Sonu Sood : ਭਗਵਾਨ ਰਾਮ ਨੇ ਸ਼ਬਰੀ ਦੇ ਜੂਠੇ ਬੇਰ ਖਾਧੇ ,ਨੇਮ ਪਲੇਟ ਵਿਵਾਦ 'ਤੇ ਸੋਨੂੰ ਸੂਦ ਦੇ ਟਵੀਟ ਨੇ ਮਚਾਇਆ ਬਵਾਲ
Published : Jul 20, 2024, 3:58 pm IST
Updated : Jul 20, 2024, 4:25 pm IST
SHARE ARTICLE
Sonu Sood
Sonu Sood

ਥੁੱਕ ਲੱਗੀਆਂ ਰੋਟੀਆਂ 'ਤੇ ਵੀ ਦਿੱਤਾ ਇਹ ਜਵਾਬ

 Sonu Sood : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨ੍ਹੀਂ ਦਿਨੀਂ ਇੱਕ ਵੀਡੀਓ ਨੂੰ ਲੈ ਕੇ ਚਰਚਾ 'ਚ ਹਨ। ਦਰਅਸਲ 'ਚ ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨੇ ਖ਼ੁਦ ਦੀ ਤੁਲਨਾ ਭਗਵਾਨ ਸ਼੍ਰੀ ਰਾਮ ਨਾਲ ਕੀਤੀ ਹੈ। ਸੋਨੂੰ ਦਾ ਕਹਿਣਾ ਹੈ ਕਿ ਉਹ ਕਿਸੇ ਕੱਟੜ ਮੁਸਲਮਾਨ ਦੁਆਰਾ ਥੁੱਕ ਕੇ ਬਣਾਈ ਗਈ ਰੋਟੀ ਖਾ ਸਕਦਾ ਹੈ ਕਿਉਂਕਿ ਭਗਵਾਨ ਰਾਮ ਨੇ ਵੀ ਸ਼ਬਰੀ ਦੇ ਜੂਠੇ ਬੇਰ ਖਾਧੇ ਸੀ।

ਦਰਅਸਲ 'ਚ ਸੋਨੂੰ ਸੂਦ ਨੇ ਨੇਮ ਪਲੇਟ ਵਿਵਾਦ 'ਤੇ ਟਵੀਟ ਕਰਕੇ ਸੋਸ਼ਲ ਮੀਡੀਆ 'ਤੇ ਬਵਾਲ ਮਚਾ ਦਿੱਤਾ ਹੈ। ਉੱਤਰ ਪ੍ਰਦੇਸ਼ 'ਚ ਕਾਂਵੜ ਯਾਤਰਾ ਨੂੰ ਲੈ ਕੇ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ, ਜਿਸ ਦੇ ਤਹਿਤ ਸੂਬੇ 'ਚ ਕਾਂਵੜ ਯਾਤਰਾ ਰੂਟ 'ਤੇ ਖਾਣ-ਪੀਣ ਦੀਆਂ ਦੁਕਾਨਾਂ 'ਤੇ ਸਾਰੇ ਦੁਕਾਨਦਾਰਾਂ ਨੂੰ ਨੇਮ ਪਲੇਟ ਲਗਾਉਣੀ ਹੋਵੇਗੀ। ਇਸ ਵਿਵਾਦ 'ਤੇ ਸੋਨੂੰ ਸੂਦ ਨੇ ਅਜਿਹੀ ਪੋਸਟ ਪਾਈ ਸੀ ,ਜਿਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਪਰ ਐਕਟਰ ਵੀ ਚੁੱਪ ਨਹੀਂ ਬੈਠੇ।

ਯੂਪੀ ਨੇਮਪਲੇਟ ਵਿਵਾਦ 'ਤੇ ਟਵੀਟ ਕਰਕੇ ਘਿਰੇ ਸੋਨੂੰ ਸੂਦ 

 ਐਕਟਰ ਸੋਨੂੰ ਸੂਦ ਨੇ ਸ਼ੁੱਕਰਵਾਰ ਨੂੰ ਆਪਣੇ ਐਕਸ ਹੈਂਡਲ 'ਤੇ ਪੋਸਟ ਕਰਦੇ ਹੋਏ ਵੱਡਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਲਿਖਿਆ ਸੀ - "ਹਰ ਦੁਕਾਨ 'ਤੇ ਸਿਰਫ ਇੱਕ ਨੇਮ ਪਲੇਟ ਹੋਣੀ ਚਾਹੀਦੀ ਹੈ, 'ਮਾਨਵਤਾ'।"  

ਜਿਸ ਕਾਰਨ ਲੋਕਾਂ ਨੇ ਸੂਦ ਨੂੰ ਸੋਸ਼ਲ ਮੀਡੀਆ 'ਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਇੱਕ ਯੂਜਰ ਨੇ ਸੋਨੂੰ ਸੂਦ ਨੂੰ ਥੁੱਕ ਲੱਗੀਆਂ ਰੋਟੀਆਂ ਭੇਜਣ ਲਈ ਕਿਹਾ। ਉਸਨੇ ਇੱਕ ਢਾਬੇ ਦੀ ਵਾਇਰਲ ਵੀਡੀਓ ਟਵੀਟ ਕੀਤੀ ਸੀ ,ਜਿਸ ਵਿੱਚ ਇੱਕ ਵਿਅਕਤੀ ਕਥਿਤ ਤੌਰ 'ਤੇ ਥੁੱਕ ਲਗਾ ਕੇ ਰੋਟੀਆਂ ਛੇਕ ਰਿਹਾ ਸੀ। ਉਸ ਯੂਜਰ ਨੇ ਕੈਪਸ਼ਨ ਵਿੱਚ ਲਿਖਿਆ - "ਥੁੱਕ ਵਾਲੀ ਰੋਟੀ ਸੋਨੂੰ ਸੂਦ ਨੂੰ ਪਾਰਸਲ ਕੀਤੀ ਜਾਵੇ ਤਾਂ ਜੋ ਭਾਈਚਾਰਾ ਬਰਕਰਾਰ ਰਹੇ"। ਹੁਣ ਸੋਨੂੰ ਸੂਦ ਨੇ ਵੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਟ੍ਰੋਲ ਹੋਣ 'ਤੇ ਬੋਲੇ ਸੋਨੂੰ ਸੂਦ?

ਇਸ ਪੋਸਟ ਤੋਂ ਬਾਅਦ ਸੋਨੂੰ ਸੂਦ ਨੇ ਸ਼ਬਰੀ ਦੇ ਬੇਰ ਦਾ ਜ਼ਿਕਰ ਕੀਤਾ ਹੈ ਅਤੇ ਦੱਸਿਆ ਹੈ ਕਿ ਕਿਵੇਂ ਭਗਵਾਨ ਰਾਮ ਨੇ ਵੀ ਉਸਦੇ ਜੂਠੇ ਬੇਰ ਖਾਧੇ ਸੀ। ਅਭਿਨੇਤਾ ਨੇ ਲਿਖਿਆ- “ਸਾਡੇ ਸ਼੍ਰੀ ਰਾਮ ਜੀ ਨੇ ਸ਼ਬਰੀ ਦੇ ਜੂਠੇ ਬੇਰ ਖਾਧੇ ਸੀ ਤਾਂ ਮੈਂ ਕਿਉਂ ਨਹੀਂ ਖਾ ਸਕਦਾ। ਅਹਿੰਸਾ ਨਾਲ ਹਿੰਸਾ ਨੂੰ ਹਰਾਇਆ ਜਾ ਸਕਦਾ ਹੈ, ਮੇਰੇ ਭਰਾ। ਸਿਰਫ਼ ਮਾਨਵਤਾ ਕਾਇਮ ਰਹਿਣੀ ਚਾਹੀਦੀ ਹੈ। ਜੈ ਸ਼੍ਰੀ ਰਾਮ"।

ਇਸ ਤੋਂ ਇਲਾਵਾ ਸੋਨੂੰ ਸੂਦ ਨੇ ਇੱਕ ਹੋਰ ਟਵੀਟ 'ਚ ਕਿਹਾ ਕਿ ਮੈਂ ਖਾਣੇ ਵਿੱਚ ਥੁੱਕਣ ਵਾਲਿਆਂ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ। ਉਹ ਉਨ੍ਹਾਂ ਦਾ ਕਿਰਦਾਰ ਹੈ ,ਜੋ ਕਦੇ ਨਹੀਂ ਬਦਲੇਗਾ। ਇਨ੍ਹਾਂ ਨੂੰ ਉਨ੍ਹਾਂ ਨੂੰ ਸਖ਼ਤ ਸਜ਼ਾ ਮਿਲੇ ਪਰ ਇਨਸਾਨੀਅਤ ਨੂੰ ਇਨਸਾਨੀਅਤ ਹੀ ਰਹਿਣ ਦਿਓ ਦੋਸਤੋ। ਜਿੰਨਾ ਸਮਾਂ ਅਸੀਂ ਇੱਕ ਦੂਜੇ ਨੂੰ ਸਮਝਾਉਣ ਵਿੱਚ ਲੱਗੇ ਹਾਂ, ਓਨਾ ਹੀ ਸਮਾਂ ਸਾਨੂੰ ਲੋੜਵੰਦਾਂ ਦੀ ਮਦਦ ਕਰਨ ਵਿੱਚ ਲਾਉਣਾ ਚਾਹੀਦਾ ਹੈ। ਖੈਰ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਹਾਂ, ਮੈਂ ਯੂਪੀ ਸਰਕਾਰ ਦੇ ਕੰਮ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਹਾਂ।ਯੂਪੀ, ਬਿਹਾਰ ਦਾ ਹਰ ਘਰ ਮੇਰਾ ਪਰਿਵਾਰ ਹੈ। ਯਾਦ ਰੱਖੋ ਰਾਜ, ਸ਼ਹਿਰ, ਧਰਮ ਕੋਈ ਵੀ ਹੋਵੇ, ਜੇ ਕੋਈ ਲੋੜ ਹੋਵੇ ਤਾਂ ਦਸ ਦੇਣਾ ਦੱਸੋ। ਨੰਬਰ ਓਹੀ ਹੈ

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement