
ਬੀਤੇ ਦਿਨ ਸੈਫ਼ ਨੇ ਹਸਪਤਾਲ ਪਹੁੰਚਾਉਣ ਵਾਲੇ ਆਟੋ ਡਰਾਈਵਰ ਨਾਲ ਵੀ ਕੀਤੀ ਸੀ ਮੁਲਾਕਾਤ
Mika Singh Give Reward to Auto Driver News in punjabi: ਸੈਫ਼ ਅਲੀ ਖ਼ਾਨ ਲਈ ਪਿਛਲਾ ਇਕ ਹਫ਼ਤਾ ਕਾਫੀ ਖ਼ਰਾਬ ਰਿਹਾ ਹੈ। 16 ਜਨਵਰੀ ਨੂੰ ਸੈਫ਼ ਅਲੀ ਖ਼ਾਨ ਦੇ ਘਰ 'ਚ ਚੋਰ ਦਾਖ਼ਲ ਹੋਇਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਚੋਰ ਨੇ ਸੈਫ਼ 'ਤੇ 6 ਵਾਰ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਹੁਣ ਸੈਫ਼ ਆਪਰੇਸ਼ਨ ਤੋਂ ਬਾਅਦ ਘਰ ਆ ਗਏ ਹਨ। ਸੈਫ਼ ਨੇ ਹਸਪਤਾਲ ਪਹੁੰਚਾਉਣ ਵਾਲੇ ਆਟੋ ਡਰਾਈਵਰ ਨਾਲ ਵੀ ਮੁਲਾਕਾਤ ਕੀਤੀ। ਉਸ ਦਾ ਜੱਫ਼ੀ ਪਾ ਕੇ ਧੰਨਵਾਦ ਕੀਤਾ ਅਤੇ 51 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ। ਇਸ ਤੋਂ ਪਹਿਲਾਂ ਇੱਕ ਸਮਾਜ ਸੇਵੀ ਨੇ ਆਟੋ ਚਾਲਕ ਭਜਨ ਸਿੰਘ ਰਾਣਾ ਨੂੰ 11,000 ਰੁਪਏ ਦਿੱਤੇ ਸਨ।
ਹੁਣ ਮੀਕਾ ਸਿੰਘ ਨੇ ਨੇਕ ਕੰਮ ਕਰਨ ਲਈ ਉਨ੍ਹਾਂ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੈ। ਮੀਕਾ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ ਕਿ ਆਟੋ ਡਰਾਈਵਰ ਭਜਨ ਸਿੰਘ ਨੂੰ 11 ਲੱਖ ਰੁਪਏ ਮਿਲਣੇ ਚਾਹੀਦੇ ਹਨ । ਉਨ੍ਹਾਂ ਲਿਖਿਆ, 'ਮੇਰਾ ਮੰਨਣਾ ਹੈ ਕਿ ਭਾਰਤ ਦੇ ਚਹੇਤੇ ਸੁਪਰਸਟਾਰ ਦੀ ਜਾਨ ਬਚਾਉਣ ਲਈ ਆਟੋ ਚਾਲਕ ਘੱਟੋ-ਘੱਟ 11 ਲੱਖ ਰੁਪਏ ਦੇ ਇਨਾਮ ਦਾ ਹੱਕਦਾਰ ਹੈ।
ਉਸ ਦਾ ਕੰਮ ਵਾਕਈ ਸ਼ਲਾਘਾਯੋਗ ਹੈ। ਜੇਕਰ ਸੰਭਵ ਹੋਵੇ, ਤਾਂ ਕਿਰਪਾ ਕਰਕੇ ਉਹਨਾਂ ਦੇ ਸੰਪਰਕ ਵੇਰਵੇ ਮੇਰੇ ਨਾਲ ਸਾਂਝੇ ਕਰੋ। ਮੈਂ ਉਸ ਨੂੰ 1 ਲੱਖ ਰੁਪਏ ਦੇਣਾ ਚਾਹੁੰਦਾ ਹਾਂ।'' ਇਸ ਦੇ ਨਾਲ ਹੀ ਮੀਕਾ ਨੇ ਸੈਫ਼ ਅਲੀ ਖਾਨ ਦੇ ਆਟੋ ਡਰਾਈਵਰ ਨੂੰ 51 ਹਜ਼ਾਰ ਰੁਪਏ ਦੇਣ ਦੀ ਪੋਸਟ ਵੀ ਸ਼ੇਅਰ ਕੀਤੀ ਹੈ। ਉਸ ਨੇ ਸੈਫ਼ ਭਾਈ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਉਸ ਨੂੰ 11 ਲੱਖ ਰੁਪਏ ਦਿਓ। ਉਹ ਇੱਕ ਅਸਲੀ ਹੀਰੋ ਹੈ। ਮੁੰਬਈ ਆਟੋਵਾਲਾ ਜ਼ਿੰਦਾਬਾਦ।
ਮੀਕਾ ਦੀ ਇਸ ਪੋਸਟ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਗਾਇਕ ਦੀ ਤਾਰੀਫ਼ ਵੀ ਕਰ ਰਹੇ ਹਨ। ਦੱਸ ਦੇਈਏ ਕਿ ਸੈਫ਼ ਨੇ ਆਟੋ ਡਰਾਈਵਰ ਨਾਲ ਮੁਲਾਕਾਤ ਕੀਤੀ ਅਤੇ ਭਵਿੱਖ ਵਿੱਚ ਮਦਦ ਦਾ ਭਰੋਸਾ ਦਿੱਤਾ। ਸੈਫ਼ ਅਲੀ ਖ਼ਾਨ ਨੇ ਭਜਨ ਸਿੰਘ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਜ਼ਿੰਦਗੀ 'ਚ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੋਵੇ ਤਾਂ ਮੈਨੂੰ ਯਾਦ ਕਰਨਾ।
ਸੈਫ਼ ਦੇ ਨਾਲ ਉਨ੍ਹਾਂ ਦੀ ਮਾਂ ਸ਼ਰਮੀਲਾ ਟੈਗੋਰ ਨੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸੈਫ਼ ਨੂੰ ਮਿਲਣ ਤੋਂ ਪਹਿਲਾਂ ਆਟੋ ਡਰਾਈਵਰ ਨੇ ਵੀ ਬਿਆਨ ਦਿੱਤਾ ਸੀ ਜਦੋਂ ਉਸ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਸੈਫ਼ ਉਸ ਨੂੰ ਕੁਝ ਦੇਣਾ ਚਾਹੁੰਦੇ ਹਨ ਤਾਂ ਉਹ ਕੀ ਲੈਣਗੇ। ਅਜਿਹੇ 'ਚ ਭਜਨ ਸਿੰਘ ਨੇ ਕਿਹਾ ਸੀ ਕਿ ਅਜਿਹਾ ਕੁਝ ਨਹੀਂ ਹੈ ਪਰ ਜੇਕਰ ਸੈਫ਼ ਜੀ ਮੈਨੂੰ ਨਵਾਂ ਆਟੋ ਦੇਣਾ ਚਾਹੁੰਦੇ ਹਨ ਤਾਂ ਮੈਂ ਇਨਕਾਰ ਨਹੀਂ ਕਰਾਂਗਾ।