
AP Dhillon-Diljit Dosanjh Controversy :ਕਿਹਾ ਜਿਹੜੀ ਗਲਤੀ ਅਸੀਂ ਕੀਤੀ ਉਹ ਗਲਤੀ ਨਾ ਕਰੋ,ਜੇਕਰ ਦੂਰ ਤੱਕ ਜਾਣਾ ਚਾਹੁੰਦੇ ਹੋ ਤਾਂ ਇੱਕ ਦੂਜੇ ਨੂੰ ਨਾਲ ਲੈ ਕੇ ਚਲੋ
AP Dhillon-Diljit Dosanjh Controversy News in Punjabi: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਏਪੀ ਢਿੱਲੋਂ ਵਿਚਾਲੇ ਵਿਵਾਦ ਨੂੰ ਲੈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੋਵੇਂ ਸਿਤਾਰਿਆਂ ਵਿਚਾਲੇ ਜ਼ੁਬਾਨੀ ਜੰਗ ਛਿੜ ਗਈ ਹੈ। ਜਿਸ ਤੋਂ ਬਾਅਦ ਦੋਵਾਂ ਦੇ ਇੱਕ-ਦੂਜੇ ਖਿਲਾਫ਼ ਪੋਸਟਾਂ ਵਾਇਰਲ ਹੋ ਰਹੀਆਂ ਹਨ। ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਏਪੀ ਢਿੱਲੋਂ ਨੇ ਚੰਡੀਗੜ੍ਹ 'ਚ ਆਪਣੇ ਸ਼ੋਅ ਦੌਰਾਨ ਦਿਲਜੀਤ ਦੋਸਾਂਝ 'ਤੇ ਚੁਟਕੀ ਲਈ। ਇਸ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਦੋਵਾਂ ਗਾਇਕਾਂ ਦੇ ਪ੍ਰਸ਼ੰਸਕਾਂ ਵਿਚਾਲੇ ਬਹਿਸ ਵੀ ਛਿੜ ਗਈ ਹੈ।
ਦੱਸ ਦੇਈਏ ਕਿ ਇੰਦੌਰ ਸ਼ੋਅ ’ਚ ਦਿਲਜੀਤ ਨੇ ਆਪਣੇ ਦੋ ਭਰਾਵਾਂ ਯਾਨੀ ਕਰਨ ਔਜਲਾ ਅਤੇ ਏਪੀ ਢਿੱਲੋਂ ਦੇ ਭਾਰਤ ’ਚ ਟੂਰ ਸ਼ੁਰੂ ਕਰਨ ਦਾ ਜ਼ਿਕਰ ਕੀਤਾ ਸੀ। ਇਸ ਬਿਆਨ 'ਤੇ ਏ.ਪੀ.ਢਿਲੋਂ ਨੇ ਆਪਣੇ ਸਮਾਰੋਹ 'ਚ ਕਿਹਾ ਕਿ 'ਪਹਿਲਾਂ ਮੈਨੂੰ ਇੰਸਟਾਗ੍ਰਾਮ 'ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ।' ਇਸ ਤੋਂ ਬਾਅਦ ਦਿਲਜੀਤ ਨੇ ਵੀ ਜਵਾਬ ਦਿੱਤਾ ਅਤੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਨੋਟ ਸ਼ੇਅਰ ਕੀਤੀ। ਇਸ 'ਚ ਉਨ੍ਹਾਂ ਨੇ ਲਿਖਿਆ, ''ਮੈਂ ਤੁਹਾਨੂੰ ਕਦੇ ਬਲਾਕ ਨਹੀਂ ਕੀਤਾ, ਮੇਰੇ ਪੰਗੇ ਸਰਕਾਰਾਂ ਨਾਲ ਹੋ ਸਕਦੇ ਆ...ਕਲਾਕਾਰਾਂ ਨਾਲ ਨਹੀਂ।”
1
ਇਸ ਤੋਂ ਬਾਅਦ ਏਪੀ ਢਿੱਲੋਂ ਨੇ ਦਿਲਜੀਤ ਵੱਲੋਂ ਬਲਾਕ ਕੀਤੇ ਜਾਣ ਦਾ ਸਬੂਤ ਸਾਂਝਾ ਕਰਦੇ ਹੋਏ ਤਿੱਖੀ ਪ੍ਰਤੀਕਿਰਿਆ ਦਿੱਤੀ। ਗਾਇਕ ਨੇ ਲਿਖਿਆ, ਮੈਂ ਬਕਵਾਸ ਕਹਿਣ ਦੀ ਯੋਜਨਾ ਨਹੀਂ ਬਣਾ ਰਿਹਾ ਸੀ, ਇਹ ਜਾਣ ਕੇ ਹਰ ਕੋਈ ਮੇਰੇ ਨਾਲ ਨਫ਼ਰਤ ਕਰੇਗਾ ਪਰ ਘੱਟੋ-ਘੱਟ ਅਸੀਂ ਜਾਣਦੇ ਹਾਂ ਕਿ ਕੀ ਅਸਲੀ ਹੈ ਅਤੇ ਕੀ ਨਹੀਂ।
ਇਸ ਦੌਰਾਨ ਏਪੀ ਢਿੱਲੋਂ ਤੇ ਦਿਲਜੀਤ ਦੋਸਾਂਝ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਰੈਪਰ Badshah ਨੇ ਵੱਡੀ ਗੱਲ ਆਖ ਦਿੱਤੀ ਕਿਹਾ ਕਿ “ਜਿਹੜੀ ਗ਼ਲਤੀ ਅਸੀਂ ਕੀਤੀ ਉਹ ਗ਼ਲਤੀ ਨਾ ਕਰੋ, ਜੇਕਰ ਦੂਰ ਤੱਕ ਜਾਣਾ ਚਾਹੁੰਦੇ ਹੋ ਤਾਂ ਇੱਕ ਦੂਜੇ ਨੂੰ ਨਾਲ ਲੈ ਕੇ ਚਲੋ”।
(For more news apart from New controversy between Punjabi singer, Rapper Badshah entry in AP Dhillon and Diljit controversy News in Punjabi, stay tuned to Rozana Spokesman)