Mumbai News : ਅਦਾਕਾਰ ਅਰਜੁਨ ਰਾਮਪਾਲ ਵਿਰੁਧ ਜਾਰੀ ਗੈਰ-ਜ਼ਮਾਨਤੀ ਵਾਰੰਟ ਰੱਦ

By : BALJINDERK

Published : May 21, 2025, 4:54 pm IST
Updated : May 21, 2025, 4:54 pm IST
SHARE ARTICLE
ਅਦਾਕਾਰ ਅਰਜੁਨ ਰਾਮਪਾਲ ਵਿਰੁਧ ਜਾਰੀ ਗੈਰ-ਜ਼ਮਾਨਤੀ ਵਾਰੰਟ ਰੱਦ
ਅਦਾਕਾਰ ਅਰਜੁਨ ਰਾਮਪਾਲ ਵਿਰੁਧ ਜਾਰੀ ਗੈਰ-ਜ਼ਮਾਨਤੀ ਵਾਰੰਟ ਰੱਦ

Mumbai News : ਹਾਈ ਕੋਰਟ ਨੇ 2019 ਟੈਕਸ ਚੋਰੀ ਮਾਮਲੇ ’ਚ ਦਿਤਾ ਹੁਕਮ

Mumbai News in Punjabi : ਬੰਬਈ ਹਾਈ ਕੋਰਟ ਨੇ 2019 ਦੇ ਟੈਕਸ ਚੋਰੀ ਦੇ ਇਕ ਮਾਮਲੇ ’ਚ ਅਦਾਕਾਰ ਅਰਜੁਨ ਰਾਮਪਾਲ ਵਿਰੁਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਸਥਾਨਕ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿਤਾ ਹੈ। ਜਸਟਿਸ ਅਦਵੈਤ ਸੇਠਨਾ ਦੀ ਛੁੱਟੀ ਵਾਲੇ ਬੈਂਚ ਨੇ 16 ਮਈ ਨੂੰ ਕਿਹਾ ਸੀ ਕਿ ਮੈਜਿਸਟ੍ਰੇਟ ਦਾ ਹੁਕਮ ਕਾਨੂੰਨ ਦੇ ਉਲਟ ਹੈ ਅਤੇ ਬਿਨਾਂ ਸੋਚੇ-ਸਮਝੇ ਪਾਸ ਕੀਤਾ ਗਿਆ ਹੈ। 

ਰਾਮਪਾਲ ਨੇ ਇਨਕਮ ਟੈਕਸ ਐਕਟ ਦੀ ਧਾਰਾ 276 ਸੀ (2) ਦੇ ਤਹਿਤ ਅਪਰਾਧ ਲਈ ਇਨਕਮ ਟੈਕਸ ਵਿਭਾਗ ਵਲੋਂ ਸ਼ੁਰੂ ਕੀਤੇ ਗਏ 2019 ਦੇ ਇਕ ਮਾਮਲੇ ਵਿਚ ਮੈਜਿਸਟ੍ਰੇਟ ਦੀ ਅਦਾਲਤ ਵਲੋਂ ਉਸ ਦੇ ਵਿਰੁਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੇ 9 ਅਪ੍ਰੈਲ ਦੇ ਹੁਕਮ ਨੂੰ ਹਾਈ ਕੋਰਟ ਵਿਚ ਚੁਨੌਤੀ ਦਿਤੀ ਸੀ। 

ਇਹ ਧਾਰਾ ਕਿਸੇ ਵਿਅਕਤੀ ਨਾਲ ਸਬੰਧਤ ਹੈ ਜੋ ਜਾਣਬੁਝ ਕੇ ਟੈਕਸ, ਜੁਰਮਾਨੇ ਜਾਂ ਵਿਆਜ ਦੇ ਭੁਗਤਾਨ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਦਾਕਾਰ ਦੀ ਪਟੀਸ਼ਨ ਅਨੁਸਾਰ, ਉਸ ਦੇ ਵਕੀਲ ਨੇ ਮੈਜਿਸਟਰੇਟ ਦੇ ਸਾਹਮਣੇ ਅਰਜ਼ੀ ਦਾਇਰ ਕਰ ਕੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਸੀ। ਹਾਲਾਂਕਿ ਅਦਾਲਤ ਨੇ ਇਸ ਨੂੰ ਖਾਰਜ ਕਰ ਦਿਤਾ ਅਤੇ ਰਾਮਪਾਲ ਵਿਰੁਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ। 

ਜਸਟਿਸ ਸੇਠਨਾ ਨੇ ਅਪਣੇ ਹੁਕਮ ’ਚ ਕਿਹਾ ਕਿ ਜਿਸ ਅਪਰਾਧ ਲਈ ਰਾਮਪਾਲ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਸ ’ਚ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ ਇਹ ਜ਼ਮਾਨਤੀ ਅਪਰਾਧ ਹੈ। 

ਹਾਈ ਕੋਰਟ ਨੇ ਕਿਹਾ ਕਿ ਮੈਜਿਸਟ੍ਰੇਟ ਦੀ ਅਦਾਲਤ ਨੇ ਇਸ ’ਤੇ ਵਿਚਾਰ ਨਹੀਂ ਕੀਤਾ ਅਤੇ ਅਦਾਕਾਰ ਦੇ ਵਿਰੁਧ ਜ਼ਮਾਨਤੀ ਅਪਰਾਧ ’ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਕਿਹਾ ਕਿ ਮੈਜਿਸਟ੍ਰੇਟ ਦੀ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਪਹਿਲਾਂ ਕੋਈ ਕਾਰਨ ਵੀ ਦਰਜ ਨਹੀਂ ਕੀਤਾ ਸੀ। ਜਸਟਿਸ ਸੇਠਨਾ ਨੇ ਕਿਹਾ ਕਿ ਮੇਰੇ ਵਿਚਾਰ ’ਚ ਇਹ ਇਕ ਗੁਪਤ ਹੁਕਮ ਹੈ, ਜਿਸ ’ਚ ਦਿਮਾਗ ਦੀ ਵਰਤੋਂ ਦੀ ਘਾਟ ਹੈ। 

ਹਾਈ ਕੋਰਟ ਨੇ ਕਿਹਾ ਕਿ ਜ਼ਮਾਨਤੀ ਅਪਰਾਧ ਦੇ ਮਾਮਲੇ ’ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਨਾਲ ਅਦਾਕਾਰ ਨੂੰ ਪੱਖਪਾਤ ਹੋਵੇਗਾ। ਇਸ ਨੇ ਅੱਗੇ ਕਿਹਾ ਕਿ ਮੈਜਿਸਟਰੇਟ ਨੇ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿਤਾ ਕਿ ਅਦਾਕਾਰ ਦਾ ਵਕੀਲ ਅਦਾਲਤ ’ਚ ਮੌਜੂਦ ਸੀ। 

ਰਾਮਪਾਲ ਨੇ ਮੈਜਿਸਟ੍ਰੇਟ ਦੀ ਅਦਾਲਤ ਦੇ ਦਸੰਬਰ 2019 ਦੇ ਹੁਕਮ ਨੂੰ ਵੀ ਚੁਨੌਤੀ ਦਿਤੀ ਸੀ ਜਿਸ ’ਚ ਉਸ ਨੂੰ ਇਸ ਮਾਮਲੇ ’ਚ ਨੋਟਿਸ ਜਾਰੀ ਕੀਤਾ ਗਿਆ ਸੀ। ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 16 ਜੂਨ ਨੂੰ ਤੈਅ ਕੀਤੀ ਹੈ। 

ਰਾਮਪਾਲ ਦੇ ਵਕੀਲ ਸਵਪਨਿਲ ਅੰਬੂਰੇ ਨੇ ਅਦਾਲਤ ’ਚ ਦਲੀਲ ਦਿਤੀ ਕਿ ਦਸੰਬਰ 2019 (ਨੋਟਿਸ ਜਾਰੀ ਕਰਨਾ) ਅਤੇ ਅਪ੍ਰੈਲ 2025 (ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨਾ) ਦੇ ਮੈਜਿਸਟਰੇਟ ਦੇ ਹੁਕਮ ਗਲਤ ਅਤੇ ਮਨਮਰਜ਼ੀ ਵਾਲੇ ਸਨ। ਵਿੱਤੀ ਸਾਲ 2016-17 ਲਈ ਟੈਕਸ ਦੀ ਪੂਰੀ ਰਕਮ ਦਾ ਭੁਗਤਾਨ ਦੇਰੀ ਨਾਲ ਕੀਤਾ ਗਿਆ ਸੀ। ਅੰਬੂਰੇ ਨੇ ਹਾਈ ਕੋਰਟ ਨੂੰ ਦਸਿਆ ਕਿ ਵਿਭਾਗ ਨੇ ਅਪਣੀ ਸ਼ਿਕਾਇਤ ’ਚ ਟੈਕਸ ਚੋਰੀ ਨਹੀਂ ਕੀਤੀ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਅਦਾਲਤ ਵਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਉਲੰਘਣਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਅਦਾਲਤਾਂ ਨੂੰ ਅਜਿਹੇ ਮਾਮਲਿਆਂ ’ਚ ਵਾਰੰਟ ਜਾਰੀ ਕਰਨ ਦਾ ਸਹਾਰਾ ਨਹੀਂ ਲੈਣਾ ਚਾਹੀਦਾ।

 (For more news apart from Non-bailable warrant issued against actor Arjun Rampal cancelled News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement