
ਪਰ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਰੋਕ ਲਗਾਉਂਦਿਆਂ ਮਿਲਿੰਦ ਤੇ ਅੰਕਿਤਾ ਨੇ ਵਿਆਹ ਕਰਵਾ ਲਿਆ ਹੈ।
ਫੈਸ਼ਨ ਅਤੇ ਕਲਾ ਜਗਤ ਦਾ ਮਸ਼ਹੂਰ ਚਿਹਰਾ ਮਾਡਲ ਅਤੇ ਅਦਾਕਾਰ ਮਿਲਿੰਦ ਸੋਮਨ ਆਖਿਰਕਾਰ ਪ੍ਰੇਮਿਕਾ ਅੰਕਿਤਾ ਕੰਵਰ ਦੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਦੋਹਾਂ ਨੇ ਬੀਤੀ ਰਾਤ ਯਾਨੀ ਐਤਵਾਰ ਨੂੰ ਵਿਆਹ ਕਰਵਾ ਲਿਆ । ਵਿਆਹ ਤੋਂ ਪਹਿਲਾਂ ਸਵੇਰੇ ਦੋਹਾਂ ਦੀ ਹਲਦੀ ਅਤੇ ਸ਼ਗਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਥੇ ਦੋਹੇਂ ਹੀ ਪੀਲੇ ਰੰਗ ਦੇ ਪਹਿਰਾਵੇ 'ਚ ਬਹੁਤ ਹੀ ਖ਼ੂਬਸੂਰਤ ਸਨ। Milind somen ankitaਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈਆਂ ।ਵਿਆਹ 'ਚ ਅੰਕਿਤਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ ਤੇ ਇਸ ਦੌਰਾਨ ਉਹ ਕ੍ਰੀਮ ਤੇ ਸੁਨਹਿਰੀ ਰੰਗ ਦੀ ਪ੍ਰੰਪਰਿਕ ਸਾੜ੍ਹੀ 'ਚ ਨਜ਼ਰ ਆਈ, ਉਥੇ ਮਿਲਿੰਦ ਵੀ ਮੈਚਿੰਗ ਸ਼ੇਰਵਾਨੀ 'ਚ ਦਿਖਾਈ ਦਿਤੇ।
Milind somen ankitaਇਸ ਤੋਂ ਬਾਅਦ ਦੋਹਾਂ ਦੇ ਸੰਗੀਤ ਸੈਰੇਮਨੀ ਦੌਰਾਨ ਮਿਲਿੰਦ ਅਤੇ ਅੰਕਿਤਾ ਦਾ ਰੋਮਾਂਟਿਕ ਅੰਦਾਜ਼ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਕਾਫੀ ਜਗ੍ਹਾ ਬਣਾਈ । ਜਿਥੇ ਮਿਲਿੰਦ ਨੇ ਅੰਕਿਤਾ ਨਾਲ ਮਸ਼ਹੂਰ ਬਾਲੀਵੁੱਡ ਗੀਤ 'ਤੇਰੇ ਵਾਸਤੇ ਮੇਰਾ ਇਸ਼ਕ ਸੂਫੀਆਨਾ' ਗੀਤ 'ਤੇ ਡਾਂਸ ਕੀਤਾ। ਸੰਗੀਤ ਸੈਰੇਮਨੀ 'ਚ ਅੰਕਿਤਾ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਸੀ, ਉੱਥੇ ਹੀ ਮਿਲਿੰਦ ਨੀਲੇ ਰੰਗ ਦੇ ਕੁੜਤੇ 'ਚ ਕਾਫੀ ਹੈਂਡਸਮ ਲੱਗ ਰਹੇ ਸਨ ।
Milind somen ankitaਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅੰਕਿਤਾ ਤੇ ਮਿਲਿੰਦ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਰੋਕ ਲਗਾਉਂਦਿਆਂ ਮਿਲਿੰਦ ਤੇ ਅੰਕਿਤਾ ਨੇ ਵਿਆਹ ਕਰਵਾ ਲਿਆ ਹੈ।
Milind somen ankita ਦੋਵਾਂ ਦੇ ਵਿਆਹ 'ਚ ਉਨ੍ਹਾਂ ਦੇ ਘਰਵਾਲੇ ਤੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ। ਦੋਵਾਂ ਨੇ ਆਸਾਮ ਤੇ ਮਹਾਰਾਸ਼ਟਰ ਦੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਦੋਵਾਂ ਵਲੋਂ ਭਾਵੇਂ ਹੀ ਆਪਣੇ ਵਿਆਹ ਨੂੰ ਲੈ ਕੇ ਕੁਝ ਵੀ ਨਾ ਕਿਹਾ ਗਿਆ ਹੋਵੇ ਪਰ ਇਹ ਤਸਵੀਰਾਂ ਦੋਵਾਂ ਦੇ ਵਿਆਹ ਦਾ ਸਬੂਤ ਹਨ।
Milind somen ankitaਜ਼ਿਕਰਯੋਗ ਹੈ ਕਿ ਮਿਲਿੰਦ ਨੇ ਇਕ ਇੰਟਰਵਿਊ 'ਚ ਆਪਣੀ ਅੰਕਿਤਾ ਨਾਲ ਹੋਈ ਪਹਿਲੀ ਮੁਲਾਕਾਤ ਬਾਰੇ ਦੱਸਿਆ ਸੀ, ਜਿਥੇ ਉਨ੍ਹਾਂ ਕਿਹਾ ਸੀ ਕਿ 'ਮੈਂ ਉਸ ਨੂੰ ਇਕ ਨਾਈਟ ਕਲੱਬ 'ਚ ਮਿਲਿਆ ਸੀ। ਮੈਂ ਕਦੇ ਨਾਈਟ ਕਲੱਬ ਨਹੀਂ ਜਾਂਦਾ, ਸ਼ਾਇਦ ਮੈਂ ਇਸੇ ਲਈ ਉਥੇ ਗਿਆ ਸੀ ਕਿ ਮੈਂ ਸ਼ਾਇਦ ਅੰਕਿਤ ਨੂੰ ਮਿਲਣਾ ਸੀ। ਇਹ ਵੀ ਦਸ ਦਈਏ ਕਿ ਦੋਹਾਂ ਦੀ ਉਮਰ 'ਚ 25ਸਾਲ ਦਾ ਅੰਤਰ ਹੈ। ਸਾਡੇ ਵਲੋਂ ਵੀ ਇਸ ਨਵੇਂ ਵਿਆਹੇ ਜੋੜੇ ਨੂੰ ਵਿਆਹ ਦੀ ਢੇਰ ਸਾਰੀ ਮੁਬਾਰਕਬਾਦ।
Milind somen ankita