ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ‘2.0’ ਨੂੰ ਮਿਲਿਆ ਯੂ.ਏ ਸਰਟੀਫਿਕੇਟ
Published : Nov 21, 2018, 3:10 pm IST
Updated : Nov 21, 2018, 3:10 pm IST
SHARE ARTICLE
2.0 Movie
2.0 Movie

ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਸਿਨੇਮਾ ਘਰਾਂ ਵਿਚ.....

ਨਵੀਂ ਦਿੱਲੀ (ਭਾਸ਼ਾ): ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਸਿਨੇਮਾ ਘਰਾਂ ਵਿਚ 29 ਨਵੰਬਰ ਨੂੰ ਰਿਲੀਜ਼ ਹੋਵੇਗੀ। ਕਈ ਵਾਰ ਫਿਲਮ ਦੀ ਰਿਲੀਜ਼ ਤਾਰੀਖ ਵਿਚ ਬਦਲਾਵ ਹੋ ਚੁੱਕਿਆ ਹੈ। ‘2.0’ ਨੂੰ ਸੈਂਸਰ ਬੋਰਡ ਨੇ U/A ਸਰਟੀਫਿਕੇਟ ਦਿਤਾ ਹੈ। ਤਕਰੀਬਨ 600 ਕਰੋੜ ਰੁਪਏ ਵਿਚ ਬਣੀ ਇਹ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੈ। ਇਸ ਵਿਚ ਅਕਸ਼ੈ ਕੁਮਾਰ ਵਿਲੇਨ ਦਾ ਕਿਰਦਾਰ ਨਿਭਾਉਦੇਂ ਨਜ਼ਰ ਆਉਣਗੇ। ਉਹ ਕਰੋਮੈਨ ਅੰਦਾਜ਼ ਵਿਚ ਦਿਖਾਈ ਦੇਣਗੇ। ਇਹ ਅੰਦਾਜ਼ ਪਾਉਣ ਲਈ ਉਨ੍ਹਾਂ ਨੇ ਭਾਰੀ ਮੈਕਅਪ ਕੀਤਾ ਹੈ।

2.0 Movie2.0 Movie

ਅਕਸ਼ੈ ਇਸ ਫਿਲਮ ਵਿਚ ਬਿਲਕੁੱਲ ਪਹਿਚਾਣ ਵਿਚ ਨਹੀਂ ਆ ਰਹੇ ਅਤੇ ਕਿਸੇ ਡਰਾਵਨੇ ਬੁੱਤ ਦੀ ਤਰ੍ਹਾਂ ਦਿਖ ਰਹੇ ਹਨ। ‘2.0’ ਨਾਲ ਅਕਸ਼ੈ ਕੁਮਾਰ ਸਾਊਥ ਫਿਲਮਾਂ ਵਿਚ ਡੈਬਿਊ ਕਰ ਰਹੇ ਹਨ। ਫਿਲਮ ਦੀ ਸਭ ਤੋਂ ਖਾਸ ਗੱਲ ਇਸ ਦਾ VFX ਕੰਮ ਹੈ। ਜੋ ਕਿ ਸ਼ਾਨਦਾਰ ਬਣਿਆ ਹੋਇਆ ਹੈ। ਵੀ.ਐੱਫ.ਐੱਕਸ ਦੀ ਵਜ੍ਹਾ ਨਾਲ ਹੀ ਕਈ ਵਾਰ ਫਿਲਮ ਦੀ ਰਿਲੀਜ਼ ਤਰੀਖ ਵਿਚ ਬਦਲਾਵ ਕੀਤਾ ਗਿਆ। ਵੀ.ਐੱਫ.ਐੱਕਸ ਵਿਚ ਹਾਲੀਵੁੱਡ ਮਿਆਰ ਦੀ ਗੁਣਵੱਤਾ ਦੇਖਣ ਨੂੰ ਮਿਲਦੀ ਹੈ। ਵੀ.ਐੱਫ.ਐੱਕਸ ਦਾ ਕੰਮ ਐੱਕਸ-ਮੈਨ ਅਤੇ ਮਾਰਵਲ ਦੀ ਸੀਰੀਜ਼ ਦੀ ਯਾਦ ਦਿਵਾਉਂਦਾ ਹੈ।

2.0 Movie2.0 Movie

ਇਸ ਨੂੰ 3ਡੀ ਅਤੇ 2ਡੀ ਵਿਚ ਰਿਲੀਜ਼ ਕੀਤਾ ਜਾਵੇਗਾ। ਅਕਸ਼ੈ ਕੁਮਾਰ ਨੇ ਅਪਣੇ ਆਪ ਖੁਲਾਸਾ ਕੀਤਾ ਹੈ ਕਿ ਮੈਕਰਸ ਨੇ ਵੀ.ਐਫ.ਐੱਕਸ ਉਤੇ 544 ਕਰੋੜ ਰੁਪਏ ਖਰਚ ਕੀਤੇ ਹਨ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਵਿਚ ਬਣੀ ਕਿਸੇ ਫਿਲਮ ਦੇ ਵੀ.ਐਫ.ਐੱਕਸ ਉਤੇ ਇੰਨ੍ਹਾਂ ਭਾਰੀ ਖਰਚ ਕੀਤਾ ਗਿਆ ਹੋਵੇ।  ‘2.0’ ਦੇ ਵੀ.ਐਫ.ਐੱਕਸ ਹੋਸ਼ ਉਡਾਣ ਵਾਲੇ ਹਨ। ‘2.0’ ਦੀ ਮਿਆਦ 148 ਮਿੰਟ ਹੈ। ਇਹ 2 ਘੰਟੇ ਅਤੇ 28 ਮਿੰਟ ਦੀ ਫਿਲਮ ਹੈ। ਫਿਲਮ ‘2.0’ ਉਤੇ ਡਾਇਰੈਕਟਰ ਐੱਸ ਸ਼ੰਕਰ ਨੇ 2 ਸਾਲ ਤੱਕ ਮਿਹਤ ਕੀਤੀ ਹੈ। ‘2.0’ ਨੂੰ ਤਮਿਲ ਅਤੇ ਹਿੰਦੀ ਵਿਚ ਰਿਲੀਜ਼ ਕੀਤਾ ਜਾਵੇਗਾ ਅਤੇ 13 ਦੂਜੀਆਂ ਭਾਸ਼ਾਵਾਂ ਵਿਚ ਡਬ ਕੀਤੀ ਜਾਵੇਗੀ।

Akshay KumarAkshay Kumar

ਦੱਸ ਦਈਏ ਕਿ ‘2.0’  ਰਜਨੀਕਾਂਤ ਦੀ ਤਮਿਲ ਫਿਲਮ ਐਥਰਿਨ/ਰੋਬੋਟ ਦਾ ਸੀਕਵਲ ਹੈ। ਪਿਛਲੀ ਫਿਲਮ ਵਿਚ ਵੀ ਰਜਨੀਕਾਂਤ ਨੇ ਰੋਬੋਟ ਦਾ ਕਿਰਦਾਰ ਨਿਭਾਇਆ ਸੀ।  ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਕਾਫ਼ੀ ਨਵਾਂ ਅੰਦਾਜ਼ ਦਿਤਾ ਗਿਆ ਹੈ। ਫਿਲਮ ਦਾ ਪਹਿਲਾ ਭਾਗ ਕਾਫ਼ੀ ਮਸ਼ਹੂਰ ਹੋਇਆ ਸੀ। ਇਸ ਵਾਰ ‘2.0’ ਵਿਚ ਐਮੀ ਜੈਕਸ਼ਨ ਵੀ ਨਜ਼ਰ ਆਉਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement