
ਕੰਗਨਾ ਨੇ ਟਵੀਟ ਕਰ ਕੇ ਆਪਣੇ ਲਈ ਇਕ ਨਵੀਂ ਮੁਸੀਬਤ ਲਈ ਹੈ ਸਹੇੜ
ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਤੁਕੇ ਬਿਆਨਾਂ ਕਾਰਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਹੈ। ਅਜਿਹੇ 'ਚ ਹੁਣ ਕੰਗਨਾ ਰਣੌਤ ਨੇ ਇਕ ਵਾਰ ਫਿਰ ਖੇਤੀ ਬਿੱਲਾਂ ਖ਼ਿਲਾਫ਼ ਵਿਰੋਧ ਕਰਨ ਵਾਲਿਆਂ ਨੂੰ 'ਅੱਤਵਾਦੀ' ਕਹਿ ਕੇ ਵਿਵਾਦਿਤ ਬਿਆਨ ਦਿੱਤਾ ਹੈ। ਮੋਦੀ ਸਰਕਾਰ ਦੇ ਹੱਕ 'ਚ ਬੋਲਦਿਆਂ ਬਾਲੀਵੁੱਡ ਅਦਾਕਾਰਾ ਦੇਸ਼ ਭਰ ਦੇ ਕਿਸਾਨਾਂ ਦੇ ਖ਼ਿਲਾਫ਼ ਬੋਲਣ ਲੱਗਿਆਂ ਆਪਣੀ ਮਰਿਆਦਾ ਭੁੱਲ ਬੈਠੀ।
File Photo
ਅਦਾਕਾਰਾ ਕੰਗਨਾ ਰਣੌਤ ਨੇ ਟਵੀਟ ਕਰਦਿਆਂ ਲਿਖਿਆ, 'ਪ੍ਰਧਾਨ ਮੰਤਰੀ ਜੀ ਕੋਈ ਸੌਂ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜਿਸ ਨੂੰ ਗਲਤਫਹਿਮੀ ਹੋਵੇ ਉਸ ਨੂੰ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾਸਮਝਣ ਦੀ ਐਕਟਿੰਗ ਕਰੇ ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ? ਇਹ ਓਹੀ ਅੱਤਵਾਦੀ ਹਨ। CAA ਨਾਲ ਇਕ ਵੀ ਇਨਸਾਨ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂਨ ਦੀਆਂ ਨਦੀਆਂ ਵਹਾਅ ਦਿੱਤੀਆਂ।
Kangana Ranaut
'ਕੰਗਨਾ ਰਣੌਤ ਦਾ ਇਹ ਟਵੀਟ ਉਸ ਸਮੇਂ ਆਇਆ ਜਦੋਂ ਕਈ ਕਲਾਕਾਰ ਕਿਸਾਨਾਂ ਦੇ ਹੱਕ 'ਚ ਡਟੇ ਹੋਏ ਹਨ। ਅਜਿਹੇ 'ਚ ਬਾਲੀਵੁੱਡ ਅਦਾਕਾਰਾ ਨੇ ਸ਼ਾਇਦ ਬਿਨ੍ਹਾਂ ਸੋਚੇ ਸਮਝੇ ਮੋਦੀ ਸਰਕਾਰ ਲਈ ਆਪਣੀ ਹਮਾਇਤ ਜਤਾਉਣ ਲਈ ਇਹ ਬਿਆਨ ਦੇ ਦਿੱਤਾ। ਕੰਗਨਾ ਰਣੌਤ ਨੇ ਇਹ ਵਿਵਾਦਿਤ ਟਵੀਟ ਕਰ ਕੇ ਆਪਣੇ ਲਈ ਇਕ ਨਵੀਂ ਮੁਸੀਬਤ ਸਹੇੜ ਲਈ ਹੈ।