
ਸ਼ਾਂਤਾ ਕੁਮਾਰ ਤੇ ਕੰਗਨਾ ਦੇ ਪਿਤਾ ਦੋਸਤ ਹਨ।
ਪਾਲਮਪੁਰ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੂੰ ਮਿਲਣ ਲਈ ਪਾਲਮਪੁਰ ਪਹੁੰਚੀ। ਦੱਸ ਦੇਈਏ ਕਿ ਕੰਗਨਾ ਸ਼ਾਂਤਾ ਕੁਮਾਰ ਨੂੰ ਆਪਣੇ ਭਰਾ ਦੇ ਵਿਆਹ ਦਾ ਕਾਰਡ ਦੇਣ ਲਈ ਪਹੁੰਚੀ ਸੀ। ਵਿਆਹ ਅਗਲੇ ਮਹੀਨੇ ਰਾਜਸਥਾਨ ਵਿੱਚ ਹੋਵੇਗਾ। ਕੰਗਨਾ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਾਂਤਾ ਕੁਮਾਰ ਨਾਲ ਪਰਿਵਾਰਿਕ ਰਿਸ਼ਤੇ ਹਨ।
ਗੌਰਤਲਬ ਹੈ ਕਿ ਸ਼ਾਂਤਾ ਕੁਮਾਰ ਤੇ ਕੰਗਨਾ ਦੇ ਪਿਤਾ ਦੋਸਤ ਹਨ। ਜਿਸ ਕਰਕੇ ਉਹ ਉਨ੍ਹਾਂ ਨੂੰ ਵਿਆਹ 'ਚ ਸੱਦਾ ਦੇਣ ਲਈ ਆਈ ਸੀ। ਕੰਗਨਾ ਨੇ ਕਿਹਾ ਕਿ ਇਹ ਨਾ ਸਮਝਿਆ ਜਾਵੇ ਕਿ ਉਹ ਰਾਜਨੀਤੀ 'ਚ ਸ਼ਾਮਿਲ ਹੋ ਰਹੀ ਹੈ।