
ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ ਉਸਦਾ ਲੁੱਕ ਅਜਿਹਾ ਹੋ ਸਕਦਾ ਹੈ
ਅਨੁਸ਼ਕਾ ਸ਼ਰਮਾ ਅਪਣੀ ਅਦਾਕਾਰੀ ਦੇ ਨਾਲ ਨਾਲ ਆਪਣੇ ਸਟਾਈਲ ਦੇ ਲਈ ਵੀ ਜਾਣੀ ਜਾਂਦੀ ਹੈ। ਇਸ ਦੇ ਨਾਲ ਹੀ ਅਨੁਸ਼ਕਾ ਆਪਣੇ ਹਰ ਕਿਰਦਾਰ ਦੇ ਹਿਸਾਬ ਨਾਲ ਖ਼ੁਦ ਨੂੰ ਢਾਲਣਾਂ ਬਖੂਬੀ ਜਾਣਦੀ ਹੈ। ਅਨੁਸ਼ਕਾ ਹਰ ਫਿਲਮ 'ਚ ਆਪਣੇ ਵੱਖਰੇ ਲੁੱਕ 'ਚ ਨਜ਼ਰ ਆਉਂਦੀ ਹੈ। ਹਾਲ ਹੀ 'ਚ ਅਨੁਸ਼ਕਾ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿਚ ਅਨੁਸ਼ਕਾ ਅੱਧਖੜ ਉਮਰ ਦੀ ਔਰਤ ਦੇ ਰੂਪ 'ਚ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਇਕ ਨਜ਼ਰ ਦੇਖ ਕੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਇਹ ਔਰਤ ਅਨੁਸ਼ਕਾ ਹੀ ਹੈ। anushka Sharmaਉਧਰ ਇਹ ਵੀ ਕਨਫਰਮ ਨਹੀਂ ਹੈ ਅਨੁਸ਼ਕਾ ਦੀ ਇਹ ਲੁਕ 'ਸੂਈ ਧਾਗਾ' ਫਿਲਮ ਦੀ ਹੈ ਕਿ ਨਹੀਂ, ਪਰ ਇਨ੍ਹੀਂ ਦਿਨੀਂ ਅਨੁਸ਼ਕਾ ਇਸ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ 'ਚ ਉਸਦਾ ਲੁੱਕ ਅਜਿਹਾ ਹੋ ਸਕਦਾ ਹੈ। ਦੱਸਣਯੋਗ ਹੈ ਕਿ 'ਸੂਈ ਧਾਗਾ' ਦਾ ਨਿਰਦੇਸ਼ਨ ਸ਼ਰਤ ਕਟਾਰਿਆ ਕਰ ਰਹੇ ਹਨ। ਫਿਲਮ 'ਚ ਅਨੁਸ਼ਕਾ ਦੇ ਨਾਲ ਅਹਿਮ ਕਿਰਦਾਰ ਵਜੋਂ ਵਰੁਣ ਧਵਨ ਦਿਖਾਈ ਦੇਣਗੇ ਆਦਿਤਿਆ ਚੋਪੜਾ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਹ ਫਿਲਮ ਇਸ ਸਾਲ 29 ਦਸੰਬਰ ਨੂੰ ਰਿਲੀਜ਼ ਹੋਵੇਗੀ।
anushka Sharmaਉਧਰ ਹੀ ਇਹ ਵੀ ਦਸ ਦਈਏ ਕਿ ਅਦਾਕਾਰਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਦਾ 1 ਮਈ ਨੂੰ ਜਨਮਦਿਨ ਹੈ ਜਿਸ ਨੂੰ ਲੈ ਕੇ ਬੀਤੇ ਦਿਨ ਤੋਂ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਨਾਂ 'ਚ ਦਸਿਆ ਗਿਆ ਕਿ ਉਹ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਜਿਸ ਦੇ ਲਈ ਉਹ ਅਪਣਾ ਜਨਮਦਿਨ ,ਕੰਮ ਤੋਂ ਬ੍ਰੇਕ ਲੈ ਕੇ ਪਤੀ ਵਿਰਾਟ ਕੋਹਲੀ ਤੇ ਕੁਝ ਖਾਸ ਦੋਸਤਾਂ ਨਾਲ ' RCB ਯਾਨੀ (ROAYAL CHALLENGERS BENGALURU) Vs MI (MUMBAI INDIANS) ' ਦੇ ਹੈੱਡਕਵਾਰਟਰ ਬੈਂਗਲੁਰੂ 'ਚ ਮਨਾਉਣਾ ਚਾਹੁੰਦੀ ਹੈ। ਖਬਰ ਇਹ ਵੀ ਸੀ ਕਿ ਅਨੁਸ਼ਕਾ ਬਰਥਡੇ ਸੈਲੀਬ੍ਰੇਸ਼ਨ ਕਾਫੀ ਨਿੱਜੀ ਰੱਖਣਾ ਚਾਹੁੰਦੀ ਹੈ ਤਾਂ ਕਿ ਪਰਿਵਾਰ ਨਾਲ ਆਰਾਮ ਨਾਲ ਇੰਜੁਆਏ ਕਰ ਸਕੇ। ਹਾਲਾਂਕਿ ਉਸ ਦੇ ਜਨਮਦਿਨ ਦੀਆਂ ਖਾਸ ਯੋਜਨਾਵਾਂ ਲੀਕ ਹੋ ਗਈਆਂ ਹਨ।
anushka Sharmaਫਿਲਹਾਲ ਅਨੁਸ਼ਕਾ ਇੰਨੀ ਦਿਨੀਂ ਵਰੁਣ ਧਵਨ ਨਾਲ ਫਿਲਮ 'ਸੁਈ ਧਾਗਾ' 'ਚ ਵੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਉਹ ਕੈਟਰੀਨਾ ਤੇ ਸ਼ਾਹਰੁਖ ਦੇ ਨਾਲ ਆਨੰਦ ਐੱਲ. ਰਾਏ ਦੀ ਫਿਲਮ 'ਜ਼ੀਰੋ' 'ਚ ਕੰਮ ਕਰ ਰਹੀ ਹੈ।
anushka Sharma