
ਸੋਨਮ ਕਪੂਰ ਆਪਣੇ ਵਿਆਹ ਤੋਂ ਬਾਅਦ ਫਿਲਮ 'ਵੀਰੇ ਦੀ ਵੈਡਿੰਗ' ਦੇ ਪ੍ਰਮੋਸ਼ਨ 'ਚ ਰੁੱਝ ਗਈ ਸੀ।
ਸੋਨਮ ਕਪੂਰ ਆਪਣੇ ਵਿਆਹ ਤੋਂ ਬਾਅਦ ਫਿਲਮ 'ਵੀਰੇ ਦੀ ਵੈਡਿੰਗ' ਦੇ ਪ੍ਰਮੋਸ਼ਨ 'ਚ ਰੁੱਝ ਗਈ ਸੀ। ਇਸੇ ਕਾਰਨ ਉਨ੍ਹਾਂ ਨੂੰ ਹਨੀਮੂਨ ਉਤੇ ਜਾਣ ਦਾ ਮੌਕਾ ਨਹੀਂ ਮਿਲਿਆ ਸੀ ਪਰ ਹੁਣ ਖਬਰ ਆਈ ਹੈ ਸੋਨਮ ਅਤੇ ਆਨੰਦ ਆਹੂਜਾ ਨੇ ਆਪਣੇ ਬਿਜ਼ੀ ਵਕਤ 'ਚੋ ਸਮਾਂ ਕੱਢ ਕੇ ਹਨੀਮੂਨ ਦਾ ਪਲਾਨ ਬਣਾ ਲਿਆ ਹੈ।
Sonam-Anand
ਸਪਾਟਬੋਏ ਦੇ ਅਨੁਸਾਰ, ਸੋਨਮ ਅਤੇ ਆਨੰਦ ਨੇ ਕੁੱਝ ਸਮਾਂ ਗ੍ਰੀਸ ਵਿਚ ਬਿਤਾਉਣ ਦਾ ਫੈਸਲਾ ਲਿਆ ਹੈ ਤੇ ਉਹ ਗ੍ਰੀਸ ਲਈ ਰਵਾਨਾ ਹੋ ਗਏ ਹਨ।
Sonam-Anand
ਸੋਨਮ ਅਤੇ ਆਨੰਦ ਗਰੀਸ ਦੀ ਕੁੱਝ ਖੂਬਸੂਰਤ ਜਗਾਵਾਂ 'ਤੇ ਆਪਣਾ ਰੋਮਾਂਚਕ ਸਮਾਂ ਬਿਤਾਉਣਗੇ।
Sonam-Anand
ਹਾਲ ਹੀ ਵਿਚ ਇਹ ਵੀ ਖਬਰ ਆਈ ਕਿ ਸੋਨਮ ਅਤੇ ਆਨੰਦ ਸੋਮਵਾਰ ਦੀ ਰਾਤ ਡਿਨਰ ਡੇਟ ਦੇ ਦੌਰਾਨ ਵੇਖੇ ਗਏ। ਇਸ ਦੌਰਾਨ ਸੋਨਮ ਜਿਥੇ ਚਿੱਟੀ ਲਾਂਗ ਸ਼ਰਟ ਅਤੇ ਆਲਿਵ ਗਰੀਨ ਪੈਂਟ ਵਿਚ ਦਿਖੀ। ਉਥੇ ਹੀ ਆਨੰਦ ਟੀਸ਼ਰਟ ਅਤੇ ਸ਼ਾਰਟਸ ਵਿਚ ਸਨ।
Sonam-Anand
ਪਹਿਲਾਂ ਇਹ ਵੀ ਖਬਰ ਆਈ ਕਿ ਸੋਨਮ ਅਤੇ ਆਨੰਦ ਨਵੰਬਰ ਜਾਂ ਦਸੰਬਰ ਵਿੱਚ ਆਪਣਾ ਹਨੀਮੂਨ ਵਿਦੇਸ਼ ਵਿਚ ਮਨਾਉਣਗੇ।
Sonam-Anand
ਦਸ ਦਈਏ ਕਿ ਸੋਨਮ ਨੇ ਇਸ ਮਹੀਨੇ ਦੀ 8 ਤਰੀਕ ਨੂੰ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ, ਆਨੰਦ ਅਤੇ ਸੋਨਮ ਪਿਛਲੇ 4 ਸਾਲ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ।