Drug Case: ਜਾਂਚ ਵਿੱਚ ਸਾਹਮਣੇ ਆਇਆ ਦੀਪਿਕਾ ਪਾਦੂਕੋਣ ਦਾ ਨਾਮ ,ਕੰਗਨਾ ਨੇ ਸਾਧਿਆ ਨਿਸ਼ਾਨਾ 
Published : Sep 22, 2020, 11:26 am IST
Updated : Sep 22, 2020, 11:28 am IST
SHARE ARTICLE
 Deepika Padukone
Deepika Padukone

ਜਾਂਚ ਵਿਚ ਹੋ ਸਕਦੇ ਕਈ ਅਹਿਮ ਖੁਲਾਸੇ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਨਾਲ ਜੁੜੇ ਡਰੱਗਸ ਮਾਮਲੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਕੇਸ ਦੀ ਜਾਂਚ ਕਰ ਰਹੀ ਐਨ.ਸੀ.ਬੀ. ਆਪਣੀ ਜਾਂਚ ਦੇ ਦਾਇਰੇ ਨੂੰ ਲਗਾਤਾਰ ਵਧਾ ਰਹੀ ਹੈ। ਜਾਣਕਾਰੀ ਅਨੁਸਾਰ ਹੁਣ ਇਸ ਵਿੱਚ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਦਾ ਨਾਮ ਵੀ ਸਾਹਮਣੇ ਆਇਆ ਹੈ।

Sushant Singh RajputSushant Singh Rajput

ਐਨਸੀਬੀ ਦੇ ਹੱਥ ਇਕ ਵਟਸਐਪ ਚੈਟ ਲੱਗੀ ਹੈ ਜਿਸ ਵਿਚ ਡਰੱਗਸ ਖਰੀਦਣ ਅਤੇ ਵੇਚਣ ਦੀ ਗੱਲ ਕੀਤੀ ਜਾ ਰਹੀ ਹੈ। ਐਨਸੀਬੀ ਨੇ ਮੰਗਲਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੇ ਟੇਲੈਂਟ ਮੈਨੇਜਰ ਜਯਾ ਸ਼ਾਹ ਨੂੰ ਪੁੱਛਗਿੱਛ ਲਈ ਬੁਲਾਇਆ। ਇਸ ਜਾਂਚ ਵਿਚ ਕਈ ਅਹਿਮ ਖੁਲਾਸੇ ਹੋ ਸਕਦੇ ਹਨ।

Deepika Padukone spotted at the Mumbai airport in trendy lookDeepika Padukone 

ਕਈ ਹੋਰ ਫਿਲਮੀ ਸਿਤਾਰਿਆਂ ਦੇ ਨਾਮ ਡਰੱਗਸ ਕੇਸ ਵਿੱਚ ਸ਼ਾਮਲ ਕੀਤੇ ਜਾ ਰਹੇ ਹਨ। ਜਯਾ ਸ਼ਾਹ ਦੁਆਰਾ ਕਥਿਤ ਗੱਲਬਾਤ ਵਿੱਚ ਡੀ ਅਤੇ ਕੇ ਨਾਮ ਦਾ ਜ਼ਿਕਰ ਕੀਤਾ ਗਿਆ ਹੈ। ਐਨਸੀਬੀ ਦੇ ਸੂਤਰਾਂ ਅਨੁਸਾਰ ਡੀ ਦਾ ਅਰਥ ਦੀਪਿਕਾ ਪਾਦੁਕੋਣ ਅਤੇ ਕੇ ਦਾ ਅਰਥ ਕਰਿਸ਼ਮਾ (ਜਯਾ ਦੀ ਸਾਥੀ) ਹੈ।

Deepika Padukone in leather attireDeepika Padukone

ਹੁਣ ਤੱਕ ਦੀ ਜਾਂਚ ਵਿਚ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਜਲਦੀ ਹੀ ਤਲਬ ਕਰਕੇ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਸਰਾ ਅਲੀ ਖਾਨ, ਰਕੂਲ ਪ੍ਰੀਤ ਸਿੰਘ, ਸ਼ਰਧਾ ਕਪੂਰ ਅਤੇ ਡਿਜ਼ਾਈਨਰ ਸਾਈਮਨ ਖਾਂਬਟਾ ਅਜਿਹੇ ਨਾਮ ਹਨ ਜੋ ਹੁਣ ਤਕ ਜਾਂਚ ਵਿਚ ਸਾਹਮਣੇ ਆਏ ਹਨ।

Shraddha and Sushant's movieShraddha Kapoor

ਰਿਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਆਏ ਡਰੱਗਸ ਮਾਮਲੇ ਵਿੱਚ ਗ੍ਰਿਫ਼ਤਾਰ ਹੈ। ਉਸਨੇ ਐਨਸੀਬੀ ਨੂੰ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ। ਉਸਨੇ 25 ਬਾਲੀਵੁੱਡ ਅਦਾਕਾਰਾਂ ਦੇ ਨਾਮ ਲਏ ਹਨ ਜੋ ਨਸ਼ੇ ਦੀ ਵਰਤੋਂ ਜਾਂ ਤਸਕਰੀ ਕਰਦੇ ਹਨ।

Sushant Singh RajputSushant Singh Rajput

ਐਨਸੀਬੀ ਇਸ ਦੀ ਜਾਂਚ ਕਰ ਰਿਹਾ ਹੈ। ਰਿਆ ਤੋਂ ਇਲਾਵਾ, ਐਨਸੀਬੀ ਨੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਅਤੇ ਸੁਸ਼ਾਂਤ ਦੇ ਸਾਬਕਾ ਹਾਊਸ ਮੈਨੇਜਰ ਸੈਮੂਅਲ ਮਿਰਾਂਦਾ ਅਤੇ ਘਰ  ਵਿੱਚ ਕੰਮ ਕਰਨ ਵਾਲੀ ਦੀਪੇਸ਼ ਸਾਵੰਤ ਨੂੰ ਗ੍ਰਿਫਤਾਰ ਕੀਤਾ ਹੈ।

Kangna ranautKangna ranaut

ਕੰਗਨਾ ਰਣੌਤ ਨੇ ਟਵੀਟ ਕੀਤਾ, 'ਮੇਰੇ ਤੋਂ ਬਾਅਦ ਦੁਹਰਾਓ: ਡਿਪਰੇਸ਼ਨ ਡਰੱਗਸ ਲੈਣ ਦਾ ਪਰਿਮਾਣ ਹੈ। ਅਖੌਤੀ ਉੱਚ ਸਮਾਜ ਦੇ ਵੱਡੇ ਸਿਤਾਰਿਆਂ ਦੇ ਬੱਚੇ ਜੋ ਕਲਾਸਿਕ ਹੋਣ ਦਾ ਦਾਅਵਾ ਕਰਦੇ ਹਨ ਅਤੇ ਚੰਗਾ ਪਾਲਣ ਪੋਸ਼ਣ ਪਾਉਂਦੇ ਹਨ, ਆਪਣੇ ਮੈਨੇਜਰ ਤੋਂ ਪੁੱਛਦੇ ਹਨ ਕੀ ਮਾਲ ਹੈ? '

SHARE ARTICLE

ਏਜੰਸੀ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement