'ਬੇਟਾ' ਦੇ 26 ਸਾਲ ਬਾਅਦ ਇਸ ਅੰਦਾਜ਼ 'ਚ ਨਜ਼ਰ ਆਈ ਅਨਿਲ ਤੇ ਮਾਧੁਰੀ ਦੀ ਜੋੜੀ   
Published : Apr 21, 2018, 8:31 pm IST
Updated : Apr 21, 2018, 8:31 pm IST
SHARE ARTICLE
Anil Madhuri
Anil Madhuri

ਦੋਵੇਂ ਇਸ ਤਸਵੀਰ 'ਚ ਰੋਮਾਂਟਿਕ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ

ਬਾਲੀਵੁੱਡ  ਦੀ ਨਵੀਂ ਫਿਲਮ ਟੋਟਲ ਧਮਾਲ ਜਲਦੀ ਹੀ ਪਰਦੇ 'ਤੇ ਆਉਣ ਵਾਲੀ ਹੈ ਜਿਸ ਦੇ ਵਿਚ ਦੇਵਗਨ ਅਤੇ ਮਾਧੁਰੀ ਦੀਕਸ਼ਿਤ ਅਨਿਲ ਕਪੂਰ, ਜਾਵੇਦ ਜਾਫਰੀ, ਰਿਤੇਸ਼ ਦੇਸ਼ਮੁੱਖ ਅਤੇ ਅਰਸ਼ਦ ਵਾਰਸੀ ਸਰੀਖੇ ਸਟਾਰ ਅਹਿਮ ਭੂਮਿਕਾ 'ਚ ਹਨ । ਹਾਲ ਹੀ 'ਚ ਇਸ ਦੀ ਸ਼ੂਟਿੰਗ  ਦੀ ਸ਼ੁਰੂਆਤ ਮੌਕੇ ਮਾਧੁਰੀ ਨੇ ਫਿਲਮ ਦੇ ਮਹੂਰਤ ਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ । ਜਿਸ ਦਾ ਮਹੂਰਤ  ਬਾਲੀਵੁੱਡ ਦੇ ਮਿਸਟਰ ਪਰਫੈਕਟ ਆਮਿਰ ਖਾਨ ਨੇ ਕੀਤਾ ਸੀ । madhuri anil madhuri anil

ਉਥੇ ਹੀ ਅੱਜ ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਸਟਾਰਰ ਫਿਲਮ 'ਟੋਟਲ ਧਮਾਲ' ਦਾ ਫਰਸਟ ਲੁੱਕ ਵੀ ਸਾਹਮਣੇ ਆ ਗਿਆ  ਹੈ। ਜਾਣਕਾਰੀ ਮੁਤਾਬਕ ਇਹ ਤਸਵੀਰ ਫਿਲਮ ਦੇ ਟਾਈਟਲ ਟਰੈਕ ਦੀ ਹੈ। ਦੋਵੇਂ ਇਸ ਤਸਵੀਰ 'ਚ ਰੋਮਾਂਟਿਕ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਅਨਿਲ-ਮਾਧੁਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਹੀ ਹੈ। madhuri anil madhuri anilਫਿਲਮ ਦੇ ਨਿਰਦੇਸ਼ਕ ਇੰਦਰ ਕੁਮਾਰ ਨੇ ਬੀਤੇ ਦਿਨੀਂ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਅਨਿਲ ਤੇ ਮਾਧੁਰੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਦੱਸਣਯੋਗ ਹੈ ਕਿ 'ਟੋਟਲ ਧਮਾਲ' ਨੂੰ ਅਜੇ ਦੇਵਗਨ, ਮਾਰੂਤੀ ਅਤੇ ਫਾਕਸ ਸਟਾਰ ਸਟੂਡਿਊਜ਼ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। madhuri anil madhuri anilਜ਼ਿਕਰਯੋਗ ਹੈ ਕਿ ਅਨਿਲ ਅਤੇ ਮਾਧੁਰੀ 26 ਸਾਲ ਬਾਅਦ ਇਕ ਵਾਰ ਫਿਲਮ ਚ ਇਕੱਠੇ ਕੰਮ ਕਰਨ ਜਾ ਰਹੇ ਹਨ ਇਸ ਤੋਂ ਪਹਿਲਾਂ ਇਹ ਜੋਡੀ ਫ਼ਿਲਮ ਬੀਟਾ ਵਿਚ ਨਜ਼ਰ ਆਈ ਸੀ ਉਸ ਸਮੇਂ ਇਸ ਫ਼ਿਲਮ ਨੇ ਕਾਮਯਾਬੀ ਦੇ ਕਈ ਰਿਕਾਰਡ ਤੋੜੇ ਸਨ ਹੁਣ ਵੀ ਦੇਖਣਾ ਹੋਵੇਗਾ ਕਿ ਇਹ ਜੋੜੀ 26 ਸਾਲ ਪਹਿਲਾਂ ਵਾਲਾ ਕਮਾਲ ਦਿਖਾਉਂਦੀ ਹੈ ਜਾਂ ਫਿਰ ਨਹੀਂ। ਕਾਬਿਲੇ ਗੌਰ ਹੈ ਕਿ ਅੱਜ ਕੱਲ ਬਾਲੀਵੁਡ ਦੇ ਵਿਚ ਕਈ ਸਾਲ ਪੁਰਾਣੀਆਂ ਜੋੜੀਆਂ ਇਕ ਵਾਰ ਫਿਰ ਤੋਂ ਵੱਡੇ ਪਰਦੇ ਤੇ ਵਾਪਸੀ ਕਰ ਰਹੀਆਂ ਹਨ madhuri anil madhuri anil

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement