
ਰਿਸੈਪਸ਼ਨ ਪਾਰਟੀ 'ਚ ਜਿਥੇ ਸੈਫ਼ ਦੀ ਬੇਟੀ ਨੇ ਮਹਿਫ਼ਿਲ ਲੁੱਟੀ ਉਥੇ ਹੀ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਵੀ
ਬਹੁਤ ਜਲਦੀ ਬਾਲੀਵੁਡ 'ਚ ਐਂਟਰੀ ਕਰਨ ਜਾ ਰਹੀ ਨਵਾਬ ਸੈਫ਼ ਅਲੀ ਖਾਨ ਤੇ ਉਨ੍ਹਾਂ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖ਼ਾਨ ਅੱਜ ਕੱਲ ਕਾਫੀ ਚਰਚਾ ਵਿਚ ਹੈ। ਜਿਥੇ ਬੀਤੇ ਦਿਨ ਉਹ ਮਾਂ ਦੇ ਨਾਲ ਟ੍ਰੈਡੀਸ਼ਨਲ ਲੁੱਕ 'ਚ ਫੋਟੋਸ਼ੂਟ ਕਰਵਾਉਣ ਤੋਂ ਬਾਅਦ ਚਰਚਾ ਵਿਚ ਆਈ ਸੀ ਉਥੇ ਹੀ ਹੁਣ ਸਾਰਾ ਦੀ ਇੱਕ ਡਾਂਸਿੰਗ ਵੀਡੀਓ ਵਾਇਰਲ ਹੋ ਰਹੀ ਹੈ ਜਿਥੇ ਉਸ ਨੇ 'ਸਾਤ ਸਮੁੰਦਰ ਪਾਰ...' ਗੀਤ 'ਤੇ ਖੂਬ ਡਾਂਸ ਕੀਤਾ ਹੈ । ਉਸ ਦੇ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ ਸ਼ਨੀਵਾਰ ਰਾਤ ਦੀ ਇਕ ਵੈਡਿੰਗ ਰਿਸੇਪਸ਼ਨ ਦੀ ਹੈ। ਦਸ ਦਈਏ ਕਿ ਇਸ ਦੌਰਾਨ ਸਾਰਾ ਅਲੀ ਖਾਨ ਨੇ ਚਿੱਟੇ ਰੰਗ ਦੀ ਸਾੜ੍ਹੀ ਪਾਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਦੇ ਆਪਣੇ ਠੁਮਕਿਆਂ ਨਾਲ ਮੌਜ਼ੂਦਾਂ ਲੋਕਾਂ ਦਾ ਕਾਫੀ ਮਨੋਰੰਜਨ ਕੀਤਾ।Shweta sara aliਦੱਸ ਦਈਏ ਕਿ ਇਸ ਰਿਸੈਪਸ਼ਨ ਪਾਰਟੀ 'ਚ ਜਿਥੇ ਸੈਫ਼ ਦੀ ਬੇਟੀ ਨੇ ਮਹਿਫ਼ਿਲ ਲੁੱਟੀ ਉਥੇ ਹੀ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਵੀ ਮੌਜੂਦ ਸੀ ਜਿਸ ਨੇ ਫਿਲਮ 'ਸ਼ਾਦੀ ਮੇਂ ਜ਼ਰੂਰ ਆਨਾ' ਦੇ ਮਸ਼ਹੂਰ ਗੀਤ 'ਪੱਲੂ ਲਟਕੇ...' 'ਤੇ ਖੂਬ ਡਾਂਸ ਕੀਤਾ । ਇਥੇ ਸ਼ਵੇਤਾ ਵੀ ਸਾਰਾ ਵਾਂਗ ਹੀ ਸਾੜ੍ਹੀ ਪਹਿਨੀ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਆਪਣੇ ਲੱਕ ਦੇ ਹੁਲਾਰਿਆਂ ਨਾਲ ਲੋਕਾਂ ਦਾ ਦਿਲ ਜਿੱਤ ਰਹੀ ਹੈ। ਇਹ ਵੀਡੀਓ ਫੈਸ਼ਨ ਡਿਜ਼ਾਈਨਰ ਸੰਦੀਪ ਖੋਸਲਾ ਦੀ ਭਤੀਜੀ ਸੌਦਾਮਿਨੀ ਮੱਟੂ ਦੇ ਵੈਡਿੰਗ ਰਿਸੇਪਸ਼ਨ ਦੀ ਹੈ। ਇਸ ਪਾਰਟੀ 'ਚ ਹੋਰ ਵੀ ਕਈ ਸਿਤਾਰੇ ਮੌਜ਼ੂਦ ਸਨ। ਸ਼ਵੇਤਾ ਬੱਚਨ ਤੋਂ ਇਲਾਵਾ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਦੇ ਇਲਾਵਾ ਫਿਲਮਕਾਰ ਕਰਨ ਜੌਹਰ ਨੇ ਰਿਸੇਪਸ਼ਨ 'ਚ ਜ਼ਬਰਦਸਤ ਡਾਂਸ ਕੀਤਾ ਸੀ।
Shweta sara aliਦੱਸਣ ਯੋਗ ਹੈ ਕਿ ਸਾਰਾ ਦੀ ਗਿਣਤੀ ਬਾਲੀਵੁੱਡ ਦੇ ਮੋਸਟ ਸਟਾਈਲਿਸ਼ ਤੇ ਮਸ਼ਹੂਰ ਸਟਾਰ ਕਿੱਡਜ਼ 'ਚ ਹੁੰਦੀ ਹੈ। ਸਾਰਾ ਨੂੰ ਹਮੇਸ਼ਾ ਹੀ ਕਿਸੇ ਨਾ ਕਿਸੇ ਈਵੈਂਟ 'ਚ ਦੇਖਿਆ ਜਾਂਦਾ ਹੈ ਅਤੇ ਸਾਰਾ ਅਲੀ ਖਾਨ ਜਲਦ ਹੀ ਫਿਲਮ 'ਕੇਦਾਰਨਾਥ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜੋ ਕਿ ਸਾਲ ਦੇ ਅੰਤ ਤੱਕ ਰਿਲੀਜ਼ ,ਹੋ ਜਾਵੇਗੀ। ਫੈਨਜ਼ ਨੂੰ ਸਾਰਾ ਨੂੰ ਵੱਡੀ ਸਕ੍ਰੀਨ 'ਤੇ ਦੇਖਣ ਲਈ ਕਾਫੀ ਇੰਤਜ਼ਾਰ ਕਰਨਾ ਪਵੇਗਾ ਪਰ ਜਦੋਂ ਤੁਸੀਂ ਸਾਰਾ ਨੂੰ ਵੱਡੀ ਸਕ੍ਰੀਨ 'ਤੇ ਦੇਖੋਗੇ ਤਾਂ ਉਸ ਦੀ ਅਦਾਵਾਂ 'ਤੇ ਕਾਇਲ ਹੋ ਜਾਵੋਗੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ ਸਾਰਾ ਅਤੇ ਅੰਮ੍ਰਿਤਾ ਨੇ ਇਕ ਫੋਟੋਸ਼ੂਟ ਕਰਵਾਇਆ ਸੀ ਜਿਥੇ ਉਹ ਟ੍ਰੈਡੀਸ਼ਨਲ ਲੁਕ ਦੇ ਵਿਚ ਬੇਹੱਦ ਖੂਬਸੂਰਤ ਲਗ ਰਹੀ ਸੀ।
Shweta sara ali
Shweta sara ali