
ਜਿਸ ਦੇ ਸਦਕਾ ਅੱਜ ਉਹ ਕਾਮੇਡੀ ਸਟਾਰ ਕਪਿਲ ਸ਼ਰਮਾਂ ਤੋਂ ਵੀ ਵੱਧ ਕੰਮ ਕਰ ਰਹੇ ਹਨ
ਟੀਵੀ ਇੰਡਸਟਰੀ ਦੇ ਮਸ਼ਹੂਰ ਗੁਲਾਟੀ ਯਾਨੀ ਸੁਨੀਲ ਗਰੋਵਰ ਨੂੰ ਲਗਦਾ ਹੈ 'ਦਿ ਕਪਿਲ ਸ਼ਰਮਾ ਸ਼ੋਅ' ਛੱਡਣ ਦਾ ਕਾਫ਼ੀ ਫਾਇਦਾ ਹੋਇਆ। ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਾਫ਼ੀ ਬਦਲ ਗਈ ਹੈ ਤਾਂ ਹੀ ਤਾਂ ਉਨ੍ਹਾਂ ਨੂੰ ਇਸ ਸ਼ੋਅ ਤੋਂ ਬਾਅਦ ਇਕ ਤੋਂ ਇਕ ਆਫ਼ਰ ਆਉਣੇ ਸ਼ੁਰੂ ਹੋ ਗਏ ਅਤੇ ਸੁਨੀਲ ਨੇ ਇਨ੍ਹਾਂ ਆਫਰਜ਼ ਨੂੰ ਮਨਜ਼ੂਰ ਵੀ ਕੀਤਾ। ਜਿਸ ਦੇ ਸਦਕਾ ਅੱਜ ਉਹ ਕਾਮੇਡੀ ਸਟਾਰ ਕਪਿਲ ਸ਼ਰਮਾਂ ਤੋਂ ਵੀ ਵੱਧ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਪਸੰਦ ਵੀ ਕੀਤਾ ਜਾਂਦਾ ਹੈ। sunil groverਦਸ ਦਈਏ ਜਿਥੇ ਹਾਲ ਹੀ 'ਚ ਵੈੱਬ ਸ਼ੋਅ 'ਜਿਓ ਧਨ ਧਨਾ ਧਨ' 'ਚ ਸੁਨੀਲ, ਸ਼ਿਲਪਾ ਸ਼ਿੰਦੇ ਨਾਲ ਨਜ਼ਰ ਆ ਰਹੇ ਹਨ। ਉਸ ਤੋਂ ਬਾਅਦ ਨਾਲ ਹੀ ਖਬਰ ਆਈ ਕਿ ਵਿਸ਼ਾਲ ਭਰਦਵਾਜ ਨੇ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫਿਲਮ 'ਮਨਮਰਜ਼ੀਆਂ' ਦਾ ਆਫਰ ਦਿੱਤਾ ਹੈ। ਇਸ ਫਿਲਮ 'ਚ ਸੁਨੀਲ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਹੁਣ ਇਕ ਹੋਰ ਖੁਸ਼ ਖ਼ਬਰੀ ਸੁਨੀਲ ਅਤੇ ਸੁਨੀਲ ਦੇ ਫੈਨਸ ਲਈ ਮਿਲੀ ਹੈ ਕਿ ਸੁਨੀਲ ਦੇ ਹੱਥ ਇਕ ਨਵਾਂ ਪ੍ਰੋਜੈਕਟ ਲੱਗਾ ਹੈ।
sunil groverਦਰਸਅਲ, ਸਲਮਾਨ ਖਾਨ ਅਤੇ ਪ੍ਰਿਯੰਕਾ ਚੋਪੜਾ ਦੀ ਫਿਲਮ 'ਭਾਰਤ' 'ਚ ਸੁਨੀਲ ਦੀ ਐਂਟਰੀ ਹੋਈ ਹੈ। ਇਸ ਫਿਲਮ ਅਗਲੇ ਸਾਲ ਈਦ ਮੌਕੇ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ਕਾਮੇਡੀਅਨ ਸੁਨੀਲ ਗਰੋਵਰ ਇੰਡਸਟਰੀ 'ਚ ਆਪਣੇ ਦਮ 'ਤੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ, ਅਤੇ ਉਨ੍ਹਾਂ ਨੂੰ ਮਿਲ ਰਹੀਆਂ ਇਹ ਉਪਲੱਬਧੀਆਂ ਸਾਫ ਇਸ਼ਾਰਾ ਹਨ ਕਿ ਸੁਨੀਲ ਦੀ ਮੇਹਨਤ ਰੰਗ ਲਿਆ ਰਹੀ ਹੈ।
sunil groverਦੱਸਣਯੋਗ ਹੈ ਕਿ 'ਭਾਰਤ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ 'ਚ ਸੁਨੀਲ, ਸਲਮਾਨ ਦੇ ਦੋਸਤ ਦਾ ਕਿਰਦਾਰ ਨਿਭਾਅ ਸਕਦੇ ਹਨ। ਫਿਲਮ 'ਚ ਸਲਮਾਨ ਦਾ ਕਿਰਦਾਰ ਬੇਹੱਦ ਦਿਲਚਸਪ ਹੋਣ ਵਾਲਾ ਹੈ। ਫ਼ਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਨੀਲ 'ਗਜਨੀ', 'ਹੀਰੋਪੰਤੀ', 'ਬਾਗੀ', 'ਗੱਬਰ ਇਜ਼ ਬੈਕ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਹੁਣ ਉਮੀਦ ਹੈ ਕਿ ਸੁਨੀਲ ਨੂੰ ਟੀਵੀ ਵਾਂਗ ਹੀ ਇਨ੍ਹਾਂ ਆਉਣ ਵਾਲਿਆਂ ਫ਼ਿਲਮਾਂ ਵਿਚ ਵੀ ਪਸੰਦ ਕੀਤਾ ਜਾਵੇਗਾ।