ਜਨਮਦਿਨ ਵਿਸ਼ੇਸ਼ : 40 ਸਾਲ ਦੀ ਹੋਈ ਬਾਲੀਵੁਡ ਦੀ ਰਾਣੀ 
Published : Mar 21, 2018, 6:30 pm IST
Updated : Mar 21, 2018, 6:31 pm IST
SHARE ARTICLE
Raani Mukharjee
Raani Mukharjee

ਸਾਲ 2014 'ਚ ਮਸ਼ਹੂਰ ਫਿਲਮਕਾਰ ਆਦਿੱਤਿਆ ਚੋਪੜਾ ਨਾਲ ਰਾਣੀ ਨੇ ਵਿਆਹ ਕੀਤਾ ਸੀ। ਇਨ੍ਹਾਂ ਦੋਹਾਂ ਇਕ ਬੇਟੀ ਆਦਿਕਾ ਹੈ।

ਸਾਲ 1997 'ਚ ਫਿਲਮ 'ਰਾਜਾ ਕੀ ਆਏਗੀ ਬਾਰਾਤ' ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲੀ ਰਾਣੀ ਮੁਖਰਜੀ ਅੱਜ 40 ਸਾਲ ਦੀ ਹੋ ਗਈ ਹੈ। ਉਨ੍ਹਾਂ ਦਾ ਜਨਮ 21 ਮਾਰਚ 1978 'ਚ ਮੁੰਬਈ 'ਚ ਹੀ ਹੋਇਆ ਸੀ। ਰਾਣੀ ਨੇ ਬਾਲੀਵੁਡ ਨੂੰ ਹੁਣ ਤਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ । ਹਾਲਾਂਕਿ ਰਾਣੀ ਦੀ ਪਹਿਲੀ ਫਿਲਮ 'ਰਾਜਾ ਕੀ ਆਏਗੀ ਬਰਾਤ' ਤਾਂ ਫਲਾਪ ਰਹੀ ਪਰ ਸਾਲ 1998 'ਚ ਅਮਿਰ ਖਾਨ ਨਾਲ ਫਿਲਮ 'ਗੁਲਾਮ', ਸ਼ਾਹਰੁਖ ਖਾਨ ਨਾਲ 'ਕੁਝ ਕੁਝ ਹੋਤਾ ਹੈ' ਸੁਪਰਹਿੱਟ ਸਿੱਧ ਹੋਈਆਂ। ਇਨ੍ਹਾਂ ਫਿਲਮਾਂ ਸਦਕਾ ਹੀ ਰਾਣੀ ਮੁਖਰਜੀ ਦਾ ਨਾਂ ਬਾਲੀਵੂਡ ਦੀ ਉਚ ਨਾਇਕਾਵਾਂ ਵਿਚ ਸ਼ਾਮਲ ਹੈ।

Raani Mukharjee Raani Mukharjeeਰਾਣੀ ਦਾ ਨਾਮ ਉਨ੍ਹਾਂ ਅਦਾਕਾਰਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਬਾਲੀਵੁੱਡ ਦੀ ਖ਼ਾਨ ਤਿੱਕੜੀ ਨਾਲ ਕੰਮ ਕੀਤਾ ਹੈ। ਦਸ ਦਈਏ ਕਿ ਰਾਣੀ ਨੇ ਸਲਮਾਨ ਖ਼ਾਨ ਨਾਲ ਫਿਲਮ 'ਚੋਰੀ ਚੋਰੀ ਚੁੱਪਕੇ ਚੁੱਪਕੇ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ ਹੈ। ਸੈਫ ਅਲੀ ਖ਼ਾਨ ਨਾਲ ਸੁਪਰ ਹਿੱਟ ਫ਼ਿਲਮ 'ਹਮ ਤੁਮ' 'ਤਾਰਾ ਰਾਮ ਪਮ' ਚ ਕੰਮ ਕੀਤਾ ਹੈ। ਕਾਫੀ ਸਾਲ ਤਕ ਬਾਲੀਵੁਡ 'ਚ ਆਪਣੀ ਅਦਾਕਾਰੀ ਸਦਕਾ ਰਾਜ ਕਰਨ ਵਾਲੀ ਰਾਣੀ ਨੇ ਸਾਲ 2014 'ਚ ਮਸ਼ਹੂਰ ਫਿਲਮਕਾਰ ਆਦਿੱਤਿਆ ਚੋਪੜਾ ਨਾਲ ਵਿਆਹ ਕਰਵਾ ਲਿਆ ਜਿਨ੍ਹਾਂ ਤੋਂ ਹੁਣ ਦੋਹਾਂ ਦੀ ਇਕ ਪਿਆਰੀ ਜਿਹੀ ਬੇਟੀ ਵੀ ਹੈ।  ਜਿਸਦਾ ਨਾਮ ਆਦਿਕਾ ਹੈ। 

ਵਿਆਹ ਦੇ ਕਰੀਬ 4 ਸਾਲ ਬਾਅਦ ਰਾਣੀ ਮੂੜ੍ਹ ਬਾਲੀਵੁਡ 'ਚ ਵਾਪਸੀ ਕਰ ਰਹੀ ਹੈ ਫ਼ਿਲਮ ਹਿਚਕੀ ਦੇ ਨਾਲ। ਰਾਣੀ ਦੀ ਇਹ ਫ਼ਿਲਮ 23 ਮਾਰਚ ਨੂੰ ਰਿਲੀਜ਼ ਹੋਵੇਗੀ। ਜਿਸ ਦੇ ਲਈ ਰਾਣੀ ਦੀ ਖੁਸ਼ੀ ਸਾਫ ਦੇਖੀ ਜਾ ਰਹੀ ਹੈ ਉਨ੍ਹਾਂ ਦੇ ਲਗਾਤਾਰ ਪ੍ਰਮੋਸ਼ਨ ਈਵੈਂਟ ਆਦਿ ਤੋਂ। ਰਾਣੀ ਕਹਿੰਦੀ ਹੈ ਕਿ ਇਹ ਫ਼ਿਲਮ ਉਸ ਦੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਇਕ ਤਾਂ ਉਹ ਆਪਣੀ ਬੇਟੀ ਦੇ ਪੈਦਾ ਹੋਣ ਤੋਂ ਬਾਅਦ ਪਹਿਲੀ ਵਾਰ ਫ਼ਿਲਮ ਕਰ ਰਹੀ ਹੈ ਅਤੇ ਦੂਜਾ ਇਹ ਕਿ ਹਿਚਕੀ ਨੂੰ ਉਂਝ ਵੀ ਉਹ ਆਪਣੇ ਬਹੁਤ ਕਰੀਬ ਮਨਦੀ ਹੈ। ਰਾਣੀ ਨੇ ਆਪਣੇ ਜੀਵਨ 'ਚ ਖ਼ਾਸ ਨਾਮਣਾ ਖਟਿਆ ਹੈ ਰਾਣੀ ਅਜਿਹੀ ਪਹਿਲੀ ਭਾਰਤੀ ਸਿਨੇਮਾ ਸਟਾਰ ਹੈ, ਜਿਸ ਨੂੰ ਫਿਲਮ 'ਹਮ ਤੁਮ' ਲਈ 'ਫਿਲਮਫੇਅਰ' ਐਵਾਰਡ ਦਿੱਤਾ ਗਿਆ ਸੀ ਅਤੇ ਸਾਲ 2005 'ਚ ਰਿਲੀਜ਼ ਹੋਈ ਫਿਲਮ 'ਯੁਵਾ' ਲਈ ਬੈਸਟ ਸਹਿਯੋਗੀ ਅਦਾਕਾਰਾ ਦਾ ਐਵਾਰਡ ਵੀ ਰਾਣੀ ਦੇ ਹੀ ਨਾਮ ਹੋਇਆ। 

Raani Mukharjee Raani Mukharjee

ਤੁਹਾਨੂੰ ਦਸ ਦੀਏ ਰਾਣੀ ਮੁਖਰਜੀ ਨੂੰ ਬਾਲੀਵੁਡ ਦੇ ਨਾਲ ਨਾਲ ਹਾਲੀਵੁੱਡ ਦੀ ਫ਼ਿਲਮ 'ਨੇਮਸੇਕ' ਦਾ ਆਫਰ ਵੀ ਆਇਆ ਸੀ ਜਿਸ ਵਿਚ ਇਰਫ਼ਾਨ ਖਾਨ ਸਨ ਪਰ ਰਾਣੀ ਨੇ ਇਸ ਆਫ਼ਰ ਨੂੰ ਠੁਕਰਾ ਦਿੱਤਾ ਸੀ, ਕਿਉਂਕਿ ਉਹ ਫਿਲਮ 'ਕਭੀ ਅਲਵਿਦਾ ਨਾ ਕਹਿਨਾ' ਦੀ ਸ਼ੂਟਿੰਗ 'ਚ ਰੁੱਝੀ ਸੀ, 'ਨੇਮਸੇਕ' ਤੱਬੂ ਨੂੰ ਆਫਰ ਕੀਤੀ ਗਈ ਸੀ । ਦਸ ਦਈਏ ਕਿ ਰਾਣੀ ਫ਼ਿਲਮ ਜਗਤ ਵਿਚ ਇੱਕਲੀ ਹੀ ਨਹੀਂ ਹਨ ਉਨ੍ਹਾਂ ਦੀ ਮਾਸੀ ਤਨੁਜਾ ਅਤੇ ਭੈਣ ਕਾਜੋਲ ਅਤੇ ਤਨੀਸ਼ਾ ਵੀ ਫ਼ਿਲਮ ਇੰਡਸਟਰੀ ਨਾਲ ਤਾਲੁਕ ਰੱਖਦੀਆਂ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement