
ਉਨ੍ਹਾਂ ਦੀ ਪਤਨੀ ਨੂੰ 10 ਲੱਖ ਰੁਪਏ ਪ੍ਰਤੀ ਕੇਸ ਜੁਰਮਾਨਾ ਦੇਣਾ ਹੋਵੇਗਾ
ਅਪਣੀ ਦਮਦਾਰ ਕਾਮੇਡੀ ਅਤੇ ਪੰਚ ਨਾਲ ਲੋਕਾਂ ਦੇ ਢਿੱਡੀ ਪੀੜਾਂ ਪਾਉਣ ਵਾਲੇ ਅਦਾਕਾਰ ਰਾਜਪਾਲ ਯਾਦਵ ਨੂੰ ਸੋਮਵਾਰ ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਚੈੱਕ ਬਾਉਂਸ ਨਾਲ ਜੁੜੇ ਸੱਤ ਮਾਮਲਿਆਂ ਵਿਚ ਛੇ ਮਹੀਨੇ ਦੀ ਸਜ਼ਾ ਸੁਣਾਈ। ਹਾਲਾਂਕਿ, ਉਨ੍ਹਾਂ ਨੂੰ ਕੋਰਟ ਨੇ ਥੋੜ੍ਹੀ ਦੇਰ 'ਚ ਜ਼ਮਾਨਤ ਵੀ ਦੇ ਦਿੱਤੀ। ਰਾਜਪਾਲ ਨੂੰ ਭਲੇ ਹੀ ਸੱਤਾਂ ਕੇਸਾਂ ਵਿਚ ਜ਼ਮਾਨਤ ਮਿਲ ਗਈ ਹੋ ਪਰ ਉਨ੍ਹਾਂ 'ਤੇ ਪ੍ਰਤੀ ਕੇਸ 1.60 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਨਾਲ ਹੀ ਉਨ੍ਹਾਂ ਦੀ ਪਤਨੀ ਨੂੰ 10 ਲੱਖ ਰੁਪਏ ਪ੍ਰਤੀ ਕੇਸ ਜੁਰਮਾਨਾ ਦੇਣਾ ਹੋਵੇਗਾ। ਇਸ ਤੋਂ ਪਹਿਲਾਂ 14 ਅਪ੍ਰੈਲ ਨੂੰ ਰਾਜਪਾਲ ਅਤੇ ਉਨ੍ਹਾਂ ਦੀ ਪਤਨੀ ਨੂੰ ਦੋਸ਼ੀ ਪਾਇਆ ਗਿਆ ਸੀ। ਐਡੀਸ਼ਨਲ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਅਧਿਕਾਰੀ ਅਮਿਤ ਅਰੋੜਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਪ੍ਰਮਾਣ ਸ਼ੱਕ ਤੋਂ ਪਰੇ ਜਾ ਕੇ ਦੋਸ਼ੀਆਂ ਨੂੰ ਦੋਸ਼ੀ ਸਾਬਤ ਕਰ ਰਹੇ ਹਨ। ਇਕ ਵਾਰ ਜਦੋਂ ਦੋਸ਼ੀ ਨੇ ਇਹ ਮੰਨ ਲਿਆ ਕਿ ਸਬੰਧਤ ਚੈੱਕ ਉਸ ਦੇ ਬੈਂਕ ਖਾਤੇ ਨਾਲ ਜੁੜੇ ਹਨ ਅਤੇ ਉਨ੍ਹਾਂ 'ਤੇ ਸਾਇਨ ਵੀ ਉਸ ਦੇ ਹਨ ਤਾਂ ਫਿਰ ਸ਼ਿਕਾਇਤ ਕਰਨ ਵਾਲੇ ਨੂੰ ਚੈੱਕ ਬਾਊਂਸ ਦਾ ਕੇਸ ਦਰਜ ਕਰਨ ਦਾ ਹੱਕ ਮਿਲ ਗਿਆ।Rajpal Yadav with wifeਦੱਸ ਦੇਈਏ ਕਿ ਲਕਸ਼ਮੀ ਨਗਰ ਸਥਿਤ ਕੰਪਨੀ ਮੁਰਲੀ ਪ੍ਰਾਜੈਕਟਸ ਪ੍ਰਾਇਵੇਟ ਲਿਮੀਟੇਡ ਨੇ ਯਾਦਵ ਅਤੇ ਹੋਰ ਖਿਲਾਫ ਚੈੱਕ ਬਾਊਂਸ ਨਾਲ ਜੁੜੀਆਂ ਸੱਤ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਸੀ ਕਿ ਰਾਜਪਾਲ ਯਾਦਵ ਨੇ ਅਪ੍ਰੈਲ 2010 ਵਿਚ 'ਅਤਾ ਪਤਾ ਲਾਪਤਾ' ਨਾਮ ਨਾਲ ਆਪਣੀ ਫਿਲਮ ਪੂਰੀ ਕਰਨ ਲਈ ਇਨ੍ਹਾਂ ਤੋਂ ਮਦਦ ਮੰਗੀ ਸੀ। ਸ਼ਿਕਾਇਤ ਕਰਨ ਵਾਲੇ ਦਾ ਕਹਿਣਾ ਹੈ ਕਿ ਰਾਜਪਾਲ ਯਾਦਵ ਨੇ ਫ਼ਿਲਮ 'ਅਤਾ ਪਤਾ ਲਾਪਤਾ' ਲਈ ਸਾਲ 2010 ਵਿਚ 5 ਕਰੋੜ ਦਾ ਲੋਨ ਲਿਆ ਸੀ ਪਰ ਉਹ ਲੋਨ ਵਾਪਿਸ ਨਹੀਂ ਬਲਕਿ ਲੋਨ ਲੁਟਾਉਣ ਲਈ ਜੋ ਚੈੱਕ ਦਿੱਤਾ ਸੀ ਉਹ ਚੈੱਕ ਬਾਊਂਸ ਹੋ ਗਿਆ ਸੀ। ਇਸ ਤੋਂ ਬਾਅਦ 30 ਮਈ 2010 'ਚ ਦੋਵਾਂ ਵਿਚਕਾਰ ਇਕ ਐਗਰੀਮੈਂਟ ਹੋਇਆ ਅਤੇ ਉਨ੍ਹਾਂ ਨੇ ਦੋਸ਼ੀਆਂ ਨੂੰ 5 ਕਰੋੜ ਦਾ ਲੋਨ ਦੇ ਦਿਤਾ।
Rajpal Yadavਜ਼ਿਕਰਯੋਗ ਹੈ ਕਿ ਰਾਜਪਾਲ ਯਾਦਵ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਤੋਂ ਮੁੰਗੇਰੀ ਕੇ ਭਾਈ ਨੌਰਂਗੀ ਲਾਲ ਤੋਂ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਫ਼ਿਲਮਾਂ ਦੇ ਆਫਰ ਮਿਲੇ ਅਤੇ ਉਨ੍ਹਾਂ ਨੇ ਹੁਣ ਤਕ ਕਈ ਫ਼ਿਲਮਾਂ 'ਚ ਅਦਾਕਾਰੀ ਦਿਖਾਈ ਹੈ। ਜਿਨਾਂ ਵਿਚ ਉਨ੍ਹਾਂ ਨੂੰ ਵਧੇਰੇ ਪਹਿਚਾਣ ਮਿਲੀ ਸ਼ਾਹਿਦ ਅਤੇ ਕਰੀਨਾ ਦੀ ਫਿਲਮ ਚੁਪਕੇ ਚੁਪਕੇ ਤੋਂ। ਇਸ ਤੋਂ ਇਲਾਵਾ ਉਨ੍ਹਾਂ ਨੇ ਸਲਮਾਨ ਅਤੇ ਕਟਰੀਨਾ ਦੀ ਫਿਲਮ ਵਿਚ ਵੀ ਅਦਾਕਾਰੀ ਕੀਤੀ ਜਿਸ ਵਿਚ ਉੰਨਾ ਦੇ ਛੋਟਾ ਡੌਨ ਦੇ ਕਿਰਦਾਰ ਨੂੰ ਬਹੁਤ ਪਸੰਦ ਕੀਤਾ ਗਿਆ ਸੀ।