ਪੁੱਤਰ ਨੂੰ ਸਿੱਖ ਦੇ ਰੂਪ 'ਚ ਦੇਖ ਕੇ ਮਾਣ ਮਹਿਸੂਸ ਕਰ ਰਹੇ ਪਿਤਾ ਅਮਿਤਾਭ ਬੱਚਨ
Published : Mar 21, 2018, 3:21 pm IST
Updated : Mar 21, 2018, 3:21 pm IST
SHARE ARTICLE
Manmarziyaan
Manmarziyaan

ਹਾਲ ਹੀ 'ਚ ਅਮਿਤਾਭ ਵਲੋਂ ਅਭਿਸ਼ੇਕ ਦੀ ਇਕ ਤਸਵੀਰ ਨੂੰ ਆਪਣੇ ਟਵਿਟਰ 'ਤੇ ਸਾਂਝਾ ਕੀਤਾ ਗਿਆ।  ਜਿਸ 'ਤੇ ਕੈਪਸ਼ਨ ਲਿਖਦੇ ਸਮੇਂ ਉਨ੍ਹਾਂ ਦੀ ਭਾਵੁਕਤਾ ਸਾਫ਼ ਜ਼ਾਹਿਰ ਹੋਈ।

ਬਾਲੀਵੁਡ ਅਦਾਕਾਰ ਅਮਿਤਾਭ ਬੱਚਨ ਆਪਣੇ ਪਰਵਾਰ ਦੇ ਨਾਲ ਕਿਸ ਤਰ੍ਹਾਂ ਜੁੜੇ ਹਨ ਅਤੇ ਕਿੰਨਾ ਮੋਹ ਕਰਦੇ ਹਨ ਇਹ ਤਾਂ ਕਿਸੇ ਤੋਂ ਲੁਕਿਆ ਨਹੀਂ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਅਮਿਤਾਭ ਅਪਣੇ ਪੁੱਤਰ ਅਭਿਸ਼ੇਕ ਬੱਚਨ ਦੇ ਵਿਚ ਆਪਣੇ ਆਪ ਨੂੰ ਦੇਖਦੇ ਹਨ। ਹਾਲ ਹੀ 'ਚ ਅਮਿਤਾਭ ਵਲੋਂ ਅਭਿਸ਼ੇਕ ਦੀ ਇਕ ਤਸਵੀਰ ਨੂੰ ਆਪਣੇ ਟਵਿਟਰ 'ਤੇ ਸਾਂਝਾ ਕੀਤਾ ਗਿਆ।  ਜਿਸ 'ਤੇ ਕੈਪਸ਼ਨ ਲਿਖਦੇ ਸਮੇਂ ਉਨ੍ਹਾਂ ਦੀ ਭਾਵੁਕਤਾ ਸਾਫ਼ ਜ਼ਾਹਿਰ ਹੋਈ। ਦੱਸ ਦੇਈਏ ਕਿ 7 ਸਤੰਬਰ ਨੂੰ ਮਸ਼ਹੂਰ ਫਿਲਮਕਾਰ ਅਨੁਰਾਗ ਕਸ਼ਅੱਪ ਦੀ ਆਉਣ ਵਾਲੀ ਫਿਲਮ 'ਮਨਮਰਜ਼ੀਆਂ' ਦਾ ਪਹਿਲਾਂ ਲੁੱਕ ਸਾਹਮਣੇ ਆਇਆ ਹੈ।
Manmarziyan ਫਿਲਮ ਦੇ ਦੋ ਪੋਸਟਰ ਪਹਿਲਾਂ ਹੀ ਰਿਲੀਜ਼ ਕਰ ਦਿੱਤੇ ਗਏ ਹਨ, ਜਿਨ੍ਹਾਂ 'ਚ ਅਭਿਸ਼ੇਕ ਬੱਚਨ, ਵਿਕੀ ਕੌਸ਼ਲ ਤੇ ਤਾਪਸੀ ਪਨੂੰ ਨਜ਼ਰ ਆ ਰਹੀ ਹੈ। ਇਸ ਦੇ ਵਿਚ ਖ਼ਾਸ ਗੱਲ ਇਹ ਹੈ ਕਿ ਅਭਿਸ਼ੇਕ ਪਹਿਲੀ ਵਾਰ ਸਕਰੀਨ 'ਤੇ ਸਰਦਾਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। 

Manmarziyan Manmarziyanਅਭਿਸ਼ੇਕ ਦੀ ਇਸ ਲੁਕ ਨੂੰ ਸਾਂਝਾ ਕਰਦਿਆਂ ਉਨ੍ਹਾਂ ਮਾਣ ਕਰਨ ਦੀ ਗੱਲ ਆਖੀ ਹੈ ।ਬਿੱਗ ਬੀ ਨੇ ਲਿਖਿਆ, ''ਅਭਿਸ਼ੇਕ ਬੱਚਨ ਤੇਰੀ ਦਾਦੀ ਵਿਆਹ ਤੋਂ ਪਹਿਲਾਂ ਤੇਜੀ ਕੌਰ ਸੂਰੀ, ਤੇਰੇ 'ਤੇ ਨਾਨਾ ਖਜ਼ਾਨ ਸਿੰਘ ਸੂਰੀ, ਤੇਰੀ ਨਾਨੀ ਅਮਰ ਕੌਰ ਸੋਢੀ ਤੇ ਸਾਰੇ ਰਿਸ਼ਤੇਦਾਰਾਂ ਨੂੰ ਅੱਜ ਤੇਰੇ 'ਤੇ ਮਾਣ ਤੇ ਪਿਆਰ ਆ ਰਿਹਾ ਹੋਵੇਗਾ, ਜਿਵੇਂ ਕਿ ਮੈਨੂੰ।'' ਦਰਅਸਲ 'ਚ ਬਿੱਗ ਬੀ ਨੇ ਸਰਦਾਰ ਬਣੇ ਅਭਿਸ਼ੇਕ ਨੂੰ ਆਪਣੀ ਮਾਂ ਤੇਜੀ ਬੱਚਨ ਦੇ ਪੇਕੇ ਪਰਿਵਾਰ ਯਾਨੀ ਕਿ ਖੁਦ ਅਪਣੇ ਨਾਨਕਿਆਂ ਨਾਲ ਜੋੜਿਆ ਹੈ। ਕਿਉਂਕਿ ਅਮਿਤਾਭ ਦੀ ਮਾਂ ਤੇਜੀ ਕੌਰ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਸਨ।  ਪਰ ਹਿੰਦੀ ਕਵਿ ਹਰਿਵੰਸ਼ ਰਾਏ ਬੱਚਨ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਤੇਜੀ ਬੱਚਨ ਹੋ ਗਏ । 

Manmarziyan Manmarziyanਦਸ ਦੇਈਏ ਕਿਲੰਬੇ ਸਮੇਂ ਤੋਂ ਫ਼ਿਲਮਾਂ ਤੋਂ ਦੂਰ ਚਲਦੇ ਆ ਰਹੇ ਅਭਿਸ਼ੇਕ ਬੱਚਨ ਲਈ ਇਹ ਫਿਲਮ ਉਸ ਦੇ ਕਰੀਅਰ ਲਈ ਬੇਹੱਦ ਮੱਹਤਵਪੂਰਨ ਮੰਨੀ ਜਾ ਰਹੀ ਹੈ। ਇਸ ਫਿਲਮ ਨੂੰ ਮਸ਼ਹੂਰ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਅੱਪ ਕਰ ਰਹੇ ਹਨ। ਇਸ ਫਿਲਮ 'ਚ ਅਭਿਸ਼ੇਕ ਤੋਂ ਇਲਾਵਾ 'ਮਸਾਨ' ਤੇ 'ਰਮਨ ਰਾਘਵ 2.0' ਫੇਮ ਵਿਕੀ ਕੌਸ਼ਲ ਤੇ ਤਾਪਸੀ ਪਨੂੰ ਵੀ ਨਜ਼ਰ ਆਵੇਗੀ। ਅਭਿਸ਼ੇਕ ਬੱਚਨ ਤੇ ਅਨੁਰਾਗ ਕਸ਼ਅੱਪ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement