
14 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋਈ ਇਹ ਫ਼ਿਲਮ ਕਰ ਰਹੀ ਹੈ ਲੋਕਾਂ ਦੇ ਦਿਲਾਂ 'ਤੇ ਰਾਜ
ਮੁੰਬਈ : ਫ਼ਿਲਮ ਕੇ.ਜੀ.ਐਫ. ਲੋਕਾਂ ਵਲੋਂ ਬਹੁਤ ਹੀ ਪਸੰਦ ਕੀਤੀ ਜਾ ਰਹੀ ਹੈ ਪਰ ਹੁਣ ਤਾਂ ਕਈ ਅਜਿਹੇ ਫੈਨ ਵੀ ਹਨ ਜੋ ਫ਼ਿਲਮ ਦੇ ਡਾਇਲਾਗਜ਼ ਨੂੰ ਆਪਣੀ ਨਿੱਜੀ ਜ਼ਿੰਦਗੀ ਵਿਚ ਵੀ ਵਰਤ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਫ਼ਿਲਮ ਦੇ ਇੱਕ ਫੈਨ ਨੇ ਆਪਣੇ ਵਿਆਹ ਵਾਲੇ ਕਾਰਡ 'ਤੇ ਵੀ ਫ਼ਿਲਮ ਦੇ ਡਾਇਲਾਗ ਲਿਖਵਾਏ ਹਨ ਅਤੇ ਇਹ ਕਾਰਡ ਕਾਫੀ ਚਰਚਾ ਵਿਚ ਹੈ।
wedding card
ਕਾਰਡ 'ਤੇ ਲਿਖਿਆ ਹੈ 'ਵਿਆਹ, ਵਿਆਹ, ਵਿਆਹ, ਮੇਨੂ ਇਹ ਪਸੰਦ ਨਹੀਂ ਹੈ। ਮੈਂ ਬਚਦਾ ਹਾਂ! ਪਰ ਇਹ ਮੇਰੇ ਰਿਸ਼ਤੇਦਾਰਾਂ ਨੂੰ ਪਸੰਦ ਹੈ। ਇਸ ਲਈ ਮੈਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਦੱਸ ਦੇਈਏ ਕਿ KGF ਚੈਪਟਰ 2 ਵਿਚ ਅਦਾਕਾਰ ਰੌਕੀ ਭਾਈ ਦਾ ਇੱਕ ਡਾਇਲਾਗ ਹੈ - ਹਿੰਸਾ, ਹਿੰਸਾ, ਹਿੰਸਾ, ਮੈਨੂੰ ਇਹ ਪਸੰਦ ਨਹੀਂ। ਮੈਂ ਇਸ ਤੋਂ ਬਚਦਾ ਹਾਂ! ਪਰ ਇਹ ਮੈਨੂੰ ਪਸੰਦ ਕਰਦੀ ਹੈ। ਮੈਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।
kgf
KGF ਸਿਰਫ਼ ਇੱਕ ਨਾਮ ਨਹੀਂ ਹੈ, ਇਹ ਇੱਕ ਬ੍ਰਾਂਡ ਹੈ। 'KGF ਚੈਪਟਰ 2' 14 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋਈ ਸੀ ਅਤੇ ਲੋਕਾਂ ਨੇ ਇਸ ਨੂੰ ਖੂਬ ਪਸੰਦ ਕੀਤਾ ਸੀ। 'ਰੌਕੀ ਭਾਈ' ਨਾ ਸਿਰਫ ਬਾਕਸ ਆਫਿਸ 'ਤੇ ਦਬਦਬਾ ਬਣਾ ਰਹੀ ਹੈ ਸਗੋਂ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਵੀ ਖਾਸ ਜਗ੍ਹਾ ਬਣਾ ਰਹੀ ਹੈ। ਇਸੇ ਤਰ੍ਹਾਂ ਰੌਕੀ ਭਾਈ ਦੇ ਇਕ ਪ੍ਰਸ਼ੰਸਕ ਨੇ ਆਪਣੇ ਵਿਆਹ ਦੇ ਕਾਰਡ 'ਤੇ 'ਹਿੰਸਾ' ਡਾਇਲਾਗ ਰੀਕ੍ਰਿਏਟ ਕੀਤਾ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਨੇ ਇਸ ਨੂੰ ਰੌਕੀ ਭਾਈ ਦਾ ਕ੍ਰੇਜ਼ ਕਿਹਾ ਹੈ।
kgf
ਰੀਲ ਲਾਈਫ਼ ਤੋਂ ਲੈ ਕੇ ਅਸਲ ਜ਼ਿੰਦਗੀ ਤੱਕ ਰੌਕੀ ਭਾਈ ਆਪਣਾ ਦੌਰ, ਆਪਣਾ ਸਾਮਰਾਜ ਬਣਾ ਰਿਹਾ ਹੈ। ਚੰਦਰਸ਼ੇਕਰ ਨਾਂ ਦਾ ਵਿਅਕਤੀ 13 ਮਈ ਨੂੰ ਕਰਨਾਟਕ ਦੇ ਬੇਲੇਗਾਵੀ 'ਚ ਸ਼ਵੇਤਾ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ। ਉਸਨੇ ਆਪਣੇ ਵਿਆਹ ਦੇ ਕਾਰਡ 'ਤੇ ਲਿਖਿਆ, "ਵਿਆਹ, ਵਿਆਹ, ਵਿਆਹ, ਮੈਨੂੰ ਇਹ ਪਸੰਦ ਨਹੀਂ ਹੈ, ਮੈਂ ਬਚਦਾ ਹਾਂ, ਪਰ ਮੇਰੇ ਰਿਸ਼ਤੇਦਾਰ ਵਿਆਹ ਨੂੰ ਪਸੰਦ ਕਰਦੇ ਹਨ, ਮੈਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।"