ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗੇਗਾ ਕੇ.ਜੋ.ਦਾ ਸਟੈਚੂ 
Published : Apr 20, 2018, 6:18 pm IST
Updated : Apr 20, 2018, 6:19 pm IST
SHARE ARTICLE
Karan Johar
Karan Johar

ਪਹਿਲਾਂ ਮਿਊਜ਼ਿਅਮ 'ਚ ਕਈ ਬਾਲੀਵੁੱਡ ਹਸਤੀਆਂ ਦੀਆਂ ਮੂਰਤੀਆਂ ਲੱਗ ਚੁੱਕੀਆਂ ਹਨ

ਹਾਲੀਵੁਡ ਦੀ ਤਰਜ ਤੇ ਬਾਲੀਵੁਡ ਦੇ ਕਈ ਸਿਤਾਰਿਆਂ ਦਾ ਸਟੈਚੂ ਲੰਡਨ ਦੇ ਮੈਡਮ ਤੁਸਾਦ ਸਟੇਡੀਅਮ 'ਚ ਲੱਗ ਚੁੱਕਿਆ ਹੈ ਜਿਨਾਂ ਵਿਚ ਐਸ਼ਵਰਿਆ , ਅਮਿਤਾਭ , ਸ਼ਾਹਰੁਖ ਅਤੇ ਰਿਤਿਕ ਰੋਸ਼ਨ ਸ਼ਾਮਿਲ ਹਨ। hritik hritik ਪਰ ਹੁਣ ਪਹਿਲੀ ਵਾਰ ਰਿਹਾ ਹੈ ਕਿ ਕਿਸੇ ਹਿੰਦੀ ਫਿਲਮ ਡਾਇਰੈਕਟਰ ਦਾ ਸਟੈਚੂ ਵੀ ਹੁਣ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਣ ਜਾ ਰਿਹਾ ਹੈ। ਜੀ ਹਾਂ ਬਾਲੀਵੁੱਡ ਦੇ ਮਸ਼ਹੂਰ ਫਿਲਮਮੇਕਰ ਕਰਨ ਜੌਹਰ ਦਾ ਹਾਲ ਹੀ 'ਚ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਪੁਤਲਾ ਬਣਨ ਜਾ ਰਿਹਾ ਹੈ। Karan johar Karan joharਉਂਝ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਿਊਜ਼ਿਅਮ 'ਚ ਕਈ ਬਾਲੀਵੁੱਡ ਹਸਤੀਆਂ ਦੀਆਂ ਮੂਰਤੀਆਂ ਲੱਗ ਚੁੱਕੀਆਂ ਹਨ। ਪਰ ਕਰਨ ਜੌਹਰ ਪਹਿਲੇ ਅਜਿਹੇ ਫਿਲਮ ਮੇਕਰ ਹਨ  ਜਿਸ ਦਾ ਸਭ ਤੋਂ ਪਹਿਲਾਂ ਮਿਊਜ਼ੀਅਮ 'ਚ ਮੋਮ ਦਾ ਪੁਤਲਾ ਬਣਨ ਜਾ ਰਿਹਾ ਹੈ। ਮੋਮ ਦਾ ਪੁਤਲਾ ਬਣਾਉਣ ਲਈ ਕਰਨ ਜੌਹਰ ਦਾ ਮੇਜਰਮੈਂਟ/ਨਾਪ ਲਿਆ ਗਿਆ । shahrukh khanshahrukh khanਦੱਸ ਦੇਈਏ ਕਿ ਕਰਨ ਜੌਹਰ ਨੇ ਆਪਣੇ ਸੋਸ਼ਲ ਸਾਈਟ 'ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ਮੈਂ ਇਸ ਪ੍ਰਸਤਾਵ ਨੂੰ ਸਵੀਕਾਰ ਕਰਕੇ ਮਾਣ  ਮਹਿਸੂਸ ਕਰ ਰਿਹਾ ਹਾਂ । Karan johar Karan joharਕਰਨ ਜੌਹਰ ਨੇ ਫਿਲਮ ‘ਕੁਛ ਕੁਛ ਹੋਤਾ ਹੈ’ ਤੋਂ ਬਤੋਰ ਡਾਇਰੈਕਟਰ ਡੈਬਿਊ ਕੀਤਾ ਸੀ, ਇਸ ਸਾਲ ਉਨ੍ਹਾਂ ਦੀ ਇਸ ਫਿਲਮ ਨੂੰ 20 ਸਾਲ ਪੂਰੇ ਹੋ ਜਾਣਗੇ। ਇਨਾਂ ਸਾਲਾਂ 'ਚ  ਕਰਨ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਕਰਨ ਦਾ ਚੈਟ ਸ਼ੋਅ ‘ਕਾਫ਼ੀ ਵਿਦ ਕਰਨ’ ਵੀ ਅਕਸਰ ਹੀ ਸੁਰਖੀਆਂ ਵਿਚ ਰਹਿੰਦਾ ਹੈ ਅਤੇ ਹੁਣ ਇਸ ਦਾ ਛੇਵਾਂ ਸੀਜਨ ਇਸ ਸਾਲ ਅਕਤੂਬਰ ਵਿੱਚ ਸ਼ੁਰੂ ਹੋਵੇਗਾ।Aishwrya Aishwryaਤੁਹਾਨੂੰ ਦਸ ਦਈਏ ਕਿ ਕਰਨ ਦਾ ਸਟੈਚੂ ਬਣ ਜਾਣ ਤੋਂ ਬਾਅਦ ਇਸ ਨੂੰ ਮੈਡਮ ਤੁਸ਼ਾਦ ਵਿੱਚ ਰੱਖਿਆ ਜਾਵੇਗਾ। ਇਸ ਨੂੰ ਬਣਨ ਵਿੱਚ ਲਗਭਗ 6 ਮਹੀਨੇ ਦਾ ਸਮਾਂ ਲੱਗੇਗਾ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਇਹ ਸਾਰੇ ਹੀ ਸੈਲੇਬਸ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਸਾਰੇ ਹੀ ਪ੍ਰੋਜੈਕਟਸ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement