
ਅਦਾਕਾਰ ਮਾਇਕ ਮਾਇਰਸ ਦੇ ਕਿਰਦਾਰ ਦੇ ਬੋਨੇ ਕਦ ਦੇ ਕਲੋਨ ਦੀ ਭੂਮਿਕਾ ਨਿਭਾਈ
ਆਸਟਿਨ ਪਾਵਰਸ ਦੀ ਸੀਰੀਜ਼ ਵਿਚ 'ਮਿਨੀ ਮੀ' ਦਾ ਕਿਰਦਾਰ ਨਿਭਾਉਣ ਵਾਲੇ ਅਮਰੀਕੀ ਅਦਾਕਾਰ ਵਰਨ ਟ੍ਰਾਇਰ ਦਾ 49 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਸੂਤਰਾਂ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ 'ਚ ਟ੍ਰਾਇਰ ਨੂੰ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੁਕਰਵਾਰ ਨੂੰ ਇਕ ਬਿਆਨ ਸਾਂਝਾ ਕੀਤਾ ਗਿਆ। ਇਸ ਬਿਆਨ 'ਚ ਕਿਹਾ ਗਿਆ ਕਿ ਵਰਨ ਦੂਜਿਆ ਦਾ ਖਿਆਲ ਰੱਖਣ ਵਾਲੇ ਸ਼ਖਸ ਹਨ। ਉਹ ਸਭ ਦੇ ਚਿਹਰੇ 'ਤੇ ਖੁਸ਼ੀ ਲਿਆਉਣਾ, ਸਭ ਨੂੰ ਖੁਸ਼ ਰੱਖਣਾ ਅਤੇ ਹਸਾਉਣਾ ਚਾਹੁੰਦੇ ਸਨ। austin troyerਕਿਸੇ ਲੋੜਵੰਦ ਦੀ ਹਰ ਸੰਭਵ ਸਹਾਇਤਾ ਕਰਦੇ ਸਨ। ਬਿਆਨ 'ਚ ਇਹ ਵੀ ਕਿਹਾ ਗਿਆ ਹੈ ਕਿ ਦਿਹਾਂਤ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਪਿਆ ਸੀ। ਦਸ ਦਈਏ ਕਿ ਆਪਣੀ ਨਿੱਜੀ ਜ਼ਿੰਦਗੀ 'ਚ ਉਹ ਇਕ ਯੋਧਾ ਦੀ ਤਰ੍ਹਾਂ ਰਹੇ ਸਨ।ਅਪ੍ਰੈਲ 2017 'ਚ ਟ੍ਰਾਇਰ ਨੇ ਫੇਸਬੁੱਕ 'ਤੇ ਇਹ ਐਲਾਨ ਕੀਤਾ ਸੀ ਕਿ ਉਹ ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇਲਾਜ ਕਰਵਾ ਰਹੇ ਹਨ, ਜਿਸਦਾ ਸਾਹਮਣੇ ਉਹ ਬੀਤੇ ਸਮੇਂ 'ਚ ਕਰ ਚੁੱਕੇ ਸਨ। ਫਿਲਹਾਲ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਟ੍ਰਾਇਰ ਲਾਸ ਏਂਜਲਸ 'ਚ ਰਹਿੰਦਾ ਸੀ।
austin troyerਟ੍ਰਾਇਰ ਕਰੀਬ 58 ਫਿਲਮਾਂ ਅਤੇ ਟੀ. ਵੀ. ਸ਼ੋਅ 'ਚ ਕੰਮ ਕਰ ਚੁੱਕੇ ਸਨ ਪਰ 'ਆਸਟਿਨ ਪਾਵਰਜ਼' ਦੀ ਸੀਰੀਜ਼ ਨੇ ਟ੍ਰਾਇਰ ਨੂੰ ਖਾਸ ਪਛਾਣ ਦਿੱਤੀ ਸੀ। ਇਸ ਤੋਂ ਇਲਾਵਾ ਟ੍ਰਾਇਰ ਸਾਲ 2001 'ਚ 'ਹੈਰੀ ਪੌਟਰ' 'ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਟ੍ਰਾਇਰ ਨੇ ਦਿ ਸਪਾਈ ਹੂ ਸ਼ੈਗਸ਼ ਮੀ' ਔਸਟਿਨ ਪਾਵਰਸ ਇਨ ਗੋਲਡਮੈਂਬਰ' 'ਚ ਅਦਾਕਾਰ ਮਾਇਕ ਮਾਇਰਸ ਦੇ ਕਿਰਦਾਰ ਦੇ ਬੋਨੇ ਕਦ ਦੇ ਕਲੋਨ ਦੀ ਭੂਮਿਕਾ ਨਿਭਾਈ। ਮਾਇਰਸ ਨੇ ਵੀ ਟ੍ਰਾਇਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਬਹੁਤ ਸਹੀ ਜਗ੍ਹਾ ਪਹੁੰਚ ਗਏ ਹੋਣਗੇ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
austin troyer