
42 ਦਿਨਾਂ ਤੋਂ ਦਿੱਲੀ ਦੇ ਏਮਜ਼ 'ਚ ਭਰਤੀ ਸਨ।
ਮੁੰਬਈ: ਕਾਮੇਡੀਅਨ ਰਾਜੂ ਸ਼੍ਰੀਵਾਸਤਵ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਹਨ। ਵੀਰਵਾਰ ਨੂੰ ਦਿੱਲੀ ਦੇ ਨਿਗਮਬੋਧ ਸ਼ਮਸ਼ਾਨਘਾਟ 'ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ। ਉਸ ਦੇ ਭਰਾ ਅਤੇ ਪੁੱਤਰ ਨੇ ਉਹਨਾਂ ਦਾ ਅਰਥੀ ਨੂੰ ਅਗਨੀ ਦਿੱਤੀ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੁਨੀਲ ਪਾਲ, ਅਹਿਸਾਨ ਕੁਰੈਸ਼ੀ, ਮਧੁਰ ਭੰਡਾਰਕਰ ਸਮੇਤ ਕਈ ਮਸ਼ਹੂਰ ਹਸਤੀਆਂ ਮੌਜੂਦ ਸਨ।
ਉਨ੍ਹਾਂ ਦੀ ਅੰਤਿਮ ਯਾਤਰਾ ਅੱਜ ਸਵੇਰੇ 9.30 ਵਜੇ ਦਿੱਲੀ ਦੇ ਦਵਾਰਕਾ ਦੇ ਦਸ਼ਰਥਪੁਰ ਤੋਂ ਸ਼ੁਰੂ ਹੋਈ, ਜੋ ਕਿ ਰਾਜੂ ਦੇ ਭਰਾ ਦਾ ਘਰ ਹੈ। ਇਸ ਵਿੱਚ ਵੱਡੀ ਗਿਣਤੀ ਵਿੱਚ ਰਾਜੂ ਦੇ ਪ੍ਰਸ਼ੰਸਕਾਂ ਨੇ ਵੀ ਸ਼ਮੂਲੀਅਤ ਕੀਤੀ। ਡੇਢ ਮਹੀਨੇ ਤੋਂ ਵੱਧ ਸਮੇਂ ਤੱਕ ਵੈਂਟੀਲੇਟਰ 'ਤੇ ਰਹਿਣ ਤੋਂ ਬਾਅਦ ਆਖਰਕਾਰ 21 ਸਤੰਬਰ ਨੂੰ 58 ਸਾਲ ਦੀ ਉਮਰ ਵਿੱਚ ਰਾਜੂ ਦੀ ਮੌਤ ਹੋ ਗਈ।
10 ਅਗਸਤ ਨੂੰ ਕਸਰਤ ਕਰਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ 42 ਦਿਨਾਂ ਤੋਂ ਦਿੱਲੀ ਦੇ ਏਮਜ਼ 'ਚ ਭਰਤੀ ਸਨ। ਇਲਾਜ ਦੌਰਾਨ ਉਸ ਦੀ ਹਾਲਤ ਸਥਿਰ ਸੀ । ਬੀਤੇ ਦਿਨ ਉਨ੍ਹਾਂ ਦੀ ਹਾਲਤ ਅਚਾਨਕ ਵਿਗੜ ਗਈ ਸੀ ਤੇ ਉਹਨਾਂ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਤੋਂ ਇਲਾਵਾ ਕਈ ਸਿਆਸਤਦਾਨ ਅਤੇ ਮਸ਼ਹੂਰ ਹਸਤੀਆਂ ਵੀ ਅੰਤਿਮ ਦਰਸ਼ਨਾਂ ਲਈ ਰਾਜੂ ਦੇ ਘਰ ਪਹੁੰਚੀਆਂ।
ਬੀਤੀ ਸ਼ਾਮ ਤੋਂ ਹੀ ਦਵਾਰਕਾ ਦੇ ਦਸ਼ਰਥਪੁਰ ਵਿਖੇ ਉਨ੍ਹਾਂ ਦੀ ਅੰਤਿਮ ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਸਨ।ਰਾਜੂ ਦੀ ਅੰਤਿਮ ਯਾਤਰਾ 'ਚ ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਨੇ ਵੀ ਸ਼ਿਰਕਤ ਕੀਤੀ। ਰਾਜੂ ਦੀ ਦੇਹ ਨੂੰ ਥਾਂ-ਥਾਂ ਲਿਜਾ ਰਹੀ ਐਂਬੂਲੈਂਸ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਪ੍ਰਸ਼ੰਸਕਾਂ ਨੇ ਨਮ ਅੱਖਾਂ ਨਾਲ ਉਸ ਨੂੰ ਅਲਵਿਦਾ ਕਿਹਾ।