
ਆਮਿਰ ਖਾਨ ਨੇ 'ਮਹਾਭਾਰਤ' ਕਰਨ ਲਈ ਰਾਕੇਸ਼ ਸ਼ਰਮਾ ਦੀ ਬਾਇਓਪਿਕ ਫਿਲਮ 'ਸੈਲਿਊਟ' ਛੱਡ ਦਿੱਤੀ
ਬਾਲੀਵੁਡ ਦੇ ਮਿਸਟਰ ਪਰਫੈਕਸ਼ਨਿਸਟ ਅਦਾਕਾਰ ਆਮਿਰ ਖਾਨ 'ਠੱਗਸ ਆਫ ਹਿੰਦੁਸਤਾਨ' ਕਰਨ ਤੋਂ ਬਾਅਦ ਬਾਲੀਵੁੱਡ ਇਤਿਹਾਸ ਦੀ ਸਭ ਤੋਂ ਵੱਡੀ ਫਿਲਮ ਕਰਨ ਜਾ ਰਹੇ ਹਨ। ਭਾਰਤ ਦੇ ਸਭ ਤੋਂ ਮਹਾਨ ਗ੍ਰੰਥ 'ਮਹਾਭਾਰਤ' 'ਤੇ ਫਿਲਮ ਬਣਾਈ ਜਾ ਰਹੀ ਹੈ | ਇਸ ਮੇਗਾ ਬਜਟ ਫਿਲਮ ਸੀਰੀਜ਼ 'ਚ ਆਮਿਰ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਮਹਾਭਾਰਤ' ਦੀ ਸੀਰੀਜ਼ ਲਈ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਜਟ ਹੋਵੇਗਾ।
ਆਮਿਰ ਖਾਨ ਨੇ 'ਮਹਾਭਾਰਤ' ਕਰਨ ਲਈ ਰਾਕੇਸ਼ ਸ਼ਰਮਾ ਦੀ ਬਾਇਓਪਿਕ ਫਿਲਮ 'ਸੈਲਿਊਟ' ਛੱਡ ਦਿੱਤੀ, ਜਿਸ ਤੋਂ ਬਾਅਦ ਇਹ ਫਿਲਮ ਸ਼ਾਹਰੁਖ ਨੂੰ ਆਫਰ ਕੀਤੀ ਗਈ ਤੇ ਹੁਣ ਉਹ ਇਸ ਦੀਆਂ ਤਿਆਰੀਆਂ 'ਚ ਜੁੱਟ ਗਏ ਹਨ। ਆਮਿਰ ਦੇ ਮਨਾ ਕਰਨ ਤੋਂ ਬਾਅਦ ਰਾਕੇਸ਼ ਸ਼ਰਮਾ ਦੀ ਬਾਇਓਪਿਕ 'ਤੇ ਸੰਕਟ ਦੇ ਬੱਦਲ ਮਡਰਾਉਣ/ਛਾਉਣ ਲੱਗੇ ਸਨ। ਆਮਿਰ ਖਾਨ ਵੀ ਚਾਹੁੰਦੇ ਸਨ ਕਿ ਇਸ ਫਿਲਮ ਨੂੰ ਕੋਈ ਅਜਿਹਾ ਐਕਟਕ ਕਰੇ, ਜੋ ਫਿਲਮ ਨਾਲ ਪੂਰਾ ਨਿਆ ਕਰ ਸਕੇ।
ਆਮਿਰ ਨੇ ਫਿਲਮ ਨੂੰ ਲੈ ਕੇ ਇੱਛਾ ਜਤਾਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰਿਸਰਚ/ਖੋਜ ਵੀ ਕੀਤੀ ਸੀ | ਜਿਸ ਕਰਕੇ ਆਮਿਰ ਖਾਨ ਵੱਲੋਂ ਸ਼ਾਹਰੁਖ ਖਾਨ ਨੂੰ ਫੋਨ ਕਰਕੇ ਬੇਨਤੀ ਕਰਨ ਤੋਂ ਬਾਅਦ ਹੀ ਫਿਲਮ ਦੀ ਕਹਾਣੀ ਸੁਣਾਈ ਗਈ | ਸ਼ਾਹਰੁਖ ਨੂੰ ਫ਼ਿਲਮ ਦੀ ਕਹਾਣੀ ਬਹੁਤ ਪਸੰਦ ਆਈ ਤੇ ਹੁਣ ਸ਼ਾਹਰੁਖ ਨੇ ਰਾਕੇਸ਼ ਸ਼ਰਮਾ ਨਾਲ ਜੁੜੀ ਜਾਣਕਾਰੀ ਲਈ ਆਮਿਰ ਖਾਨ ਤੋਂ ਇਸ ਫਿਲਮ ਲਈ ਮਦਦ ਮੰਗੀ ਹੈ |