
ਪਰ ਅੱਜ ਵੀ ਇਨ੍ਹਾਂ ਵਿਚਕਾਰ ਕਾਫੀ ਚੰਗਾ ਤਾਲਮੇਲ ਹੈ ਅਤੇ ਇਹੀ ਤਾਲਮੇਲ ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ।
ਬਾਲੀਵੁੱਡ 'ਚ ਜੋੜੀਆਂ ਦਾ ਬਣਨਾ ਅਤੇ ਬਿਗੜਨਾ ਇਕ ਆਮ ਜਿਹੀ ਗੱਲ ਹੋ ਗਈ ਹੈ । ਇੱਥੇ ਕੋਈ ਵੀ ਅਪਣੀ ਨਿਜੀ ਜ਼ਿੰਦਗੀ ਅਤੇ ਅਪਣੇ ਪ੍ਰੋਫ਼ੈਸ਼ਨ ਨੂੰ ਇਕ ਦੂਜੇ ਦੇ ਰਾਹ ਚ ਨਹੀਂ ਆਉਣ ਦਿੰਦੇ ਇਸ ਦੀ ਤਾਜ਼ਾ ਮਿਸਾਲ ਹੈ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਉਨ੍ਹਾਂ ਦੇ ਸਾਬਕਾ ਪ੍ਰੇਮੀ ਰਣਬੀਰ ਕਪੂਰ । ਜਿਨ੍ਹਾਂ ਨੇ ਬੀਤੀ ਰਾਤ ਮਿਜਵਾਨ ਫੈਸ਼ਨ ਇਵੈਂਟ 'ਤੇ ਮਨੀਸ਼ ਮਲਹੋਤਰਾ ਲਈ ਸ਼ੋਅ ਸਟਾਪਰ ਦੇ ਰੂਪ 'ਚ ਰੈਂਪ ਵਾਕ ਕੀਤਾ। Ranbir , Deepika
ਇਸ ਦੌਰਾਨ ਦੋਹੇਂ ਇੰਡੋ-ਵੈਸਟਰਨ ਡਰੈਸਿੰਗ ਸਟਾਈਲ 'ਚ ਬੇਹੱਦ ਸ਼ਾਨਦਾਰ ਨਜ਼ਰ ਆ ਰਹੇ ਸਨ। ਦੋਹੇਂ ਇਕ ਦੂਜੇ ਦੇ ਹੱਥਾਂ 'ਚ ਹੱਥ ਪਾ ਕੇ ਜਿਵੇਂ ਹੀ ਰੈਂਪ ਤੇ ਨਜ਼ਰ ਆਏ ਤਾਂ ਸ਼ੋਅ ਦੇਖਣ ਆਏ ਲੋਕਾਂ ਨੇ ਤਾੜੀਆਂ ਨਾਲ ਦੋਹਾਂ ਦਾ ਸਵਾਗਤ ਕੀਤਾ।Ranbir , Deepika
ਤੁਹਾਨੂੰ ਦਸ ਦਈਏ ਕਿ ਇਹ ਸ਼ੋਅ ਸ਼ਬਾਨਾ ਆਜ਼ਮੀ ਵਲੋਂ ਆਯੋਜਿਤ ਕੀਤਾ ਗਿਆ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਮਨੀਸ਼ ਮਲਹੋਤਰਾ ਨੇ ਆਪਣੇ ਇੰਸਟਾਗਰਾਮ 'ਚ ਪੋਸਟ ਕੀਤੀਆਂ । ਦੱਸਣਯੋਗ ਹੈ ਕਿ ਇਸ ਸ਼ੋਅ ਤੋਂ ਪਹਿਲਾਂ ਵੀ ਮਨੀਸ਼ ਨੇ ਦਸਿਆ ਸੀ ਕਿ ਰਣਬੀਰ ਅਤੇ ਦੀਪਿਕਾ ਕਰੀਬ 9 ਸਾਲ ਬਾਅਦ ਇੱਕਠੇ ਮਿਜਵਾਨ ਇਵੈਂਟ 'ਤੇ ਉਨਾਂ ਲਈ ਸ਼ੋਅ ਸ਼ੋਅ ਸਟਾਪਰ ਦੇ ਰੂਪ 'ਚ ਨਜ਼ਰ ਆਉਣਗੇ। Ranbir , Deepikaਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਦੀਪਿਕਾ 9 ਅਪ੍ਰੈਲ ਨੂੰ ਹੀ ਰੈਂਪ 'ਤੇ ਨਜ਼ਰ ਆਉਣ ਵਾਲੇ ਸਨ ਪਰ ਮੌਕੇ 'ਤੇ ਦੀਪਿਕਾ ਦੇ ਅਚਾਨਕ ਬਿਮਾਰ ਹੋ ਜਾਣ ਇਸ ਮੁਨਾਸਿਬ ਨਾ ਹੋਇਆ , ਜਿਸ ਤੋਂ ਬਾਅਦ ਇਸ ਇਵੈਂਟ ਨੂੰ ਅੱਜ ਆਯੋਜਿਤ ਕੀਤਾ ਗਿਆ ਜਿਥੇ ਇਹ ਕਲਾਕਾਰ ਇਕੱਠੇ ਨਜ਼ਰ ਆਏ।
Ranbir , Deepikaਕਾਬਿਲੇ ਗੌਰ ਹੈ ਕਿ ਭਾਵੇਂ ਹੀ ਰਣਬੀਰ ਅਤੇ ਦੀਪਿਕਾ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਅੱਜ ਵੀ ਇਨ੍ਹਾਂ ਵਿਚਕਾਰ ਕਾਫੀ ਚੰਗਾ ਤਾਲਮੇਲ ਹੈ ਅਤੇ ਇਹੀ ਤਾਲਮੇਲ ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ।
Ranbir , Deepikaਇਸ ਤੋਂ ਪਹਿਲਾਂ ਵੀ ਦੋਹੇਂ ਇਕ ਫ਼ਿਲਮ ਚ ਨਜ਼ਰ ਆ ਚੁਕੇ ਹਨ ਅਤੇ ਦੋਹਾਂ ਨੇ ਕਿਹਾ ਵੀ ਸੀ ਕਿ ਅੱਜ ਭਾਂਵੇਂ ਉਹ ਜਿਸ ਵੀ ਰਿਸ਼ਤੇ ਚ ਹਨ ਪਰ ਦੋਹਾਂ ਨੂੰ ਅੱਜ ਵੀ ਇਕ ਦੂਜੇ ਦਾ ਸਾਥ ਚੰਗਾ ਲਗਦਾ ਹੈ ਅਤੇ ਇਕੱਠੇ ਕੰਮ ਕਰਕੇ ਖ਼ੁਸ਼ੀ ਵੀ ਮਹਿਸੂਸ ਕਰਦੇ ਹਨ।ਜੋ ਕਿ ਸਾਨੂੰ ਇਸ ਸ਼ੋਅ ਚ ਨਜ਼ਰ ਵੀ ਆ ਰਹੀ ਹੈ