ਪੁਲਿਸ ਨੇ ਲਾਸ਼ ਨੂੰ ਪੋਸਟਮਾਰਟ ਲਈ ਭੇਜਿਆ
ਮੁੰਬਈ: ਅਭਿਨੇਤਾ, ਮਾਡਲ ਅਤੇ ਕਾਸਟਿੰਗ ਕੋਆਰਡੀਨੇਟਰ ਆਦਿਤਿਆ ਸਿੰਘ ਰਾਜਪੂਤ 22 ਮਈ ਦੀ ਦੁਪਹਿਰ ਨੂੰ ਅਪਣੇ ਅੰਧੇਰੀ ਘਰ ਦੇ ਵਾਸ਼ਰੂਮ ਵਿਚ ਮ੍ਰਿਤਕ ਪਾਇਆ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਦੱਸਿਆ ਜਾ ਰਿਹਾ ਹੈ ਕਿ ਇਹ ਨਸ਼ੇ ਦੀ ਓਵਰਡੋਜ਼ ਦਾ ਮਾਮਲਾ ਹੋ ਸਕਦਾ ਹੈ।
ਇਹ ਵੀ ਪੜ੍ਹੋ: ਭਿਵਾਨੀ 'ਚ ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ: ਪੇਕੇ ਪ੍ਰਵਾਰ ਨੇ ਸਹੁਰਿਆਂ 'ਤੇ ਦਾਜ ਮੰਗਣ ਦੇ ਲਗਾਏ ਦੋਸ਼
ਆਦਿਤਿਆ ਸਿੰਘ ਰਾਜਪੂਤ ਨੇ ਮਾਡਲ ਅਤੇ ਐਕਟਰ ਦੇ ਤੌਰ 'ਤੇ ਸ਼ੁਰੂਆਤ ਕੀਤੀ ਸੀ। ਉਹ ਫਿਲਮ ਇੰਡਸਟਰੀ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਸੀ ਅਤੇ ਕਈ ਬ੍ਰਾਂਡਾਂ ਲਈ ਕਈ ਅਦਾਕਾਰਾਂ ਨਾਲ ਕੰਮ ਕਰ ਚੁੱਕਾ ਸੀ। ਉਨ੍ਹਾਂ ਦੀ ਮੌਤ ਨੂੰ ਇੰਡਸਟਰੀ ਲਈ ਵੱਡਾ ਸਦਮਾ ਮੰਨਿਆ ਜਾ ਰਿਹਾ ਹੈ। ਦਿੱਲੀ ਤੋਂ ਆ ਕੇ ਆਦਿਤਿਆ ਨੇ ਮਾਡਲ ਵਜੋਂ ਸ਼ੁਰੂਆਤ ਕੀਤੀ। ਉਹ ਕ੍ਰਾਂਤੀਵੀਰ ਅਤੇ ਮੈਂ ਗਾਂਧੀ ਨੂੰ ਨਹੀਂ ਮਾਰਿਆ ਵਰਗੀਆਂ ਫਿਲਮਾਂ ਦਾ ਹਿੱਸਾ ਸਨ। ਲਗਭਗ 300 ਇਸ਼ਤਿਹਾਰਾਂ 'ਚ ਉਸ ਨੇ ਕੰਮ ਕੀਤਾ ਅਤੇ ਸਪਲਿਟਸਵਿਲਾ 9 ਵਰਗੇ ਰਿਐਲਿਟੀ ਸ਼ੋਅ ਵਿਚ ਹਿੱਸਾ ਲਿਆ। ਇਸ ਤੋਂ ਇਲਾਵਾ ਆਦਿਤਿਆ ਨੇ ਲਵ, ਆਸ਼ਿਕੀ, ਕੋਡ ਰੈੱਡ, ਆਵਾਜ਼ ਸੀਜ਼ਨ 9, ਬੈਡ ਬੁਆਏ ਸੀਜ਼ਨ 4 ਅਤੇ ਹੋਰ ਵਰਗੇ ਟੀਵੀ ਪ੍ਰੋਜੈਕਟ ਕੀਤੇ।
ਇਹ ਵੀ ਪੜ੍ਹੋ: ਭੁਪਿੰਦਰ ਸਿੰਘ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ
ਹਾਲ ਹੀ 'ਚ ਉਹ ਇਕ ਪ੍ਰੋਡਕਸ਼ਨ ਹਾਊਸ ਨਾਲ ਜੁੜੇ ਸਨ। ਉਹ ਮੁੰਬਈ ਗਲੈਮਰ ਸਰਕਟ ਵਿਚ ਪ੍ਰਸਿੱਧ ਸੀ। ਆਦਿਤਿਆ ਸਿੰਘ ਰਾਜਪੂਤ ਨੇ ਕੁਝ ਟੀਵੀ ਸ਼ੋਅ ਅਤੇ ਫਿਲਮਾਂ ਕਰਨ ਤੋਂ ਬਾਅਦ ਆਪਣਾ ਬ੍ਰਾਂਡ ਪੌਪ ਕਲਚਰ ਸ਼ੁਰੂ ਕੀਤਾ। ਉਸਨੇ ਇਸ ਬ੍ਰਾਂਡ ਵਿਚ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕੀਤਾ। ਆਦਿਤਿਆ ਨੇ ਕਈ ਅਦਾਕਾਰਾਂ ਅਤੇ ਅਭਿਨੇਤਰੀਆਂ ਨੂੰ ਵੀ ਲਾਂਚ ਕੀਤਾ ਹੈ।
17 ਸਾਲ ਦੀ ਉਮਰ ਵਿਚ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਆਦਿਤਿਆ ਦਾ ਜਨਮ ਅਤੇ ਪਾਲਣ ਪੋਸ਼ਣ ਦਿੱਲੀ ਵਿਚ ਹੋਇਆ ਸੀ। ਹਾਲਾਂਕਿ ਆਦਿਤਿਆ ਸਿੰਘ ਰਾਜਪੂਤ ਦਾ ਪਰਿਵਾਰ ਉੱਤਰਾਖੰਡ 'ਚ ਰਹਿੰਦਾ ਹੈ ਅਤੇ ਉਸ ਦੇ ਮਾਤਾ-ਪਿਤਾ ਦੇ ਨਾਲ ਉਨ੍ਹਾਂ ਦੀ ਇਕ ਵੱਡੀ ਭੈਣ ਹੈ, ਜੋ ਵਿਆਹ ਤੋਂ ਬਾਅਦ ਅਮਰੀਕਾ ਚਲੀ ਗਈ ਹੈ।