੀ ਸੀਰੀਜ਼ ’ਚ 2-1 ਨਾਲ ਅੱਗੇ ਹੈ। 

SHARE ARTICLE

ਏਜੰਸੀ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement