ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਬਣੀ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਮੈਨ
Published : Mar 17, 2026, 6:49 pm IST
Updated : Mar 17, 2026, 7:02 pm IST
SHARE ARTICLE
Jaggu Bhagwanpuria's aunt Rajwinder Kaur becomes chairperson of Dera Baba Nanak Block Samiti
Jaggu Bhagwanpuria's aunt Rajwinder Kaur becomes chairperson of Dera Baba Nanak Block Samiti

ਰਾਜਵਿੰਦਰ ਕੌਰ ਭਗਵਾਨਪੁਰੀਆ ਪੰਜ ਵੋਟਾਂ ਨਾਲ ਜੇਤੂ ਕਰਾਰ

ਡੇਰਾ ਬਾਬਾ ਨਾਨਕ: ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੀ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਚੋਣ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਕੰਮਲ ਹੋ ਗਈ। ਅੱਜ ਹਾਈ ਕਰਟ ਦੇ ਹੁਕਮਾਂ ਮੁਤਾਬਕ ਬੈਲਟ ਪੇਪਰ ਤੇ ਕੈਮਰੇ ਦੀ ਦੇਖਰੇਖ ਵਿੱਚ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੋਣ ਕਰਵਾਈ ਗਈ, ਜਿਸ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਸੀ ਰਾਜਵਿੰਦਰ ਕੌਰ ਪਿੰਡ ਭਗਵਾਨਪੁਰ ਤੋਂ ਜੇਤੂ ਕਰਾਰ ਦਿੱਤੇ ਗਏ। ਕੁੱਲ 19 ਵੋਟਾਂ ਪੈਣੀਆਂ ਸਨ, ਜਿਨਾਂ ਵਿੱਚੋਂ 11 ਵੋਟਾਂ ਰਾਜਵਿੰਦਰ ਕੌਰ ਨੂੰ ਅਤੇ ਛੇ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੇਸ਼ਮ ਪੱਡਾ ਨੂੰ ਪਈਆਂ। ਰਾਜਵਿੰਦਰ ਕੌਰ ਪੰਜ ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ।

ਇਸ ਮੌਕੇ ਬੋਲਦਿਆਂ ਹਾਈਕੋਰਟ ਵੱਲੋਂ ਉਪਵਾਇਟ ਕੀਤੇ ਗਏ ਵਕੀਲ ਕਰਨਜੀਤ ਸਿੰਘ ਅਤੇ ਉਨਾਂ ਦੀ ਸਾਥੀਆਂ ਨੇ ਦੱਸਿਆ ਕਿ 10 ਬਲਾਕ ਸੰਮਤੀ ਮੈਂਬਰਾਂ ਵੱਲੋਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਸਾਨੂੰ ਸਰਕਾਰ ਉੱਤੇ ਸ਼ੰਕਾ ਹੈ ਕਿ ਚੋਣ ਵਿੱਚ ਹੇਰਾ ਫੇਰੀ ਹੋ ਸਕਦੀ ਹੈ। ਜਿਸ ਤੋਂ ਬਾਅਦ ਰਾਜਵਿੰਦਰ ਕੌਰ ਅਤੇ ਹੋਰ 10 ਮੈਂਬਰਾਂ ਨੇ ਹਾਈਕੋਰਟ ਦਾ ਰੁੱਖ ਕੀਤਾ, ਜਿਸ ਤੋਂ ਬਾਅਦ ਹਾਈਕੋਰਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਹ ਇਲੈਕਸ਼ਨ ਫਰੀ ਐਂਡ ਫੇਅਰ ਕਰਵਾਏ ਜਾਣਗੇ, ਜਿਸ ਦੇ ਬਾਅਦ ਕੈਮਰੇ ਦੀ ਦੇਖਰੇਖ ਅਤੇ ਬੈਲਟ ਪੇਪਰ ਉੱਤੇ ਇਹ ਇਲੈਕਸ਼ਨ ਕਰਵਾਏ ਗਏ। ਹਾਈਕੋਰਟ ਵੱਲੋਂ ਪੁਆਇੰਟ ਕੀਤੇ ਵਕੀਲਾਂ ਨੇ ਤਸੱਲੀ ਬਖਸ਼ਾਉਂਦਿਆਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਇਲੈਕਸ਼ਨ ਜਿਹੜੇ ਆ ਫਰੀ ਐਂਡ ਫੇਅਰ ਹੋਏ ਹਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement