
ਮੈਡੀਕਲ ਜਾਂਚ ਵਿਚ ਉਹਨਾਂ ਦਾ ਕੋਰੋਨਾ ਟੈਸਟ ਵੀ ਕੀਤਾ ਜਾਵੇਗਾ
ਨਵੀਂ ਦਿੱਲੀ - ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਜੋ ਕਿ ਨਸ਼ਿਆਂ ਦੇ ਕੇਸ ਦੀ ਜਾਂਚ ਕਰ ਰਹੀ ਹੈ ਉਸ ਨੇ ਬੀਤੇ ਦਿਨੀਂ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪਾ ਮਾਰਿਆ ਸੀ ਜਿਸ ਦੌਰਾਨ ਉਹਨਾਂ ਦੇ ਘਰ ਤੋਂ ਗਾਂਜਾ ਮਿਲਿਆ ਅਤੇ ਦੋਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਹੁਣ ਦੋਵਾਂ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਜਿਸ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਹੋਵੇਗੀ।
Bharti Singh with Harsh
ਮੈਡੀਕਲ ਜਾਂਚ ਵਿਚ ਉਹਨਾਂ ਦਾ ਕੋਰੋਨਾ ਟੈਸਟ ਵੀ ਕੀਤਾ ਜਾਵੇਗਾ। ਦੱਸ ਦੀਏ ਕਿ ਭਾਰਤੀ ਸਿੰਘ ਤੇ ਉਸ ਦੇ ਪਤੀ ਨੇ ਗਾਂਜਾ ਲੈਣ ਦੀ ਗੱਲ ਨੂੰ ਕਬੂਲ ਵੀ ਕੀਤਾ ਹੈ ਜਿਸ ਦੇ ਬਾਅਦ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਭਾਰਤੀ ਸਿੰਘ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਇਕ ਡਰੱਗ ਪੈਡਰਲ ਨੇ ਪੁਛਗਿੱਛ ਦੌਰਾਨ ਇਨ੍ਹਾਂ ਦੋਨਾਂ ਦਾ ਨਾਂ ਲਿਆ ਸੀ
Bharti Singh
ਜਿਸ ਤੋਂ ਬਾਅਦ ਭਾਰਤੀ ਦੇ ਅੰਧੇਰੀ, ਲੋਖੰਡਵਾਲਾ, ਵਰਸੋਵਾ ਸਥਿਤ ਘਰਾਂ 'ਚ ਛਾਪਾ ਮਾਰਿਆ ਗਿਆ ਜਿਸ ਦੌਰਾਨ ਐਨਸੀਬੀ ਦੀ ਟੀਮ ਨੂੰ ਭਾਰਤੀ ਸਿੰਘ ਦੇ ਘਰੋਂ 86.5 ਗਰਾਮ ਗਾਂਜਾ ਬਰਾਮਦ ਕੀਤਾ ਗਿਆ। ਪਿਛਲੇ ਦਿਨੀਂ ਫੜੇ ਗਏ ਡਰੱਗ ਪੈਡਲਰ ਤੋਂ ਪੁੱਛ ਪੜਤਾਲ ਦੇ ਆਧਾਰ 'ਤੇ ਇਹ ਕਾਰਵਾਈ ਹੋਈ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਦੌਰਾਨ ਵਾਰ ਵਾਰ ਡਰੱਗ ਦਾ ਜ਼ਿਕਰ ਆਇਆ ਤਾਂ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਸ਼ਾਮਲ ਕੀਤਾ ਗਿਆ।
Sushant Singh Rajput
ਉਦੋਂ ਤੋਂ ਲੈ ਕੇ ਹੁਣ ਤਕ ਦੀਪਿਕਾ ਪਾਦੂਕੋਣ, ਸਾਰਾ ਅਲੀ ਖਾਨ, ਸ਼ਰਧਾ ਕਪੂਰ, ਅਰਜੁਨ ਰਾਮਪਾਲ ਅਤੇ ਫਿਰੋਜ਼ ਨਾਡਿਆਵਾਲਾ ਸਣੇ ਕਈ ਹਸਤੀਆਂ ਤੋਂ ਪੁੱਛਪੜਤਾਲ ਹੋ ਚੁੱਕੀ ਹੈ। ਸੁਸ਼ਾਂਤ ਸਿੰਘ ਦੀ ਗਰਲਫਰੈਂਡ ਰਿਆ ਚੱਕਰਵਰਤੀ ਅਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।